
ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਮਨਾਇਆ ਜਾਂਦਾ ਘੱਲੂਘਾਰਾ ਦਿਵਸ........
ਅੰਮ੍ਰਿਤਸਰ: ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਮਨਾਇਆ ਜਾਂਦਾ ਘੱਲੂਘਾਰਾ ਦਿਵਸ ਵੀ ਕੋਰੋਨਾ ਦੀ ਭੇਟ ਚੜ੍ਹ ਜਾਣ ਦੀ ਸੰਭਾਵਨਾ ਹੈ।
Harmandir Sahib
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਘੱਲ਼ੂਘਾਰਾ ਦਿਵਸ ਘਰਾਂ ਵਿਚ ਮਨਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਘਰਾਂ ਵਿਚ ਮਨਾਉਣ ਦੀ ਅਪੀਲ ਕਰ ਦਿਤੀ ਹੈ।
Sri Harmandir Sahib
ਦਰਬਾਰ ਸਾਹਿਬ ਜਾਣ ਵਾਲੇ ਸਮੂਹ ਰਸਤੇ ਸੀਲ ਕਰ ਦਿਤੇ ਹਨ। ਬਾਹਰੀ ਨਾਕਿਆਂ 'ਤੇ ਪੁਲਿਸ ਪਹਿਰਾ ਸਖ਼ਤ ਕਰ ਦਿਤਾ ਹੈ। ਗਰਮ ਸੰਗਠਨ ਦਲ ਖ਼ਾਲਸਾ ਵਲੋਂ 5 ਜੂਨ ਨੂੰ ਕੱਢੇ ਜਾ ਰਹੇ ਮਾਰਚ 'ਤੇ ਰੋਕ ਲਾ ਦਿਤੀ ਹੈ।
Harmandir Sahib
ਕਰਫ਼ਿਊ ਚੁੱਕੇ ਜਾਣ ਬਾਅਦ ਤਾਲਾਬੰਦੀ ਜਾਰੀ ਹੈ। ਰੋਕਾਂ ਕਾਰਨ ਰੋਜ਼ਾਨਾ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਬਹੁਤ ਘੱਟ ਨਤਮਸਤਕ ਹੋ ਰਹੀ ਹੈ। ਘੱਲੂਘਾਰਾ ਦਿਵਸ ਮਨਾਉਣ ਸਮੇਂ 6 ਜੂਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ, ਪੰਥਕ ਸੰਗਠਨਾਂ ਦੀ ਅਗਵਾਈ ਹੇਠ ਪੁੱਜਣੀ ਸੀ।
lockdown
ਦੂਸਰੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਦਾਅਵੇ ਕਰ ਰਿਹਾ ਹੈ ਕਿ ਖ਼ਤਰਾ ਬਰਕਰਾਰ ਹੈ। ਘੱਲੂਘਾਰਾ ਦਿਵਸ ਲਈ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਬਲ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਹਨ।
ਗੁਰੂ ਘਰ ਕੇਵਲ ਪਾਸ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੀ ਹਨ ਜੋ ਡਿਊਟੀ ਕਰ ਰਹੇ ਹਨ। ਮੌਜੂਦਾ ਬਣੇ ਕੋਰੋਨਾ ਦੇ ਹਾਲਾਤ 'ਚ ਸਰਕਾਰ ਤੇ ਪ੍ਰਸ਼ਾਸਨ ਕੋਈ ਵੀ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਪਰ ਘੱਲੂਘਾਰਾ ਦਿਵਸ ਮਨਾਉਣ ਬਾਅਦ 8 ਜੂਨ ਨੂੰ ਸਮੂਹ ਧਾਰਮਕ ਸਥਾਨ ਖੋਲ੍ਹੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।