21ਵੀਂ ਸਦੀ ’ਚ ਵੀ ਬੁਨਿਆਦੀ ਸਹੂਲਤਾਂ ਤੋਂ ਸਖਣਾ ਪੰਜਾਬ ਦਾ ਪਿੰਡ ਮਸੌਲ

By : KOMALJEET

Published : Jun 5, 2023, 6:20 pm IST
Updated : Jun 5, 2023, 6:20 pm IST
SHARE ARTICLE
Punjab News
Punjab News

ਸਹੂਲਤਾਂ ਦੀ ਘਾਟ ਪਰ ਦ੍ਰਿੜ ਇਰਾਦੇ ਨਾਲ ਫ਼ੌਜ ਤੇ ਪੁਲਿਸ ’ਚ ਭਰਤੀ ਹੋਣਾ ਚਾਹੁੰਦੇ ਨੇ ਪਿੰਡ ਮਸੌਲ ਦੇ ਬੱਚੇ

ਨਾ ਹੀ ਪਿੰਡ ਵਿਚ ਕੋਈ ਸਕੂਲ ਤੇ ਨਾ ਹੀ ਕੋਈ ਹਸਪਤਾਲ
ਐਸ.ਏ.ਐਸ. ਨਗਰ (ਕੋਮਲਜੀਤ ਕੌਰ, ਸ਼ੈਸ਼ਵ ਨਾਗਰਾ) :
ਸਮੇਂ ਦੇ ਨਾਲ-ਨਾਲ ਭਾਵੇਂ ਕਿ ਅਸੀਂ ਅਤਿ-ਆਧੁਨਿਕ ਹੁੰਦੇ ਜਾ ਰਹੇ ਹਨ ਪਰ ਅਜੇ ਵੀ ਪੰਜਾਬ ਦੇ ਕਈ ਪਿੰਡ ਅਜਿਹੇ ਹਨ ਜੋ ਬੁਨਿਆਦੀ ਸਹੂਲਤਾਂ ਤੋਂ ਸਖਣੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਹਮੇਸ਼ਾ ਜਨਤਾ ਦੇ ਮੁੱਦੇ ਚੁੱਕੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਹਿਤ ਰੋਜ਼ਾਨਾ ਸਪੋਕਸਮੈਨ ਵਲੋਂ ਪਿੰਡ ਮਸੌਲ ਦਾ ਦੌਰਾ ਕੀਤਾ ਗਿਆ ਅਤੇ ਸਥਾਨਕ ਵਸਨੀਕਾਂ ਦੀਆਂ ਤਕਲੀਫ਼ਾਂ ਅਪਣੇ ਕੈਮਰੇ ਵਿਚ ਕੈਦ ਕੀਤੀਆਂ। ਮੁਹਾਲੀ ਅਧੀਨ ਆਉਂਦਾ ਇਹ ਪਿੰਡ ਭਾਵੇਂ ਕਿ ਚੰਡੀਗੜ੍ਹ ਤੋਂ ਮਹਿਜ਼ ਕੁੱਝ ਹੀ ਦੂਰੀ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਸਥਿਤ ਹੈ ਪਰ ਨਾ ਤਾਂ ਇਥੇ ਸਿਹਤ ਸਹੂਲਤਾਂ ਹਨ ਅਤੇ ਨਾ ਹੀ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਹੈ।

ਦਸਣਯੋਗ ਹੈ ਕਿ ਮਸੌਲ ਵਿਚ ਬਣਿਆ ਸਕੂਲ ਸਿਰਫ਼ ਪੰਜਵੀਂ ਜਮਾਤ ਤਕ ਹੀ ਹੈ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਅਪਣੀ ਅਗਲੀ ਪੜ੍ਹਾਈ ਲਈ ਤਿੰਨ-ਚਾਰ ਪਿੰਡ ਲੰਘ ਕੇ ਦੂਰ ਦੇ ਸਕੂਲ ਵਿਚ ਜਾਣਾ ਪੈਂਦਾ ਹੈ। ਇਹ ਸਫ਼ਰ ਤੈਅ ਕਰਨ ਲਈ ਬੱਚਿਆਂ ਨੂੰ ਕਰੀਬ 2 ਘੰਟੇ ਦਾ ਸਮਾਂ ਲਗ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਖ਼ਸਤਾ ਹੈ। ਬਰਸਾਤੀ ਮੌਸਮ ਵਿਚ ਬੱਚਿਆਂ ਅਤੇ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਬਾਰੇ ਗੱਲ ਕਰਦਿਆਂ ਪਿੰਡ ਵਾਲਿਆਂ ਨੇ ਦਸਿਆ ਕਿ ਪਿੰਡ ਦੇ ਇਹ ਹਾਲਾਤ ਉਨ੍ਹਾਂ ਨੂੰ ਵਿਰਾਸਤ ਵਿਚ ਹੀ ਮਿਲੇ ਹਨ। ਪਿੰਡ ਵਿਚ ਸਿਰਫ਼ ਪ੍ਰਾਇਮਰੀ ਤਕ ਸਕੂਲ ਹੋਣ ਕਾਰਨ ਬੱਚੇ ਟਾਂਡਾ ਕਰੋੜ ਵਿਖੇ ਪੜ੍ਹਨ ਲਈ ਜਾਂਦੇ ਹਨ। ਜੰਗਲੀ ਰਸਤਾ ਹੋਣ ਕਾਰਨ ਜਾਨਵਰਾਂ ਦਾ ਖ਼ਤਰਾ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਨੌਜਵਾਨ ਲੜਕੀਆਂ ਸਕੂਲ ਪੜ੍ਹਨ ਲਈ ਜਾਂਦੀਆਂ ਹਨ ਅਤੇ ਰਸਤੇ ਵਿਚ ਨਸ਼ੇੜੀ ਵੀ ਹੁੰਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਸਿਆ ਕਿ ਸਕੂਲ ਦੇ ਪਿੰਡ ਵਿਚ ਜੋ ਅਧਿਆਪਕ ਸੀ ਉਸ ਦੀ ਵੀ ਬਦਲੀ ਹੋ ਗਈ ਹੈ ਜਿਸ ਕਾਰਨ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ

ਇਸ ਤੋਂ ਇਲਾਵਾ ਪਿੰਡ ਵਿਚ ਕੋਈ ਡਿਸਪੈਂਸਰੀ ਵੀ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਲਈ ਵੀ ਦੂਰ ਦੇ ਪਿੰਡਾਂ ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਪਿੰਡ ਵਿਚ ਇਕ ਬੋਰ ਕਰਵਾਇਆ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਾਈਪਾਂ ਆਦਿ ਨਹੀਂ ਪਾਈਆਂ ਗਈਆਂ ਜਿਸ ਕਾਰਨ ਉਸ ਦਾ ਕੰਮ ਅੱਧ ਵਿਚਾਲੇ ਹੀ ਲਟਕ ਰਿਹਾ ਹੈ। ਪਿੰਡ ਵਿਚ ਪਾਣੀ ਦੀ ਵੱਡੀ ਸਮੱਸਿਆ ਹੈ। ਕੋਈ ਜ਼ਰੀਏ ਨਾ ਹੋਣ ਕਾਰਨ ਉਨ੍ਹਾਂ ਨੂੰ ਟਾਂਡਾ ਕਰੋੜ ਤੋਂ ਪਾਣੀ ਲੈਣਾ ਪੈਂਦਾ ਹੈ ਪਰ ਬਰਸਾਤ ਆਦਿ ਦੇ ਮੌਸਮ ਵਿਚ ਇਹ ਸਪਲਾਈ ਵੀ ਬੰਦ ਹੋ ਜਾਂਦੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ‘ਚ ਬਿਜਲੀ ਦੇ ਲੰਮੇ ਕਟ ਲਗਦੇ ਹਨ ਅਤੇ ਜਦੋਂ ਤਕ ਅਧਿਕਾਰੀਆਂ ਕੋਲ ਇਸ ਦੀ ਸ਼ਿਕਾਇਤ ਨਹੀਂ ਜਾਂਦੀ ਉਦੋਂ ਤਕ ਬਿਜਲੀ ਬਹਾਲ ਨਹੀਂ ਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦਾ ਮੁਖੀ ਸਰਪੰਚ ਅਤੇ ਹੋਰ ਨੁਮਾਇੰਦੇ ਹੀ ਢੰਗ ਨਾਲ ਕੰਮ ਨਹੀਂ ਕਰ ਰਹੇ, ਜੋ ਵੀ ਗ੍ਰਾੰਟ ਆਉਂਦੀ ਹੈ ਉਸ ਬਾਰੇ ਕੋਈ ਖ਼ਬਰ ਨਹੀਂ ਹੁੰਦੀ। ਜਿਸ ਠੇਕੇਦਾਰ ਨੂੰ ਸੜਕ ਦਾ ਠੇਕਾ ਮਿਲਿਆ ਹੋਇਆ ਹੈ ਉਹ ਵੀ ਛੇ-ਛੇ ਮਹੀਨੇ ਬਾਅਦ ਪਿੰਡ ‘ਚ ਗੇੜਾ ਮਾਰਦਾ ਹੈ ਅਤੇ ਕੰਮ ਅੱਧ ਵਿਚਾਲੇ ਹੀ ਲਟਕ ਰਿਹਾ ਹੈ।

ਪਿੰਡ ਦੇ ਬੱਚਿਆਂ ਨੇ ਦਸਿਆ ਕਿ ਉਨ੍ਹਾਂ ਦਾ ਸਕੂਲ ਪਿੰਡ ਤੋਂ ਕਰੀਬ 7 ਕਿਲੋਮੀਟਰ ਦੂਰ ਹੈ। ਸਕੂਲ ਤੋਂ ਦੋ ਵਜੇ ਛੁੱਟੀ ਹੁੰਦੀ ਹੈ ਅਤੇ ਉਹ 5 ਵਜੇ ਅਪਣੇ ਪਿੰਡ ਪਹੁੰਚਦੇ ਹਨ। ਵਰ੍ਹਦੇ ਮੀਂਹ ਵਿਚ ਉਹ ਪੈਦਲ ਘਰ ਜਾਣ ਲਈ ਮਜਬੂਰ ਹੁੰਦੇ ਹਨ ਅਤੇ ਅਪਣੇ ਬਸਤੇ ਰਾਹ ਵਿਚ ਹੀ ਕਿਸੇ ਦੁਕਾਨ ‘ਤੇ ਰੱਖ ਦਿੰਦੇ ਹਨ ਜਿਸ ਕਾਰਨ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਕ ਹੋਰ ਵਸਨੀਕ ਨੇ ਚਿੰਤਾ ਜ਼ਾਹਰ ਕਰਦਿਆਂ ਦਸਿਆ ਕਿ ਅਜਿਹੇ ਬਰਸਾਤੀ ਮੌਸਮ ਵਿਚ ਬੱਚੇ ਦੂਰ ਤੋਂ ਪੜ੍ਹ ਕੇ ਪਿੰਡ ਆਉਂਦੇ ਹਨ। ਦੂਰੀ ਜ਼ਿਆਦਾ ਹੋਣ ਕਾਰਨ ਕਈ ਵਾਰ ਕਿਸੇ ਵਾਹਨ ਵਾਲੇ ਰਾਹਗੀਰ ਤੋਂ ਮਦਦ ਮੰਗ ਲੈਂਦੇ ਹਨ ਪਰ ਅਜਿਹਾ ਕਰਨਾ ਕੁੜੀਆਂ ਲਈ ਸੁਰੱਖਿਅਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਸਕੂਲ ਨੂੰ ਘੱਟ ਤੋਂ ਘੱਟ ਅੱਠਵੀਂ ਜਮਾਤ ਤਕ ਹੀ ਕੀਤਾ ਜਾਵੇ ਤਾਂ ਜੋ ਇਥੇ ਪੜ੍ਹ ਕੇ ਬੱਚਾ ਸਮਝਦਾਰ ਹੋ ਸਕੇ ਅਤੇ ਅਪਣੀ ਸੁਰੱਖਿਆ ਕਰ ਸਕੇ।

ਅਪਣਾ ਦੁਖੜਾ ਸੁਣਾਉਂਦਿਆਂ ਉਨ੍ਹਾਂ ਦਸਿਆ ਕਿ ਪਿੰਡ ਵਿਚ ਸਕੂਲ ਨਾ ਹੋਣ ਕਾਰਨ ਕਈ ਮਾਪੇ ਆਪਣੀਆਂ ਧੀਆਂ ਨੂੰ ਦੂਰ ਸਕੂਲ ਵਿਚ ਪੜ੍ਹਨ ਨਹੀਂ ਭੇਜਦੇ ਪਰ ਘੱਟ ਪੜ੍ਹੀਆਂ ਹੋਣ ਕਾਰਨ ਪਿੰਡ ਦੀਆਂ ਲੜਕੀਆਂ ਨੂੰ ਰਿਸ਼ਤੇ ਨਹੀਂ ਆਉਂਦੇ। ਇਕ ਬਜ਼ੁਰਗ ਬੀਬੀ ਨੇ ਦਸਿਆ ਕਿ 70 ਸਾਲ ਤੋਂ ਉਹ ਵੋਟ ਪਾ ਕੇ ਅਪਣਾ ਨੁਮਾਇੰਦਾ ਚੁਣਦੇ ਹਨ ਪਰ ਕੋਈ ਵੀ ਪਿੰਡ ਵਿਚ ਸਾਰ ਲੈਣ ਨਹੀਂ ਆਉਂਦਾ। ਉਨ੍ਹਾਂ ਦਸਿਆ ਕਿ ਪਿੰਡ ਵਿਚ ਕੋਈ ਵੀ ਆਵਾਜਾਈ ਦਾ ਜਨਤਕ ਸਾਧਨ ਨਹੀਂ ਹੈ। ਸਿਹਤ ਸਹੂਲਤਾਂ ਨਾ ਹੋਣ ਕਾਰਨ ਗਰਭਵਤੀ ਔਰਤਾਂ ਨੂੰ ਵੀ ਦੂਜੇ ਪਿੰਡਾਂ ਵਿਚ ਇਲਾਜ ਲਈ ਲੈ ਕੇ ਜਾਣਾ ਪੈਂਦਾ ਹੈ।

ਹਾਲਾਂਕਿ ਇਹ ਪਿੰਡ ਸਹੂਲਤਾਂ ਪੱਖੋਂ ਪਛੜਿਆ ਹੋਇਆ ਹੈ ਪਰ ਇਥੋਂ ਦੇ ਬੱਚਿਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੜ੍ਹ-ਲਿਖ ਕੇ ਪੁਲਿਸ ਅਤੇ ਫ਼ੌਜ ਵਿਚ ਸੇਵਾਵਾਂ ਨਿਭਾਉਣਾ ਚਾਹੁੰਦੇ ਹਨ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਵਿਕਾਸ ਵੱਲ ਧਿਆਨ ਦਿਤਾ ਜਾਵੇ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement