
ਉਹਨਾਂ ਵੱਲੋਂ ਬਲਵਿੰਦਰ ਜਿੰਦੂ ਤੇ ਕਈ ਤਰ੍ਹਾਂ ਦੇ ਘਟੀਆ ਇਲਜ਼ਾਮ...
ਲੁਧਿਆਣਾ: ਲੁਧਿਆਣਾ ਵਿਚ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਗਿਆ ਹੈ ਜਿਸ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਹਨ ਤੇ ਇਹ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਹੁਣ ਹੋਰਨਾਂ ਲੋਕਾਂ ਨੇ ਵੇਖੋ-ਵੇਖੀ ਹੋਰ ਮੋਦੀਖਾਨੇ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ। ਸਿਆਸੀ ਪਾਰਟੀਆਂ ਅਤੇ ਹਿੰਦੂ ਨੇਤਾਵਾਂ ਵੱਲੋਂ ਇਸ ਨੂੰ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
Balwinder Singh Jindu
ਉਹਨਾਂ ਵੱਲੋਂ ਬਲਵਿੰਦਰ ਜਿੰਦੂ ਤੇ ਕਈ ਤਰ੍ਹਾਂ ਦੇ ਘਟੀਆ ਇਲਜ਼ਾਮ ਲਗਾਏ ਗਏ ਸਨ। ਇਕ ਵਾਰ ਫਿਰ ਸਪੋਕਸਮੈਨ ਟੀਮ ਵੱਲੋਂ ਬਲਵਿੰਦਰ ਸਿੰਘ ਜਿੰਦੂ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਤੋਂ ਇਸ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਜਦੋਂ ਗੁਲਾਬ ਦੇ ਫੁੱਲ ਦੇ ਬੂਟੇ ਤੇ ਕੰਡੇ ਵੀ ਜ਼ਰੂਰ ਹੁੰਦੇ ਹਨ।
Balwinder Singh Jindu
ਇਸ ਮੋਦੀਖਾਨੇ ਤੋਂ ਦਵਾਈ ਉਹਨਾਂ ਲੋਕਾਂ ਨੂੰ ਜਾਂਦੀ ਹੈ ਜਿਹੜੇ ਕਿ ਬਹੁਤ ਹੀ ਗਰੀਬ ਹਨ ਤੇ ਲੋਕ ਵੀ ਦੂਰੋਂ-ਦੂਰੋਂ ਦਵਾਈ ਲੈਣ ਆਉਂਦੇ ਹਨ। ਜਦੋਂ ਪੁਲਿਸ ਉੱਥੇ ਆਈ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਕੇ ਪੁੱਛਿਆ ਕਿ ਉਹ ਉੱਥੇ ਕਿਉਂ ਆਏ ਹਨ ਤਾਂ ਪੁਲਿਸ ਨੇ ਦਸਿਆ ਕਿ ਉਹ ਨਾਮ, ਪਤਾ ਪੁੱਛਣ ਆਏ ਹਨ। ਇਸ ਨਾਲ ਕਈ ਲੋਕ ਡਰ ਗਏ ਤੇ ਉਹ ਉੱਥੋਂ ਦਵਾਈ ਲਏ ਬਿਨਾਂ ਹੀ ਚਲੇ ਗਏ।
Balwinder Singh Jindu
ਇਕੱਠ ਇਕ ਦਮ ਘਟ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਅਪਣੀ ਟੀਮ ਨੂੰ ਭੇਜਿਆ ਕਿ ਉਹ ਪੁਲਿਸ ਨੂੰ ਪੁੱਛਣ ਕਿ ਉਹ ਕੀ ਕਰਨ ਆਏ ਹਨ ਤਾਂ ਪੁਲਿਸ ਨੇ ਦਸਿਆ ਕਿ ਉਹ ਤਾਂ ਸੋਸ਼ਲ ਡਿਸਟੈਂਸਿੰਗ ਲਈ ਆਏ ਹਨ। ਹੁਣ ਲੋਕਾਂ ਨੂੰ ਮੋਦੀਖਾਨੇ ਦੀ ਸੇਵਾ ਇੰਨੀ ਚੰਗੀ ਲੱਗ ਚੁੱਕੀ ਹੈ ਕਿ ਦੇਸ਼ ਦੀਆਂ ਨਾਮਵਾਰ ਸ਼ਖਸ਼ੀਅਤਾਂ ਇਸ ਨੇਕ ਕੰਮ ਵਿਚ ਅਪਣਾ ਯੋਗਦਾਨ ਪਾ ਰਹੀਆਂ ਹਨ।
Balwinder Singh Jindu
ਜਦੋਂ ਦਾ ਲੋਕਾਂ ਨੂੰ ਐਥੀਕਲ ਅਤੇ ਜੈਨੇਰਿਕ ਦਵਾਈਆਂ ਦਾ ਪਤਾ ਲੱਗਿਆ ਹੈ ਉਦੋਂ ਤੋਂ ਹੀ ਮੋਦੀਖਾਨੇ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿਅਕਤੀ ਦੀ ਇਹ ਦੁਕਾਨ ਹੈ ਉਹ ਵੀ ਉਹਨਾਂ ਦੇ ਨਾਲ ਹੁੰਦਾ ਹੈ ਤੇ ਉਹਨਾਂ ਕੋਲ ਡਰੱਗ ਲਾਇਸੈਂਸ ਵੀ ਹੈ। ਇਹ ਤਾਂ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਉਹ ਬਿਨਾਂ ਲਾਇਸੈਂਸ ਤੋਂ ਦੁਕਾਨ ਖੋਲ੍ਹਣਗੇ ਤਾਂ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ।
Guru Nanak Modikhana
ਉਹਨਾਂ ਕੋਲ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਤਕ ਸਭ ਕੁੱਝ ਹੈ ਪਰ ਉਹਨਾਂ ਤੇ ਗਲਤ ਇਲਜ਼ਾਮ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਦੀ ਇਕ ਪਹਿਲ ਨਾਲ ਲੋਕਾਂ ਵਿਚ ਕ੍ਰਾਂਤੀ ਆਈ ਹੈ ਤੇ ਲੋਕ ਮੈਡੀਕਲ ਪ੍ਰਤੀ ਬਹੁਤ ਸੁਚੇਤ ਹੋ ਚੱਕੇ ਹਨ। ਉਹਨਾਂ ਨੇ ਅਪਣੀ ਗੱਲ ਫਿਰ ਤੋਂ ਦੁਹਰਾਉਂਦੇ ਹੋਏ ਕਿਹਾ ਕਿ ਉਹ ਐਥੀਕਲ ਤੇ ਜੈਨੇਰਿਕ ਦੀ ਗੱਲ ਨਹੀਂ ਕਰਦੇ ਉਹ ਗੱਲ ਕਰਦੇ ਹਨ ਲੁੱਟ-ਖਸੁੱਟ ਦੀ। ਉਹ ਲੋਕ ਜੋ ਗਰੀਬ ਹਨ ਜੋ ਮਜ਼ਦੂਰੀ ਕਰਦੇ ਹਨ ਉਹਨਾਂ ਨੂੰ ਕੀ ਪਤਾ ਜੈਨੇਰਿਕ ਕਿਹੜੀ ਹੈ ਤੇ ਐਥੀਕਲ ਕਿਹੜੀ ਹੈ।
ਸਾਰੇ ਡਾਕਟਰ ਮਾੜੇ ਨਹੀਂ ਹਨ ਤੇ ਸਾਰੇ ਚੰਗੇ ਵੀ ਨਹੀਂ ਹਨ। ਜਿਹੜੇ ਇਮਾਨਦਾਰ ਹਨ ਉਹ ਇਸ ਲੜਾਈ ਵਿਚ ਕਿਉਂ ਆ ਰਹੇ ਹਨ ਉਹਨਾਂ ਨੂੰ ਇਸ ਗੱਲ ਦਾ ਕੀ ਰੋਸ ਹੈ। ਡਾਕਟਰਾਂ ਵੱਲੋਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਹੜੀ ਦਵਾਈ ਜੈਨੇਰਿਕ ਹੈ ਤੇ ਕਿਹੜੀ ਐਥੀਕਲ ਹੈ, ਇਸ ਨਾਲ ਗਰੀਬ ਦੀ ਲੁੱਟ ਨਹੀਂ ਹੋਵੇਗੀ। ਇਹੀ ਤਾਂ ਉਹਨਾਂ ਦੀ ਲੜਾਈ ਹੈ ਕਿ ਇਹ ਗੱਲ ਲੋਕਾਂ ਸਾਹਮਣੇ ਰੱਖੀ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।