
ਉਹਨਾਂ ਨੇ ਉਦਾਹਰਨ ਦਿੰਦਿਆਂ ਦਸਿਆ ਕਿ ਜਿਵੇਂ ਕੋਰੋਨਾ...
ਚੰਡੀਗੜ੍ਹ: ਹੁਣ ਜਦੋਂ ਦਵਾਈਆਂ ਦਾ ਮੁੱਦਾ ਉੱਠ ਹੀ ਚੁੱਕਾ ਹੈ ਤਾਂ ਕਈ ਡਾਕਟਰ ਤੇ ਕੈਮਿਸਟ ਵਾਲਿਆਂ ਵੱਲੋਂ ਅਪਣੀ ਰਾਏ ਰੱਖੀ ਜਾ ਰਹੀ ਹੈ। ਹਰ ਕੋਈ ਅਪਣੇ ਤਰੀਕੇ ਨਾਲ ਇਸ ਮਹੱਤਤਾ ਤੇ ਕੀਮਤ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿਚ ਮਿੰਟੂ ਗੁਰੂਸਰੀਆ ਨੇ ਲਾਈਵ ਹੋ ਕੇ ਐਥੀਕਲ ਤੇ ਜੈਨੇਰਿਕ ਦਵਾਈਆਂ ਬਾਰੇ ਜਾਣੂ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਐਥੀਕਲ ਅਤੇ ਜੈਨੇਰਿਕ ਦਵਾਈਆਂ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਕਰਵਾਇਆ ਜਾ ਰਿਹਾ।
Mintu Gurusaria
ਉਹਨਾਂ ਨੇ ਉਦਾਹਰਨ ਦਿੰਦਿਆਂ ਦਸਿਆ ਕਿ ਜਿਵੇਂ ਕੋਰੋਨਾ ਬਿਮਾਰੀ ਹੈ, ਇਸ ਵਿਚ ਕਿਸੇ ਨੇ ਸਾਲਟ ਲੱਭਿਆ। ਇਕ ਕੰਪਨੀ ਹੈ ਦਾਕੋਨਾ, ਇਸ ਕੰਪਨੀ ਨੇ ਵਕੋਨਾ ਸਾਲਟ ਨਾਲ ਦਵਾਈ ਤਿਆਰ ਕਰ ਲਈ। ਇਸ ਖੋਜ ਵਿਚ ਉਹਨਾਂ ਨੂੰ ਕਾਫੀ ਸਮਾਂ ਲੱਗਿਆ ਹੋਵੇਗਾ ਤੇ ਖਰਚ ਵੀ ਬਹੁਤ ਆਇਆ ਹੋਵੇਗਾ। ਇਸ ਤੋਂ ਬਾਅਦ ਜਦੋਂ ਉਹਨਾਂ ਨੂਂ ਅਪਰੂਵਲ ਮਿਲੇਗੀ ਉਦੋਂ ਤਕ ਉਹਨਾਂ ਨੂੰ ਪੇਟੈਂਟ ਮਿਲੇਗਾ।
Doctor
ਇਹ ਪੇਟੈਂਟ ਉਹਨਾਂ ਨੂੰ 5 ਜਾਂ 10 ਸਾਲ ਲਈ ਮਿਲੇਗਾ ਤਾਂ ਕਿ ਉਸ ਦਵਾਈ ਤੇ ਜਿੰਨਾ ਖਰਚ ਆਇਆ ਹੋਵੇਗਾ ਉਸ ਨੂੰ ਵਸੂਲਿਆ ਜਾ ਸਕੇ। ਹੋਰ ਕੰਪਨੀ ਉਸੇ ਤਰ੍ਹਾਂ ਦੇ ਸਾਲਟ ਦੀ ਕੰਪਨੀ ਉਦੋਂ ਤਕ ਨਹੀਂ ਬਣਾ ਸਕਦੀ ਜਦੋਂ ਤਕ ਤੁਹਾਡੇ ਕੋਲ ਪੇਟੈਂਟ ਹੈ ਤੇ ਇਸ ਨੂੰ ਬ੍ਰਾਂਡੈਡ ਜਾਂ ਐਥੀਕਲ ਕਿਹਾ ਜਾ ਸਕਦਾ ਹੈ। ਜਦੋਂ ਪੇਟੈਂਟ ਖਤਮ ਹੋ ਜਾਂਦਾ ਹੈ ਜਿਵੇਂ ਕਿ ਕੋਰੋਨਾ ਦੀ ਦਵਾਈ ਬਣਾਈ ਜਾਂਦੀ ਹੈ ਤਾਂ ਉਸ ਤੋਂ 5 ਸਾਲ ਬਾਅਦ ਜਦ ਉਸ ਕੰਪਨੀ ਦਾ ਪੇਟੈਂਟ ਖ਼ਤਮ ਹੋ ਜਾਂਦਾ ਹੈ ਤਾਂ ਉਹ ਦਵਾਈ ਜਨਰਲ ਹੋ ਜਾਂਦੀ ਹੈ।
Doctor
ਉਸ ਸਮੇਂ ਹਰ ਕੋਈ ਇਹ ਦਵਾਈ ਉਸ ਸਾਲਟ ਵਿਚ ਬਣਾ ਸਕਦਾ ਹੈ। ਅਮਰੀਕਾ ਦੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਦਵਾਈ ਐਥੀਕਲ ਹੈ ਤੇ ਕਿਹੜੀ ਜੈਨੇਰਿਕ ਹੈ। ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਜੈਨੇਰਿਕ ਦਵਾਈ 70 ਤੋਂ 80 ਪ੍ਰਤੀਸ਼ਤ ਸਸਤੀ ਹੈ। ਇਹੀ ਤਾਂ ਭਾਰਤ ਦੇ ਲੋਕਾਂ ਨੂੰ ਦਸਿਆ ਨਹੀਂ ਜਾ ਰਿਹਾ। ਜਿਹੜੀ ਦਵਾਈ ਅਮਰੀਕਾ ਵਿਚ ਜੈਨੇਰਿਕ ਹੈ ਉਹ ਭਾਰਤ ਵਿਚ ਬ੍ਰਾਂਡੇਡ ਬਣ ਜਾਂਦੀ ਹੈ।
Mintu Gurusaria
ਫਿਰ ਇਸ ਤੋਂ ਬਾਅਦ ਜੋ ਕੋਈ ਵੀ ਇਹ ਦਵਾਈ ਬਣਾਉਂਦਾ ਹੈ ਉਹ ਅਪਣਾ ਨਾਮ ਬਦਲ ਦਿੰਦਾ ਹੈ ਤਾਂ ਜੋ ਬ੍ਰਾਂਡੇਡ ਲੱਗ ਸਕੇ ਤੇ ਇਸ ਨੂੰ 70 ਤੋਂ 80 ਪ੍ਰਤੀਸ਼ਤ ਵਧਾ ਕੇ ਵੇਚਿਆ ਜਾਂਦਾ ਹੈ। ਭਾਰਤ ਵਿਚ 99 ਪ੍ਰਤੀਸ਼ਤ ਜੈਨੇਰਿਕ ਦਵਾਈਆਂ ਦੀ ਟੈਸਟਿੰਗ ਨਹੀਂ ਹੁੰਦੀ।
Doctor
ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਤੇ ਡਾਕਟਰਾਂ ਵੱਲੋਂ ਐਕਟ ਦੇ ਆਧਾਰ ਤੇ ਜੈਨੇਰਿਕ ਦਵਾਈਆਂ ਦੀ ਕੀਮਤ ਲਿਖੀ ਜਾਵੇ। ਇਸ ਨਾਲ ਕੋਈ ਵੀ ਅਪਣੀ ਮਰਜ਼ੀ ਨਾਲ ਕਿਸੇ ਦਵਾਈ ਦੀ ਕੀਮਤ ਤੈਅ ਨਹੀਂ ਕਰੇਗਾ ਤੇ ਹਰ ਪਾਸੇ ਇਕੋ ਰੇਟ ਤੇ ਦਵਾਈ ਮਿਲ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।