
ਖਰੜ ਵਿਚ ਇਕ 17 ਸਾਲ ਦੇ ਵਿਦਿਆਰਥੀ ਨੇ Pubg ਗੇਮ ਵਿਚ ਆਪਣੇ ਪਿਤਾ ਦੇ 16 ਲੱਖ ਰੁਪਏ ਉਡਾ ਦਿੱਤੇ ।
ਖਰੜ ਵਿਚ ਇਕ 17 ਸਾਲ ਦੇ ਵਿਦਿਆਰਥੀ ਨੇ Pubg ਗੇਮ ਵਿਚ ਆਪਣੇ ਪਿਤਾ ਦੇ 16 ਲੱਖ ਰੁਪਏ ਉਡਾ ਦਿੱਤੇ । ਆਨਲਾਈਨ ਗੇਮ ਦੀ ਦੁਨੀਆਂ ਵਿਚ Pubg ਦੇ ਚੱਕਰ ਵਿਚ 17 ਸਾਲ ਦੇ ਵਿਦਿਆਰਥੀ ਨੇ ਬਿਨਾ ਦੱਸੇ ਆਪਣੇ ਪਿਤਾ ਦੇ ਬੈਂਕ ਖਾਤੇ ਵਿਚੋਂ 16 ਲੱਖ ਰੁਪਏ ਕਡਵਾ ਲਏ। ਪੁੱਤ ਦੀ ਹਰਕਤ ਤੋਂ ਨਿਰਾਸ਼ ਹੋਏ ਪਿਤਾ ਨੇ ਉਸ ਨੂੰ ਸਬਕ ਸਿਖਾਉਂਣ ਲਈ ਉਸ ਨੂੰ ਇਕ ਸਕੂਟਰ ਰਿਪੇਅਰ ਦੀ ਦੁਕਾਨ ਤੇ ਲਗਾਉਂਣ ਦਾ ਫੈਸਲਾ ਲਿਆ ਹੈ।
PUBG Game
ਪਿਤਾ ਦਾ ਕਹਿਣਾ ਹੈ ਕਿ ਹੁਣ ਪੁੱਤਰ ਨੂੰ ਵੇਹਲਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਹੁਣ ਪੜਾਈ ਲਈ ਮੋਬਾਇਲ ਦਿੱਤਾ ਜਾਵੇਗਾ। ਹੁਣ ਉਹ ਇਕ ਸਕੂਟਰ ਰਿਪੇਅਰ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਪੈਸਾ ਕਮਾਉਂਣਾ ਕਿੰਨਾ ਔਖਾ ਹੈ। ਪਿਤਾ ਨੇ ਦੱਸਿਆ ਕਿ ਪੁੱਤਰ ਵੱਲ਼ੋਂ ਜਿਹੜੇ 16 ਲੱਖ ਗੇਮ ਚ ਉਡਾਏ ਹਨ, ਉਹ ਉਨ੍ਹਾਂ ਆਪਣੀ ਸਿਹਤ ਦੀ ਦੇਖਭਾਲ, ਅਤੇ ਬੇਟੇ ਦੇ ਭਵਿਖ ਲਈ ਰੱਖੇ ਸਨ।
PUBG addiction
ਦੱਸ ਦਈਏ ਕਿ ਬੱਚੇ ਨੇ ਆਪਣੇ ਦੋਸਤਾਂ ਦੇ PUBG ਖਾਤੇ ਨੂੰ ਅਪਗ੍ਰੇਡ ਕਰਨ ਲਈ ਪੈਸੇ ਵੀ ਖਰਚ ਕੀਤੇ ਹਨ। ਇਨ੍ਹਾਂ ਪੈਸਿਆਂ ਦੇ ਖਰਚਿਆਂ ਦੀ ਜਾਣਕਾਰੀ ਬੈਂਕ ਸਟੇਟਮੈਂਟ ਤੋਂ ਪ੍ਰਾਪਤ ਕੀਤੀ ਗਈ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੱਕ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਸ ਨੇ 16 ਲੱਖ ਰੁਪਏ ਖਰਚ ਕਰ ਦਿੱਤੇ ਸਨ। ਬੇਟੇ ਨੇ ਉਸ ਨੂੰ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਪੜ੍ਹਾਈ ਲਈ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ, ਜਦੋਂ ਕਿ ਇਸ ਦੀ ਬਜਾਏ PUBG ਖੇਡਣ ਵਿਚ ਬਿਤਾਉਂਦਾ ਸੀ।
PUBG
ਦੱਸ ਦਈਏ ਕਿ ਪਿਤਾ ਦਾ ਕਹਿਣਾ ਹੈ ਕਿ ਉਹ ਘਰ ਤੋਂ ਦੂਰ ਕੰਮ ਕਰਦਾ ਹੈ ਜਦੋਂ ਕਿ ਉਸ ਦਾ ਪੁੱਤਰ ਉਸ ਦੀ ਮਾਂ ਨਾਲ ਘਰ ਵਿਚ ਇਕੱਲਾ ਰਹਿੰਦਾ ਹੈ। ਬੱਚੇ ਵੱਲੋਂ ਪੈਸਿਆਂ ਦਾ ਸਾਰਾ ਲੈਣ-ਦੇਣ ਆਪਣੀ ਮਾਂ ਦੇ ਫੋਨ ਰਾਹੀਂ ਕੀਤਾ ਗਿਆ ਹੈ। ਬੱਚੇ ਵੱਲੋਂ ਆਪਣੀ ਮਾਂ ਦੇ ਫੋਨ ਨੂੰ PUBG ਖੇਡਣ ਲਈ ਵਰਤ ਦਾ ਸੀ। ਬੈਂਕ ਟ੍ਰਾਂਜੈਕਸ਼ਨ ਪੂਰੀ ਹੋਣ ਤੋਂ ਬਾਅਦ ਉਸ ਵੱਲੋਂ ਆਪਣੀ ਮਾਂ ਦੇ ਫੋਨ ਵਿਚਲੇ ਮੈਸਿਜਾਂ ਨੂੰ ਡਲੀਟ ਕੀਤਾ ਜਾਂਦਾ ਸੀ।
PUBG
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।