
ਸਾਰੀ ਸਾਰੀ ਰਾਤ ਨੌਜਵਾਨ ਖੇਡਦਾ ਸੀ ਪੱਬ-ਜੀ ਗੇਮ
ਕਪੂਰਥਲਾ: ਕਪੂਰਥਲਾ ‘ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦਾ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਨੌਜਵਾਨ ਰੋਹਿਤ ਦੇ ਦਿਮਾਗ਼ ‘ਤੇ ਪਬ-ਜੀ ਗੇਮ ਦਾ ਇੰਨਾ ਅਸਰ ਹੋ ਚੁੱਕਿਆ ਹੈ ਕਿ ਉਸ ਨੂੰ ਗੇਮ ਤੋਂ ਬਿਨਾਂ ਦੌਰੇ ਪੈਣ ਲੱਗਦੇ ਸਨ ਤੇ ਪਰ ਇਸ ਦੇ ਉਲਟ ਜਦੋਂ ਗੇਮ ਮਿਲ ਜਾਂਦੀ ਸੀ ਤਾਂ ਸਭ ਕੁੱਝ ਠੀਕ ਹੋ ਜਾਂਦਾ ਸੀ। ਦਰਅਸਲ, ਰੋਹਿਤ ਦਿਨ ਰਾਤ ਪੱਬ-ਜੀ ਗੇਮ ਖੇਡਦਾ ਸੀ ਪਰ ਜਦੋਂ ਰਾਤ ਸਮੇਂ ਉਸਦਾ ਤੇਜ਼ ਸਿਰ ਦਰਦ ਹੰਦਾ ਤਾਂ ਉਹ ਦਵਾਈ ਖਾ ਕੇ ਮੁੜ ਗੇਮ ਖੇਡਣ ਲੱਗ ਜਾਂਦਾ।
PUB G
ਇਸੇ ਤਰ੍ਹਾਂ ਰੋਹਿਤ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਅਜੀਬੋ-ਗ਼ਰੀਬ ਹਰਕਤਾਂ ਕਰਨ ਲੱਗਿਆ। ਰੋਹਿਤ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ। ਉੱਥੇ ਹੀ ਰੋਹਿਤ ਹੁਣ ਖ਼ੁਦ ਹੋਰਨਾਂ ਬੱਚਿਆਂ ਨੂੰ ਪੱਬ-ਜੀ ਗੇਮ ਤੋਂ ਦੂਰ ਰਹਿਣ ਦੀ ਅਪੀਲ ਕਰ ਰਿਹਾ ਹੈ। ਇੰਨਾਂ ਹੀ ਨਹੀਂ ਰੋਹਿਤ ਵੱਲੋਂ ਗੇਮ ਨੂੰ ਬੈਨ ਕਰਨ ਦੀ ਵੀ ਮੰਗ ਕੀਤੀ ਜਾ ਰਹੀ।
PUB G
ਜ਼ਿਕਰਯੋਗ ਹੈ ਕਿ ਰੋਹਿਤ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪਹਿਲਾਂ ਤਾਂ ਡਾਕਟਰਾਂ ਨੂੰ ਬਿਮਾਰੀ ਸਮਝ ਨਹੀਂ ਆ ਰਹੀ ਸੀ ਪਰ ਜਦੋਂ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਰੋਹਿਤ ਦੇ ਦਿਮਾਗ਼ ਉਤੇ ਪਬ-ਜੀ ਗੇਮ ਦਾ ਇੰਨਾ ਅਸਰ ਹੋ ਚੁੱਕਿਆ ਹੈ ਕਿ ਉਸ ਨੂੰ ਗੇਮ ਤੋਂ ਬਿਨਾਂ ਦੌਰੇ ਪੈਣ ਲੱਗਦੇ ਹਨ। ਦੱਸ ਦੇਈਏ ਕਿ ਇਲਾਜ ਤੋਂ ਬਾਅਦ ਰੋਹਿਤ ਦੀ ਹਾਲਤ ਪਹਿਲਾਂ ਨਾਲੋਂ ਕਾਫ਼ੀ ਠੀਕ ਹੈ।
PUB G
ਜੰਮੂ-ਕਸ਼ਮੀਰ ‘ਚ ਇਸ ਤੋਂ ਪਹਿਲਾਂ ਵੀ ਕਈ ਵਾਰ ਪਬਜੀ ਗੇਮ ‘ਤੇ ਬੈਨ ਲਗਾਉਣ ਦੀ ਮੰਗ ਉਠ ਚੁੱਕੀ ਹੈ। ਪਿਛਲੇ ਹਫਤੇ ਹੀ ਲਗਾਤਾਰ 10 ਦਿਨ ਤਕ ਪਬਜੀ ਖੇਡਣ ਦੀ ਵਜਾ ਨਾਲ ਇਕ ਫਿਜੀਕਲ ਟ੍ਰੈਨਰ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਾ ਸੀ। ਜਿਸ ਤੋਂ ਬਾਅਦ ਵੀ ਇਸ ਗੇਮ ‘ਤੇ ਬੈਨ ਲਗਾਉਣ ਦੀ ਮੰਗ ਸਥਾਨਕ ਲੋਕਾਂ ਨੇ ਕੀਤੀ ਸੀ।
ਜੰਮੂ-ਕਸ਼ਮੀਰ ‘ਚ ਪਬਜੀ ਗੇਮ ਦੀ ਵਜਾ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ 6 ਮਾਮਲੇ ਸਾਹਮਣੇ ਆ ਚੁਕੇ ਹਨ, ਜਦਕਿ ਦੇਸ਼ ਦੇ ਕਈ ਹਿੱਸਿਆਂ ਤੋਂ ਕਈ ਵਾਰ ਪਬਜੀ ‘ਤੇ ਬੈਨ ਲਗਾਏ ਜਾਣ ਦੀ ਮੰਗ ਵੀ ਉਠੱਦੀ ਰਹਿੰਦੀ ਹੈ। ਜੰਮੂ-ਕਸ਼ਮੀਰ ਦੇ ਚੀਫ ਸਕੱਤਰੇਤ ਦਫਤਰ ਵਲੋਂ ਇਕ ਨੋਟਿਸ ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਰ ਕੇ ਲਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।