
ਆਰ.ਬੀ.ਆਈ. ਨੇ ਬੈਂਕਾਂ ਦੀ ਮੁਢਲੀ ਕਰਜ਼ਾ ਸ਼੍ਰੇਣੀ ਦਾ ਦਾਇਰਾ ਵਧਾਇਆ
ਹੁਣ ਸਟਾਰਟ-ਅਪ, ਕਿਸਾਨਾਂ ਨੂੰ ਸੋਲਰ ਪਲਾਂਟ ਲਈ ਮਿਲੇਗਾ ਕਰਜ਼ਾ
ਮੁੰਬਈ , 4 ਸਤੰਬਰ : ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੁਢਲੀ ਖੇਤਰ ਕਰਜ਼ਾ ਸ਼੍ਰੇਣੀ (ਪੀ.ਐਸ.ਐਲ) ਦੇ ਦਾਇਰੇ ਨੂੰ ਵਧਾ ਦਿਤਾ ਹੈ। ਇਸ ਦੇ ਤਹਿਤ ਸਟਾਰਟਅਪ ਨੂੰ ਵੀ 50 ਕਰੋੜ ਰੁਪਏ ਤਕ ਦੇ ਕਰਜ਼ੇ ਮੁਹਈਆ ਕਰਾਏ ਜਾ ਸਕਣਗੇ। ਇਸ ਦੇ ਇਲਾਵਾ ਕਿਸਾਨ ਨੂੰ ਸੋਲਰ ਪਲਾਂਟ ਲਗਾਉਣ ਅਤੇ ਕੰਪਰੈਸਡ ਬਾਇਓ-ਗੈਸ ਪਲਾਂਟ ਲਗਾਉਣ ਲਈ ਕਰਜ਼ਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇਗਾ। ਆਰਬੀਆਈ ਨੇ ਸ਼ੁਕਰਵਾਰ ਨੂੰ ਕਿਹਾ ਕਿ ਮੁਢਲੇ ਖੇਤਰ ਕਰਜ਼ੇ (ਪੀ.ਐਸੇ.ਐਲ) ਦੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਤੋਂ ਬਾਅਦ, ਇਸ ਨੂੰ ਉਭਰ ਰਹੀ ਰਾਸ਼ਟਰੀ ਤਰਜੀਹ ਲਈ ਸੋਧਿਆ ਗਿਆ ਹੈ। ਸਾਰੇ ਹਿੱਸੇਦਾਰਾਂ ਨਾਲ ਡੂੰਘੀ ਵਿਚਾਰ ਤੋਂ ਬਾਅਦ, ਸਰਵ-ਪੱਖੀ ਵਿਕਾਸ 'ਤੇ ਵਿਸ਼ੇਸ਼ ਧਿਆਨ ਕੇਂਦ੍ਰਤ ਕੀਤਾ ਜਾ ਰਿਹਾ ਹੈ। ਆਰਬੀਆਈ ਨੇ ਕਿਹਾ ਕਿ ਸੋਧੇ ਹੋਏ ਪੀਐਸਐਲ ਦਿਸ਼ਾ-ਨਿਰਦੇਸ਼ਾਂ ਦੇ ਜ਼ਰੀਏ ਉਨ੍ਹਾਂ ਥਾਵਾਂ 'ਤੇ ਕਰਜ਼ੇ ਦੀ ਸਹੂਲਤ ਦੇਣਾ ਸੌਖਾ ਹੋ ਜਾਵੇਗਾ ਜਿਥੇ ਕਰਜ਼ੇ ਦੀ ਘਾਟ ਹੈ। ਛੋਟੇ ਅਤੇ ਸੀਮਾਂਤ ਕਿਸਾਨੀ ਅਤੇ ਕਮਜ਼ੋਰ ਵਰਗਾਂ ਨੂੰ ਇਸਦਾ ਫਾਇਦਾ ਮਿਲੇਗਾ। ਨਾਲ ਹੀ ਨਵੀਨੀਕਰਣਯੋਗ ਊਰਜਾ ਅਤੇ ਸਿਹਤ ਬੁਨਿਆਦੀ ਢਾਂਚੇ ਦੇ ਕ੍ਰੈਡਿਟ ਵਿਚ ਵਾਧਾ ਮਿਲੇਗਾ। ਪੀ.ਐਸੇ.ਐਲ 'ਚ ਸ਼ੁਰੂਆਤ ਲਈ 50 ਕਰੋੜ ਰੁਪਏ ਦਾ ਬੈਂਕ ਫਾਇਨੈਂਸ ਮਿਲ ਸਕੇਗਾ। ਆਰਬੀਆਈ ਅਨੁਸਾਰ, ਕਿਸਾਨਾਂ ਦੁਆਰਾ ਸੌਰ ਊਰਜਾ ਪਲਾਂਟਾਂ ਲਈ ਕਰਜ਼ੇ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸਾਨਾਂ ਨੂੰ ਸੌਰ ਊਰਜਾ ਪਲਾਂਟ ਜ਼ਰੀਏ ਗਰਿੱਡ ਨਾਲ ਜੁੜੇ ਪੰਪਾਂ