
ਬਾਰਾਮੂਲਾ ਵਿਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਢੇਰ, ਤਿੰਨ ਜਵਾਨ ਜ਼ਖ਼ਮੀ
ਸ਼੍ਰੀਨਗਰ, 4 ਸਤੰਬਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸ਼ੁਕਰਵਾਰ ਸਵੇਰੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਅਤਿਵਾਦੀਆਂ ਅਤੇ ਸੁਰੱਖਿਆ ਦਸਤਿਆਂ ਦਰਮਿਆਨ ਹੋਏ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ। ਹਾਲਾਂਕਿ ਗੋਲੀਬਾਰੀ 'ਚ ਫ਼ੌਜ ਦੇ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨਾਂ ਨੇ ਸ਼ੁਕਰਵਾਰ ਤੜਕੇ ਬਾਰਾਮੂਲਾ ਦੇ ਯੇਦੀਪੋਰਾ, ਪਟਨ 'ਚ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ। ਸਾਰੇ ਨਿਕਾਸ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਘਰ-ਘਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦਸਿਆ ਕਿ ਜਦੋਂ ਸੁਰੱਖਿਆ ਬਲ ਸ਼ੱਕੀ ਸਥਾਨ ਵਲ ਵੱਧ ਰਹੇ ਸਨ ਤਾਂ ਉਥੇ ਲੁਕੇ ਹੋਏ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਤਿਵਾਦੀਆਂ ਦੀ ਸ਼ੁਰੂਆਤੀ ਗੋਲੀਬਾਰੀ 'ਚ ਫੌਜ ਦੇ ਇਕ ਮੇਜਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਪਛਾਣ 29 ਰਾਸ਼ਟਰੀ ਰਾਈਫਲਜ਼ ਦੇ ਮੇਜਰ ਰੋਹਿਤ ਮੇਹਰਾ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੂੰ ਫ਼ੌਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੋਲੀਬਾਰੀ 'ਚ ਇਕ ਅਤਿਵਾਦੀ ਮਾਰਿਆ ਗਿਆ, ਹਾਲਾਂਕਿ ਉਸ ਦੀ ਲਾਸ਼ ਹਾਲੇ ਤਕ ਬਰਾਮਦ ਨਹੀਂ ਕੀਤੀ ਜਾ ਸਕੀ। ਸੂਤਰਾਂ ਨੇ ਦਸਿਆ ਕਿ ਇਲਾਕੇ 'ਚ 2 ਤੋਂ 3 ਅimageਤਿਵਾਦੀ ਮੌਜੂਦ ਹਨ। (ਪੀਟੀਆਈ)