
ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਨਿਗਲੀ ਸਲਫ਼ਾਸ, ਮੌਤ
ਧਾਰੀਵਾਲ, 4 ਅਕਤੂਬਰ (ਇੰਦਰ ਜੀਤ): ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਹੋਈ ਮੌਤ। ਮ੍ਰਿਤਕ ਜਗਦੀਪ ਸਿੰਘ (34) ਦੀ ਪਤਨੀ ਗਗਨਦੀਪ ਕੌਰ ਨੇ ਦਸਿਆ ਕਿ ਮੇਰੇ ਸੌਹਰੇ ਜੇ.ਈ. ਇੰਦਰਜੀਤ ਸਿੰਘ ਉਰਫ਼ ਬਾਬਾ ਦੇ ਸਿਰ ਉਤੇ ਕਾਫ਼ੀ ਕਰਜ਼ਾ ਸੀ ਅਤੇ ਕਰਜ਼ਾ ਨਾ ਮੋੜ ਸਕਣ ਕਰ ਕੇ ਉਸ ਦੀ ਵੀ ਨਵੰਬਰ-2019 ਵਿਚ ਪ੍ਰੇਸ਼ਾਨੀ ਦੇ ਚਲਦਿਆਂ ਮੌਤ ਹੋ ਗਈ ਸੀ । ਮ੍ਰਿਤਕ ਦੀ ਪਤਨੀ ਗਗਨਦੀਪ ਕੌਰ ਨੇ ਦਸਿਆ ਕਿ ਕਰਜ਼ਾ ਲੈਣ ਵਾਲੇ ਮੇਰੇ ਪਤੀ ਜਗਦੀਪ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕਈ ਤਰ੍ਹਾਂ ਦੀ ਧਮਕੀਆਂ ਦਿੰਦੇ ਰਹਿੰਦੇ ਸਨ ਜਿਸ ਕਰ ਕੇ ਮੇਰੇ ਪਤੀ ਪ੍ਰੇਸ਼ਾਨ ਵਿਚ ਰਹਿਣ ਲੱਗ ਪਿਆ ਅਤੇ ਉਸ ਨੇ ਬੀਤੀਂ ਰਾਤ ਸਲਫ਼ਾਸ ਖਾ ਕੇ ਅਪਣੀ ਜੀਵਨ-ਲੀਲਾ ਸਮਾਪਤ ਕਰ ਲਈ।
ਥਾਣਾ ਧਾਰੀਵਾਲ ਦੀ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮ੍ਰਿਤਕ ਦੇ ਘਰ ਵਿਚੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿਤਾ ਅਤੇ ਮ੍ਰਿਤਕ ਜਗਦੀਪ ਸਿੰਘ ਦੀ ਪਤਨੀ ਗਗਨਦੀਪ ਕੌਰ ਦੇ ਬਿਆਨਾਂ ਉਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ।
ਤਸਵੀਰ- ਮ੍ਰਿਤਕ ਜਗਦੀਪ ਸਿੰਘ ਦੀ ਲਾਸ਼ ।
ਮ੍ਰਿਤਕ ਨੋਜਵਾਨ ਦੀ ਫਾਇਲ ਫੋਟੋimage