
ਨਿਤੀਸ਼ ਦੀ ਅਗਵਾਈ ਵਿਚ ਬਿਹਾਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਐਲ.ਜੇ.ਪੀ
to
ਨਵੀਂ ਦਿੱਲੀ, 4 ਅਕਤੂਬਰ : ਬਿਹਾਰ 'ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਐਨ.ਡੀ.ਏ. 'ਚ ਸੰਸਦੀ ਮੈਂਬਰਾਂ ਦਰਮਿਆਨ ਸੀਟ ਸਾਂਝੇਦਾਰੀ ਨੂੰ ਅੰਤਮ ਰੂਪ ਨਹੀਂ ਦਿਤਾ ਗਿਆ ਹੈ। ਲੋਕ ਜਨਸ਼ਕਤੀ ਪਾਰਟੀ ਲਗਾਤਾਰ (ਐਲ.ਜੇ.ਪੀ) ਸੀਟਾਂ ਦੀ ਵੰਡ ਲਈ ਦਬਾਅ ਬਣਾ ਰਹੀ ਹੈ, ਪਰ ਜੇ ਇਸ ਨੂੰ ਸਫਲਤਾ ਨਹੀਂ ਮਿਲਦੀ ਤਾਂ ਇਸ ਨੇ ਐਨਡੀਏ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ। ਹੁਣ ਪਾਰਟੀ ਨੇ ਐਤਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਐਨਡੀਏ ਨਾਲ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਹੈ। ਲੋਕ ਜਨਸ਼ਕਤੀ ਪਾਰਟੀ ਨੇ ਐਤਵਾਰ ਨੂੰ ਫ਼ੈਸਲਾ ਕੀਤਾ ਹੈ ਕਿ ਪਾਰਟੀ ਐਨਡੀਏ ਗੱਠਜੋੜ ਦੀ ਤਰਫੋਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਪਾਰਟੀ 'ਬਿਹਾਰ ਫਸਟ ਬਿਹਾਰੀ ਫਸਟ' ਦੇ ਨਾਅਰੇ ਨਾਲ ਚੋਣ ਲੜੇਗੀ। ਹਾਲਾਂਕਿ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਸਮਰਥਨ ਕੀਤਾ ਹੈ। ਐਲ.ਜੇ.ਪੀ ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਦੇ ਨਵੀਂ ਦਿੱਲੀ 'ਚ ਅਪਣੇ ਘਰ 'ਚ ਐਤਵਾਰ ਨੂੰ ਪਾਰਟੀ ਦੇ ਕੇਂਦਰੀ ਸੰਸਦੀ ਬੋਰਡ ਦੀ ਮੀਟਿੰਗ ਹੋਈ। ਇਸ ਦੇ ਬਾਅਦ ਐਲ.ਜੇ.ਪੀ ਦੇ ਮੁੱਖ ਸੱਕਤਰ ਅਬਦੁਲ ਖਾਲਿਕ ਨੇ ਕਿਹਾ ਕਿ ਰਾਸ਼ਟਰੀ ਪੱਧਰ ਅਤੇ ਲੋਕਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਦਾ ਭਾਜਪਾ ਦੇ ਨਾਲ ਮਜ਼ਬੂਤ ਗਠਜੋੜ ਹੈ ਪਰ ਸੂਬਾ ਪੱਧਰ 'ਤੇ ਅਤੇ ਵਿਧਾਨ ਸਭਾ ਚੋਣਾਂ 'ਚ ਗਠਜੋੜ 'ਚ ਮੌਜੂਦ ਜੇ.ਡੀ.ਯੂ ਨਾਲ ਮਤਭੇਦਾਂ ਦੇ ਕਾਰਨ ਬਿਹਾਰ 'ਚ ਐਲ.ਜੇ.ਪੀ ਨੇ ਗਠਜੋੜ ਤੋਂ ਵੱਖ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਈ ਸੀਟਾਂ 'ਤੇ ਜੇ.ਡੀ.ਯੂ. ਨਾਲ ਲੜਾਈ ਹੋ ਸਕਦੀ ਹੈ ਤਾਕਿ ਉਨ੍ਹਾਂ ਸੀਟਾਂ 'ਤੇ ਜਨਤਾ ਫ਼ੈਸਲਾ ਕਰ ਸਕੇ ਕਿ ਕਿਹੜਾ ਉਮੀਦਵਾਰ ਪ੍ਰਦੇਸ਼ ਲਈ ਬਿਹਤਰ ਹੈ। ਉਨ੍ਹਾਂ ਕਿਹਾ ਕਿ ਲੈਜੇਪੀ 'ਬਿਹਾਰ ਪਹਿਲਾਂ ਬਿਹਾਰੀ ਪਹਿਲਾਂ' ਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਸੀ ਪਰ ਜਿਸ 'ਤੇ ਸਮੇਂ ਰਹਿੰਦੇ ਸਹਿਮਤੀ ਨਹੀਂ ਬਣ ਸਕੀ।
ਖਾਲਿਕ ਨੇ ਕਿਹਾ ਕਿ ਐਲ.ਜੇ.ਪੀ ਅਤੇ ਭਾਜਪਾ ਵਿਚਕਾਰ ਕੋਈ ਲੜਾਈ ਨਹੀਂ ਹੈ। ਲੋਕਸਭਾ 'ਚ ਸਾਡਾ ਭਾਜਪਾ ਨਾਲ ਇਕ ਮਜ਼ਬੂਤ ਗਠਜੋੜ ਹੈ, ਬਿਹਾਰ 'ਚ ਵੀ ਅਸੀ ਚਾਹੁੰਦੇ ਸਨ ਕਿ ਉਸੇ ਤਰ੍ਹਾਂ ਚੋਣ ਲੜੀਏ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਦੇ ਬਾਅਦ ਲੋਕ ਜਨਸ਼ਕਤੀ ਪਾਰਟੀ ਦੇ ਸਾਰੇ ਜਿੱਤੇ ਹੋਏ ਵਿਧਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਰਗ ਨਾਲ ਰਹਿ ਕੇ ਭਾਜਪਾ-ਐਲਜੇਪੀ ਸਰਕਾਰ ਬਣਾਉਂਗੇ। ਖਾਲਿਕ ਨੇ ਕਿਹਾ ਕਿ ਐਲਜੇਪੀ ਦਾ ਮੰਨਣਾ ਹੈ ਕਿ ਕੇਂਦਰ ਦੀ ਤਰਜ 'ਤੇ ਬਿਹਾਰ 'ਚ ਵੀ ਭਾਜਪਾ ਦੀ ਅਗਵਾਈ 'ਚ ਸਰਕਾਰ ਬਣੇ। ਐਲਜੇਪੀ ਦਾ ਹਰ ਵਿਧਾਇਕ ਭਾਜਪਾ ਦੀ ਅਗਵਾਈ 'ਚ ਬਿਹਾਰ ਨੂੰ ਪਹਿਲੇ ਨੰਬਰ ਦਾ ਬਣਾਉਣ ਲਈ ਕੰਮ ਕਰਨਗੇ।
ਐਲਜੇਪੀ ਦੇ ਸੂਤਰਾਂ ਅਨੁਸਾਰ ਪਾਰਟੀ ਨੂੰ ਸਿਰਫ਼ 15 ਤੋਂ 20 ਸੀਟਾਂ ਮਿਲੀਆਂ ਹਨ। ਪਰ ਐਲਜੇਪੀ ਨੇ 42 ਸੀਟਾਂ ਦੀ ਮੰਗ ਕੀਤੀ ਹੈ। ਜੇਡੀਯੂ ਨੇਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਐਲਜੇਪੀ ਨਾਲ ਗੱਠਜੋੜ ਨਹੀਂ ਹੈ। ਭਾਜਪਾ ਅਪਣੇ ਹਿੱਸੇ ਲਈ ਐਲਜੇਪੀ ਨਾਲ ਸੀਟਾਂ ਸਾਂਝੇ ਕਰਦੀ ਹੈ। (ਪੀਟੀਆਈ)