
7 ਮਹੀਨਿਆਂ ਤੋਂ ਕੇਂਦਰ ਨੇ ਪੰਜਾਬ ਨੂੰ ਕੋਈ ਟੈਕਸ ਨਹੀਂ ਦਿੱਤਾ-ਕੈਪਟਨ
ਸੰਗਰੂਰ - ਰਾਹੁਲ ਗਾਂਧੀ ਸੰਗਰੂਰ ਦੇ ਭਵਾਨੀਗੜ੍ਹ 'ਚ ਰੈਲੀ ਕਰਨ ਲਈ ਪਹੁੰਚ ਚੁੱਕੇ ਹਨ। ਸੰਗਰੂਰ ਦੇ ਪ੍ਰੋਗਰਾਮ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਆਪਣੇ ਕਿਸਾਨ ਭਰਾਵਾਂ ਨੂੰ ਥਾਪੀ ਦੇਣ ਆਏ ਹਨ ਉਹ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਲਵਾਉਣ ਆਏ ਹਨ ਕਿ ਕਾਂਗਰਸ ਪਾਰਟੀ ਮਰਦੇ ਦਮ ਤੱਕ ਕਿਸਾਨੀ ਦੇ ਨਾਲ ਹੈ।
Rahul Gandhi
ਉਹਨਾਂ ਕਿਹਾ ਕਿ ਅਗਲੀ ਵਾਰ ਕਾਂਗਰਸ ਬਹੁਮੱਤ ਨਾਲ ਸੱਤਾ 'ਚ ਆਵੇਗੀ ਤੇ ਰਾਹੁਲ ਪ੍ਰਧਾਨ ਮੰਤਰੀ ਬਣਨਗੇ । ਉਹਨਾਂ ਨੇ ਵਿਰੋਧੀ ਪਾਰਟੀਆਂ ਖਿਲਾਫ਼ ਬੋਲਦੇ ਹੋਏ ਕਿਹਾ ਕਿ ਇਹ ਲੋਕ ਭੁੱਲ ਗਏ ਹਨ ਜਦੋਂ ਅਸੀਂ ਬਾਹਰਲੇ ਦੇਸ਼ਾਂ ਤੋਂ ਅੰਨ੍ਹ ਲੈਂਦੇ ਹੁੰਦੇ ਸੀ ਆਪਣੇ ਦੇਸ਼ ਦਾ ਢਿੱਡ ਭਰਨ ਲਈ ਅਤੇ ਫਿਰ ਸਾਡੇ ਪੰਜਾਬ ਨੇ ਹਿੰਮਤ ਕੀਤੀ ਤੇ ਦੇਸ਼ ਦਾ 50 ਫੀਸਦੀ ਅਨ ਭੰਡਾਰ ਸਾਡਾ ਪੰਜਾਬ ਭਰਦਾ ਸੀ।
farmer protest
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਣਕ ਅਤੇ ਝੋਨੇ ਤੋਂ ਬਗੈਰ ਹਿੰਦੁਸਤਾਨ ਨਹੀਂ ਚੱਲ ਸਕਦਾ। ਕੈਟਨ ਨੇ ਕਿਹਾ ਕਿ ਮੋਦੀ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਸਾਡੇ ਪੰਜਾਬ ਦੇ 70 ਫੀਸਦੀ ਕਿਸਾਨ 5 ਕਿਲੇ ਤੋਂ ਘੱਟ ਜਮੀਨ ਦੇ ਮਾਲਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 7 ਮਹੀਨੇ ਹੋ ਗਏ ਪੰਜਾਬ ਨੂੰ ਕੋਈ ਟੈਕਸ ਨਹੀਂ ਮਿਲਿਆ। ਉਹਨਾਂ ਕਿਸਾਨਾਂ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਹਰ ਛੋਟਾ ਕਿਸਾਨ ਤੇ ਹਰ ਉਹ ਵਿਅਕਤੀ ਜੋ ਦੋ ਵਕਤ ਦੀ ਰੋਟੀ ਵੀ ਮਸਾ ਖਾ ਪਾਉਂਦਾ ਮੇਰਾ ਫਰਜ ਬਣਦਾ ਹੈ ਕਿ ਮੈਂ ਉਹਨਾਂ ਲਈ ਖੜ੍ਹਾ ਹੋਵਾਂ ਤੇ ਮੈਂ ਖੜ੍ਹਾ ਵੀ ਹਾਂ।