
ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਬਲਵਿੰਦਰ ਸਿੰਘ ਵਿਰੁਧ ਫਾਜ਼ਿਲਕਾ ਪੁਲਿਸ ਦੀ ਕਾਰਵਾਈ
ਫਾਜ਼ਿਲਕਾ: ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਤਸਕਰ ਬਲਵਿੰਦਰ ਸਿੰਘ ਦੀ 1 ਕਨਾਲ 22 ਮਰਲੇ ਭਾਵ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਫਾਜ਼ਿਲਕਾ ਦੇ ਡੀ.ਐਸ.ਪੀ. ਨਾਰਕੋਟਿਕਸ ਅਤੁਲ ਸੋਨੀ ਨੇ ਦਸਿਆ ਕਿ ਮੁਲਜ਼ਮ ਵਿਰੁਧ ਨਸ਼ਾ ਤਸਕਰੀ ਦੇ 15 ਕੇਸ ਦਰਜ ਹਨ। ਉਸ ਨੇ ਅਪਣੀ ਪਤਨੀ ਦੇ ਨਾਂਅ 'ਤੇ ਮਕਾਨ ਬਣਵਾਇਆ ਸੀ।
ਪੁਲਿਸ ਨੇ ਜਾਇਦਾਦ 'ਤੇ ਨੋਟਿਸ ਚਿਪਕਾਇਆ ਹੈ। ਮੁਲਜ਼ਮ ਨੂੰ ਜਾਇਦਾਦ ਦੇ ਦਸਤਾਵੇਜ਼ ਦਿਖਾਉਣ ਲਈ 45 ਦਿਨਾਂ ਦਾ ਸਮਾਂ ਦਿਤਾ ਗਿਆ ਹੈ। ਜੇਕਰ ਮੁਲਜ਼ਮ ਕਿਸੇ ਤਰ੍ਹਾਂ ਵੀ ਜਾਇਦਾਦ ਬਣਾਉਣ ਦਾ ਸਬੂਤ ਪੇਸ਼ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਜਾਇਦਾਦ ਜ਼ਬਤ ਕਰ ਲਈ ਜਾਵੇਗੀ।