
ਕੁੜੀ ਦੇ ਪਿਆਰ 'ਚ ਪਾਗਲ ਹੋਇਆ ਇੱਕ ਨੌਜਵਾਨ ਹੁਣ ਲੋਕਾਂ ਤੋਂ ਅੰਗਰੇਜ਼ੀ ਵਿਚ ਮੰਗ ਰਿਹਾ ਹੈ ਦੋ-ਦੋ ਰੁਪਏ ਦੀ ਭੀਖ। ਲੁਧਿਆਣਾ ਦੇ ਬਾਜ਼ਾਰਾਂ ਵਿਚ ਫਿਰਦਾ ...
ਲੁਧਿਆਣਾ : ਕੁੜੀ ਦੇ ਪਿਆਰ 'ਚ ਪਾਗਲ ਹੋਇਆ ਇੱਕ ਨੌਜਵਾਨ ਹੁਣ ਲੋਕਾਂ ਤੋਂ ਅੰਗਰੇਜ਼ੀ ਵਿਚ ਮੰਗ ਰਿਹਾ ਹੈ ਦੋ-ਦੋ ਰੁਪਏ ਦੀ ਭੀਖ। ਲੁਧਿਆਣਾ ਦੇ ਬਾਜ਼ਾਰਾਂ ਵਿਚ ਫਿਰਦਾ ਇਹ ਨੌਜਵਾਨ ਪੜ੍ਹਿਆ ਲਿਖਿਆ ਜਾਪਦਾ ਹੈ। ਜਿਸ ਦਾ ਲੋਕਾਂ ਤੋਂ ਭੀਖ ਮੰਗਣ ਦਾ ਬਹੁਤ ਅਲੱਗ ਤਰੀਕਾ ਹੈ। ਜਿਸ ਕਰ ਕੇ ਲੁਧਿਆਣਾ ਦੇ ਲੋਕਾਂ ਵਿਚ ਇਸਦੀ ਬਹੁਤ ਚਰਚਾ ਹੋਣ ਲੱਗੀ ਹੈ। ਆਪਣੇ ਭੀਖ ਮੰਗਣ ਦੇ ਅਲੱਗ ਤਰੀਕੇ ਕਰ ਕੇ ਇਹ ਭਿਖਾਰੀ ਸੋਸ਼ਲ ਮੀਡੀਆ 'ਤੇ ਬਹੁਤ ਛਾਇਆ ਹੋਇਆ ਹੈ। ਜਿਸ ਦੀ ਵੀਡੀਓਜ਼ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।
Beggar
ਇਹ ਲੋਕਾਂ ਤੋਂ ਅੰਗਰੇਜ਼ੀ ਬੋਲ ਕੇ ਭੀਖ ਮੰਗਦਾ ਹੈ। ਜਿਸ ਕਰ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਇਸ ਦੇ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ। ਇਹ ਭੀਖ ਮੰਗਦੇ ਹੋਏ ਲੋਕਾਂ ਨੂੰ ਅੰਗਰੇਜ਼ੀ ਵਿਚ ਕਹਿੰਦਾ ਹੈ ਕਿ ਉਹ ਉਸ ਨੂੰ ਦੋ ਰੁਪਈਏ ਦੀ ਭੀਖ ਦੇ ਦੇਣ, ਜਿਸ ਨਾਲ ਉਹ ਵਿਦੇਸ਼ ਵਿਚ ਜਾ ਕੇ ਡੋਨਲਡ ਟਰੰਪ ਨਾਲ ਮੀਟਿੰਗ ਕਰਨਾ ਚਾਹੁੰਦਾ ਹੈ। ਭੀਖ ਮੰਗਦੇ ਹੋਏ ਉਹ ਬਹੁਤ ਵੱਡੀਆਂ ਹਸਤੀਆਂ ਦੇ ਨਾਮ ਲੈਂਦਾ ਹੈ। ਉਹ ਲੋਕਾਂ ਨੂੰ ਕਹਿੰਦਾ ਹੈ ਕਿ ਉਸ ਨੇ ਭੀਖ ਮੰਗ ਕੇ ਜੱਟ ਏਅਰਵੇਜ਼ ਦੀ ਫਲਾਈਟ ਤੋਂ ਕੈਨੇਡਾ ਜਾਣਾ ਹੈ।
Beggar
ਇਹ ਭਿਖਾਰੀ ਆਪਣੀ ਇਸ ਹਾਲਤ ਦਾ ਜਿੰਮੇਵਾਰ ਇੱਕ ਕੁੜੀ ਨੂੰ ਦੱਸਦਾ ਹੈ। ਜਿਸ ਦੇ ਪਿੱਛੇ ਲੱਗ ਕੇ ਉਹ ਭੀਖ ਮੰਗਣ ਲੱਗ ਗਿਆ ਹੈ। ਇਸ ਭਿਖਾਰੀ ਦੇ ਪੰਜਾਬ ਸਰਕਾਰ ਬਾਰੇ ਵਿਚਾਰ ਵਿਅੰਗ ਭਰੇ ਹਨ। ਉਹ ਕਹਿੰਦਾ ਹੈ ਸਰਕਾਰਾਂ ਨੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਦਿੱਤਾ ਹੈ। ਉਹ ਕਹਿੰਦਾ ਹੈ ਕਿ ਭਗਵੰਤ ਮਾਨ ਵਰਗੇ ਕਾਮੇਡੀਅਨ ਰਾਜਨੀਤੀ ਵਿਚ ਚਲ ਗਏ ਹਨ। ਜਿਸ ਕਰ ਕੇ ਉਸ ਨੇ ਆਪਣੇ ਅੰਦਾਜ਼ ਵਿਚ ਲੋਕਾਂ ਨੂੰ ਹਸਾਉਣਾ ਸ਼ੁਰੂ ਕੀਤਾ ਹੈ। ਜਿਸ ਕਰ ਕੇ ਲੋਕਾਂ ਨੂੰ ਉਸਦਾ ਭੀਖ ਮੰਗਣ ਦਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ ਅਤੇ ਉਹ ਉਸ ਨੂੰ ਪੈਸੇ ਦੇ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।