
ਬਰੇਲੀ ਵਿਚ ਇਕ ਨੌਜਵਾਨ ਹਨੂੰਮਾਨ ਦੇ ਭੇਸ ਵਿਚ ਭੀਖ ਮੰਗਦਾ ਫੜਿਆ ਗਿਆ।
ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਕ ਨੌਜਵਾਨ ਹਨੂੰਮਾਨ ਦੇ ਭੇਸ ਵਿਚ ਭੀਖ ਮੰਗਦਾ ਫੜਿਆ ਗਿਆ। ਦਿਲਚਪਸ ਗੱਲ ਇਹ ਹੈ ਕਿ ਇਹ ਨੌਜਵਾਨ ਮੁਸਲਮਾਨ ਨਿਕਲਿਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦਰਅਸਲ ਮੁਰਾਦਾਬਾਰ ਨਿਵਾਸੀ ਨਸੀਮ ਹਨੂੰਮਾਨ ਦੇ ਭੇਸ ਵਿਚ ਭੀਖ ਮੰਗ ਰਿਹਾ ਸੀ। ਸ਼ੱਕੀ ਦਿਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਅਪਣਾ ਨਾਂਅ ਦੱਸਿਆ।
Muslim dressed as Hanuman booked for impersonation in Bareilly
ਸਥਾਨਕ ਲੋਕਾਂ ਨੇ ਦੱਸਿਆ ਕਿ ਨਸੀਮ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਹਿੰਦੂ ਮੁਹੱਲੇ ਵਿਚ ਰੇਕੀ ਕਰਨ ਆਇਆ ਹੈ। ਸ਼ਿਕਾਇਤ ਤੋਂ ਬਾਅਦ ਸੁਭਾਸ਼ਨਗਰ ਪੁਲਿਸ ਨੇ ਨਸੀਮ ‘ਤੇ ਭੇਸ ਬਦਲ ਕੇ ਠੱਗੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸਭ ਤੋਂ ਪਹਿਲਾਂ ਬਜਰੰਗ ਦਲ ਦੇ ਵਰਕਰਾਂ ਨੇ ਹਨੂੰਮਾਨ ਦਾ ਅਪਮਾਨ ਹੋਣ ਦੀ ਗੱਲ ਕਹਿ ਕੇ ਨੌਜਵਾਨ ਨੂੰ ਫੜਿਆ। ਇਸ ਤੋਂ ਬਾਅਦ ਉਸ ਨੇ ਅਪਣਾ ਨਾਂਅ ਨਸੀਮ ਦੱਸਿਆ।
Muslim dressed as Hanuman booked for impersonation in Bareillyਪੁੱਛ ਗਿੱਛ ਦੌਰਾਨ ਉਸ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਲੈਲਾ-ਮਜਨੂ ਦੇ ਭੇਸ ਵਿਚ ਭੀਖ ਮੰਗਦਾ ਸੀ ਅਤੇ ਪਹਿਲੀ ਵਾਰ ਹਨੂੰਮਾਨ ਬਣਿਆ ਸੀ। ਉਸ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਤੋਂ ਅਪਣੀ ਪਤਨੀ ਨਾਲ ਰਹਿ ਰਿਹਾ ਹੈ। ਪੁਲਿਸ ਨੂੰ ਅਰੋਪੀ ਕੋਲੋਂ ਅਧਾਰ ਕਾਰਡ ਵੀ ਮਿਲਿਆ ਹੈ। ਅਰੋਪੀ ਦਾ ਇਕ ਸਾਥੀ ਫਰਾਰ ਹੈ। ਫਿਲਹਾਲ ਨਸੀਮ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪੁੱਛ ਗਿੱਛ ਦੌਰਾਨ ਨਸੀਮ ਨੇ ਇਹ ਵੀ ਦੱਸਿਆ ਕਿ ਉਹ ਪੇਸ਼ੇ ਵਜੋਂ ਕਲਾਕਾਰ ਹੈ ਅਤੇ ਪੈਸੇ ਕਮਾਉਣ ਲਈ ਅਪਣਾ ਭੇਲ ਬਦਲਦਾ ਰਹਿੰਦਾ ਹੈ। ਪੁਲਿਸ ਨੌਜਵਾਨ ਦੇ ਪਰਿਵਾਰ ਵਾਲਿਆਂ ਬਾਰੇ ਪਤਾ ਲਗਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।