
ਲਖਬੀਰ ਰੋਡੇ ਦਾ ਸਾਥੀ ਹੈ ਪਰਮਜੀਤ ਸਿੰਘ
Paramjit Singh Dhadi Arrested: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਲਖਬੀਰ ਸਿੰਘ ਰੋਡੇ ਦੇ ਸਾਥੀ ਪਰਮਜੀਤ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਇਕ ਪੋਸਟ ਕਰਕੇ ਸਾਂਝੀ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਲਿਖਿਆ, “ਇਕ ਵੱਡੀ ਸਫਲਤਾ ਵਿਚ SSOC ਅੰਮ੍ਰਿਤਸਰ ਨੇ ਯੂਕੇ ਅਧਾਰਤ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਪਾਬੰਦੀਸ਼ੁਦਾ ਸੰਗਠਨ ISYF ਦੇ ਮੁਖੀ ਲਖਬੀਰ ਰੋਡੇ ਦਾ ਸਾਥੀ, ਢਾਡੀ ਪੰਜਾਬ ਵਿਚ ਅਤਿਵਾਦ ਫੰਡਿੰਗ ਅਤੇ ਹੋਰ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ। ਅਤਿਵਾਦੀ ਨੈਟਵਰਕ ਦਾ ਪਰਦਾਫਾਸ਼ ਕਰਨ ਕਰਨ ਲਈ ਜਾਂਚ ਜਾਰੀ ਹੈ”।
(For more news apart from Paramjit Singh Dhadi Arrested from Amritsar airport, stay tuned to Rozana Spokesman)