
ਬਰਾੜ ਦੀ ਗ੍ਰਿਫਤਾਰੀ ਨਵੰਬਰ ਵਿੱਚ ਰਿਲੀਜ਼ ਹੋਏ ਗਾਣੇ “ਜਾਨ” ਕਰਕੇ ਹੋਈ ਹੈ।
ਪਟਿਆਲਾ; (ਗਗਨ ਦੀਪ ਸਿੰਘ ਦੀਪ) : ਹੁਣ ਤੱਕ ਕਈਆਂ ਨੂੰ ਇਹੀ ਭੁਲੇਖਾ ਕਿ ਸ਼੍ਰੀ ਪਵਨਦੀੁਪ ਬਰਾੜ ਦੀ ਗਿਰਫਤਾਰੀ ਉਸਦੇ ਤਾਜ਼ਾ ਰਿਲੀਜ਼ ਹੋਏ ਗਾਣੇ ਕਿਸਾਨ ਐਲਥਮ ਕਰਕੇ ਹੋਈ ਹੈ। ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਨਵੰਬਰ ਵਿੱਚ ਰਿਲੀਜ਼ ਹੋਏ ਗਾਣੇ “ਜਾਨ” ਕਰਕੇ ਹੋਈ ਹੈ।ਜਿਸ ਬਾਰੇ ਕਿਹਾ ਜਾ ਰਿਹਾ ਹੈ,ਕਿ ਇਸ ਗਾਣੇ ਵਿੱਚ ਹਥਿਆਰਾ ਨੂੰ ਪ੍ਰਮੋਟ ਕੀਤਾ ਗਿਆ ਹੈ।
photoਉਨ੍ਹਾਂ ਦੱਸਿਆ ਕਿ ਬਰਾੜ ਦੇ ਗੀਤ ਜਾਨ ਵਿਚ ਹਿੰਸਾ ਨਾਜਾਇਜ਼ ਹਥਿਆਰ ਅਤੇ ਨੌਜਵਾਨਾਂ ਨੂੰ ਕਤਲ ਕਰਨ ਲਈ ਉਕਸਾਇਆ ਜਾ ਰਿਹਾ ਸੀ . ਅਜਿਹੇ ਗੀਤ ਪਬਲਿਕ ਵਿੱਚ ਅਜਿਹਾ ਦਹਿਸਤ ਦਾ ਮਾਹੌਲ ਬਣਾਇਆ ਜਾ ਰਿਹਾ ਸੀ, ਜਿਸ ਨਾਲ ਪਬਲਿਕ ਵਿੱਚ ਡਰ ਦੀ ਭਾਵਨਾ ਪਾਈ ਜਾ ਰਹੀ ਹੈ ਅਤੇ ਗਾਣੇ ਵਿੱਚ ਗੈਰ ਗ਼ੈਰਕਾਨੂੰਨੀ ਸੁਨੇਹਾ ਵੀ ਦਿੱਤਾ ਗਿਆ ਸੀ ।
photoਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਵਿੱਚ ਸ਼੍ਰੀ ਬਰਾੜ ਦੇ ਨਾਲ ਗਾਇਕਾ ਬਾਰਬੀ ਮਾਨ ਉਤੇ ਵੀ ਕਾਨੂੰਨੀ ਕਾਰਵਾਈ ਹੋਈ ਹੈ। ਬੀਤੇ ਦਿਨੀ ਪਟਿਆਲਾ ਪੁਲਿਸ ਵੱਲੋਂ ਸ਼੍ਰੀ ਬਰਾੜ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਟਿਆਲਾ ਦੇ ਐਸ.ਐਸ.ਪੀ ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਬਰਾੜ ਨੇ ਜਾਨ ਗਾਣੇ ਵਿੱਚ ਲਿਖੇ ਸ਼ਬਦ ਬੇਹੱਦ ਭੜਕਾਉ ਅਤੇ ਸਮਾਜ ਨੂੰ ਗਲਤ ਰਾਹ ਦਿਖਾਉਣ ਵਾਲੇ ਹਨ।ਜਿਸ ਕਾਰਨ ਹੀ ਇਸਨੂੰ ਲੈ ਕੇ ਮਾਮਲਾ ਦਰਜ਼ ਕੀਤਾ ਗਿਆ ਹੈ । ਐਸ ਐਸ਼ ਪੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਘਟਨਾ ਬਾਰੇ ਬੇੋਲਣ ਅਤੇ ਲਿਖਣ ਤੋਂ ਪਹੀਲਾਂ ਜਾਂਚ ਪੜਤਾਲ ਜਰੂਰ ਕਰੋ ਤਾਂ ਸਮਾਜ ਵਿਚ ਕੇੋਈ ਗਲਤ ਸੰਦੇਸ਼ ਨਾ ਜਾਵੇ ।
SSP Barar ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਬਰਾੜ ਦੀ ਗ੍ਰਿਫ਼ਤਾਰੀ ਨੂੰ ਉਸ ਦੇ ਕਿਸਾਨ ਅੰਦੋਲਨ ਬਾਰੇ ਆਏ ਗਾਣੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਜਿਸ ਦੀ ਸੋਸ਼ਲ ਮੀਡੀਏ ‘ਤੇ ਬਹੁਤ ਚਰਚਾ ਹੋ ਰਹੀ ਸੀ । ਲੋਕ ਇਸ ਗਾਇਕ ਦੀ ਗ੍ਰਿਫ਼ਤਾਰੀ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਸਰਕਾਰ ਉੱਤੇ ਤਿੱਖੇ ਪ੍ਰਤੀਕਰਮ ਕਰ ਰਹੇ ਸਨ ।