ਸੁਖਬੀਰ ਬਾਦਲ ਦੱਸਣ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ 'ਚ BA ਪਾਸ ਨਹੀਂ ਸਨ? -ਹਰਪਾਲ ਚੀਮਾ
Published : Jan 6, 2022, 6:29 pm IST
Updated : Jan 6, 2022, 6:29 pm IST
SHARE ARTICLE
Harpal Cheema
Harpal Cheema

ਆਪ ਦਾ ਬਾਦਲਾਂ ਨੂੰ ਸਵਾਲ- ਸਬਜ਼ੀਆਂ ਤੇ ਐੱਮ. ਐੱਸ. ਪੀ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2017 ਤੱਕ ਕਿਉਂ ਨਹੀਂ ਯਾਦ ਆਈ ?

 

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੱਲ-ਗੱਲ 'ਤੇ ਘੇਰਿਆ ਅਤੇ ਪੁੱਛਿਆ ਕਿ ਆਪਣੇ 1997 ਤੋਂ 2002 ਅਤੇ 2007 ਤੋਂ 2017 ਦੇ ਰਾਜਭਾਗ ਦੌਰਾਨ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਇਹ ਮੁੱਦੇ ਕਿਉਂ ਨਹੀਂ ਚੇਤੇ ਆਏ? ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਇਹ ਸਪੱਸ਼ਟ ਕਰੇ ਕਿ ਕੀ ਉਨ੍ਹਾਂ ਦੇ ਰਾਜ ਵੇਲੇ ਇਹ ਮੁੱਦੇ ਅਤੇ ਸੰਕਟ ਨਹੀਂ ਸਨ?

Harpal Cheema  Harpal Cheema

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ, 'ਉਹ (ਬਾਦਲ) ਚਾਹੁੰਦੇ ਹਨ ਕਿ ਪੰਜਾਬ ਦੇ ਹਰ ਬੀ.ਏ ਪਾਸ ਨੂੰ 5000 ਨਹੀਂ ਬਲਕਿ 50,000 ਦੀ ਨੌਕਰੀ ਮਿਲੇ।" ਪਰ ਸਵਾਲ ਇਹ ਹੈ ਕਿ ਬਾਦਲਾਂ ਨੂੰ ਅਜਿਹੇ ਅੱਛੇ ਖਿਆਲ ਸੱਤਾ ਤੋਂ ਬਾਹਰ ਹੁੰਦਿਆਂ ਹੀ ਕਿਉਂ ਆਉਂਦੇ ਹਨ? ਪੰਥ ਅਤੇ ਪੰਜਾਬ ਸਮੇਤ ਨੌਜਵਾਨਾਂ-ਬੇਰੁਜ਼ਗਾਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਸਰਕਾਰੀ ਸਕੂਲਾਂ-ਹਸਪਤਾਲਾਂ ਦੀ ਚਿੰਤਾ ਸੱਤਾ 'ਚ ਹੁੰਦਿਆਂ ਕਿਉਂ ਨਹੀਂ ਕੀਤੀ ਜਾਂਦੀ?

Sukhbir Badal Sukhbir Badal

ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲਾਂ ਦੇ ਪਰਿਵਾਰ ਨੂੰ ਭੁੱਲ ਕੇ ਵੀ ਸੱਤਾ 'ਚ ਨਾ ਲਿਆਂਦਾ ਜਾਵੇ ਕਿਉਂਕਿ ਇਹ ਸੱਤਾ ਚੋਂ  ਬਾਹਰ ਰਹਿੰਦਿਆਂ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਬਾਰੇ ਭਲਾ ਸੋਚਣ ਲਈ ਮਜਬੂਰ ਹੁੰਦੇ ਹਨ, ਜਦਕਿ ਸੱਤਾ 'ਚ ਹੁੰਦਿਆਂ ਇਹ ਮਾਫ਼ੀਆ ਅਤੇ ਮਾਇਆ ਮੋਹ ਦੇ ਸ਼ੁਦਾਈ ਹੋ ਜਾਂਦੇ ਹਨ, ਅਰਥਾਤ ਬਾਦਲ ਐਂਡ ਕੰਪਨੀ ਨੂੰ ਪੰਜਾਬ ਦੇ ਰਾਜਭਾਗ ਤੋਂ ਦੂਰ ਰੱਖਣ 'ਚ ਹੀ ਭਲਾਈ ਹੈ। ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਸਬਜ਼ੀਆਂ, ਫਲਾਂ, ਬਾਸਮਤੀ ਅਤੇ ਆਲੂਆਂ ਆਦਿ ਉੱਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਦਾ ਮੁੱਦਾ ਦਹਾਕਿਆਂ ਪੁਰਾਣ ਹੈ। ਇਸ ਦੌਰਾਨ 15 ਸਾਲ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮੁੱਖ ਮੰਤਰੀ ਵੱਜੋ ਰਾਜ-ਸੱਤਾ ਭੋਗ ਚੁੱਕੇ ਹਨ, ਉਦੋਂ ਸੁਖਬੀਰ ਸਿੰਘ ਬਾਦਲ ਨੂੰ ਫ਼ਲ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਗੁਹਾਰ ਕਿਉਂ ਨਹੀਂ ਸੁਣਾਈ ਦਿੱਤੀ? ਸੜਕਾਂ ਕਿਨਾਰੇ ਪਏ ਆਲੂ ਦੇ ਢੇਰ ਕਿਉਂ ਨਹੀਂ ਦਿਖਾਈ ਦਿੱਤੇ?

Harpal cheemaHarpal cheema

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਸਾਲ 2004 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੰਦ ਕੀਤੀ ਸੀ, ਉਨ੍ਹਾਂ ਉਪਰੰਤ 2007 ਤੋਂ 2017 ਤੱਕ ਬਾਦਲ ਪਰਿਵਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫ਼ੈਸਲਾ ਕਿਉਂ ਨਹੀਂ ਲਿਆ? ਇਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲ ਅਤੇ ਹਸਪਤਾਲਾਂ ਦੀ ਹਾਲਤ ਬਾਦਲ ਸਰਕਾਰ ਵੇਲੇ ਵੀ ਤਰਸਯੋਗ ਹੀ ਸੀ, ਉਦੋਂ ਸਿੱਖਿਆ ਅਤੇ ਸਹਿਤ ਮੁੱਖ ਏਜੰਡੇ 'ਤੇ ਕਿਉਂ ਨਹੀਂ ਰਹੀ? ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ 'ਆਪ' ਰਾਜਨੀਤੀ ਕਰਨ ਨਹੀਂ ਬਦਲਣ ਆਈ ਹੈ ਅਤੇ ਅੱਜ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਅਕਾਲੀ, ਕਾਂਗਰਸੀ ਅਤੇ ਭਾਜਪਾਈ ਉਹ ਯੋਜਨਾਵਾਂ ਦੇ ਐਲਾਨ ਕਰਨ ਲੱਗੇ ਹੋਏ ਹਨ, ਜਿਨ੍ਹਾਂ ਨੂੰ ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਲਾਗੂ ਕੀਤਾ ਹੋਇਆ ਹੈ ਅਤੇ ਪੰਜਾਬ ਲਈ 'ਆਪ' ਸੁਪਰੀਮੋ  ਕੇਜਰੀਵਾਲ 'ਗਰੰਟੀਆਂ' ਦੇ ਚੁੱਕੇ ਹਨ।  

Sukhbir Badal, Parkash Singh Badal Sukhbir Badal and Parkash Singh Badal

ਚੀਮਾ ਨੇ ਕਿਹਾ ਕਿ ਬਾਦਲਾਂ ਸਮੇਤ ਕਾਂਗਰਸ, ਕੈਪਟਨ ਅਤੇ ਭਾਜਪਾ ਉਦੋਂ ਤੱਕ ਪੰਜਾਬ ਦੀ ਸੱਤਾ ਦੇ ਸੁਪਨੇ ਲੈਣੇ ਬੰਦ ਕਰ ਦੇਣ ਜਦ ਤੱਕ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਸਮੇਤ ਥਾਂ-ਥਾਂ ਹੁੰਦੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦਾਗ਼  ਇਹਨਾਂ ਸਿਆਸੀ ਦਲਾਂ ਦੇ ਦਾਮਨ ਤੋਂ ਨਹੀਂ ਮਿਟਦੇ ਅਤੇ ਇਹ ਉਦੋਂ ਮਿਟਣਗੇ ਜਦੋਂ ਦੋਸ਼ੀਆਂ ਨੂੰ ਸਜ਼ਾ ਅਤੇ ਸੰਗਤ ਨੂੰ ਇਨਸਾਫ਼ ਮਿਲ ਜਾਂਦਾ ਹੈ।   ਚੀਮਾ ਨੇ ਕਿਹਾ ਵਾਰ ਵਾਰ ਮੌਕਾ ਦੇਣ ਦੇ ਬਾਵਜੂਦ ਕਾਂਗਰਸ, ਕੈਪਟਨ ਬਾਦਲ ਅਤੇ ਭਾਜਪਾ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ 'ਚ ਛੁਰੇ ਮਾਰੇ ਹਨ, ਇਸ ਲਈ ਹੁਣ ਪੰਜਾਬ ਦੀ ਜਨਤਾ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦਾ ਮਨ ਬਣਾ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement