
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਉਤੇ ਅਣਪਛਾਤੇ ਬਦਮਾਸ਼ਾਂ ਵਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ...
ਪਾਨੀਪਤ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਉਤੇ ਅਣਪਛਾਤੇ ਬਦਮਾਸ਼ਾਂ ਵਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਦਿੱਲੀ ਤੋਂ ਚੰਡੀਗੜ ਜਾਂਦੇ ਸਮੇਂ ਹਰਿਆਣਾ ਦੇ ਪਾਨੀਪਤ ਵਿਚ ਹੋਇਆ ਹੈ। ਅਣਪਛਾਤੇ ਬਦਮਾਸ਼ਾਂ ਨੇ ਮਹਿਲਾ ਕਮਿਸ਼ਨ ਪ੍ਰਧਾਨ ਮਨੀਸ਼ਾ ਗੁਲਾਟੀ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਟੱਕਰ ਵੀ ਮਾਰੀ। ਇੰਨਾ ਹੀ ਨਹੀਂ ਮਨੀਸ਼ਾ ਨੂੰ ਗੱਡੀ ਰੋਕਣ ਦਾ ਇਸ਼ਾਰਾ ਵੀ ਕੀਤਾ।
Manisha Gulati
ਬਦਮਾਸ਼ਾਂ ਨੇ ਸੋਨੀਪਤ ਤੋਂ ਪਾਨੀਪਤ ਤੱਕ ਮਨੀਸ਼ਾ ਗੁਲਾਟੀ ਦਾ ਪਿੱਛਾ ਕੀਤਾ। ਪੂਰੇ ਮਾਮਲੇ ਨੂੰ ਲੈ ਕੇ ਪਾਨੀਪਤ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਹੈ। ਮਨੀਸ਼ਾ ਗੁਲਾਟੀ ਦੇ ਨਾਲ ਕਾਰ ਵਿਚ ਉਨ੍ਹਾਂ ਦਾ ਬੇਟਾ ਵੀ ਸੀ। ਉਹ ਲੋਕ ਅਦਾਲਤ ਨੂੰ ਲੈ ਕੇ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਦੀ ਇਕ ਗੱਡੀ ਵੀ ਸੀ ਪਰ ਬਦਮਾਸ਼ਾਂ ਵਿਚ ਫਿਰ ਵੀ ਕੋਈ ਡਰ ਨਹੀਂ ਸੀ।