
Punjab Police
ਪਟਿਆਲਾ : ਨਗਰ ਨਿਗਮ ਵਿਖੇ ਜਿੱਥੇ 3 ਸਫ਼ਾਈ ਮੁਲਾਜ਼ਮ ਨੇਤਾ ਨਿਗਮ ਦੀ ਚੌਥੀ ਮੰਜ਼ਲ ‘ਤੇ ਚੜ੍ਹੇ ਹੋਏ ਹਨ, ਉਥੇ ਹੇਠਾ ਧਰਨਾ ‘ਤੇ ਬੈਠੇ ਮੁਲਜ਼ਮਾਂ ਵਿਚੋ ਇੱਕ ਫ਼ੌਜੀ ਨਾਮਕ ਆਏ ਮੁਲਾਜ਼ਮ ਨੇ ਅਪਣੇ ਉੱਪਰ ਤੇਲ ਸੁੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਤੇਲ ਸੁੱਟਣ ਤੋਂ ਬਾਅਦ ਸਾਥੀ ਮੁਲਾਜ਼ਮਾਂ ਨੇ ਖੁਦਕੁਸ਼ੀ ਕਰਨ ਵਾਲੇ ਮੁਲਜ਼ਮ ਨੂੰ ਬਚਾਅ ਲਿਆ।
Protest
ਇਸ ਘਟਨਾ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਕਰਕੇ ਭਾਰੀ ਪੁਲਿਸ ਬਲ ਤਾਇਨਾਤ ਕਰਨਾ ਪਿਆ। ਘਟਨਾ ਦਾ ਜਾਇਜ਼ਾ ਲੈਣ ਨਗਰ ਨਿਗਮ ਪਟਿਆਲਾ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜੰਮ ਕੇ ਮੁਰਦਾਬਾਦ ਦੇ ਨਾਅਰੇ ਲਗਾਏ।