
ਪੀੜਤ ਪਰਿਵਾਰ ਨੇ ਕਿਹਾ: ਇਹ ਅਧੂਰਾ ਇਨਸਾਫ
ਮੁਹਾਲੀ: ਸੀਬੀਆਈ ਅਦਾਲਤ ਨੇ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਪੁਲਿਸ ਵੱਲੋਂ ਪਿੰਡ ਜੀਓਬਾਲਾ ਤੋਂ ਚਾਰ ਵਿਅਕਤੀਆਂ ਨੂੰ ਲਾਪਤਾ ਕਰਨ ਦੇ 32 ਸਾਲ ਪੁਰਾਣੇ ਕੇਸ ਵਿਚ ਗੋਇੰਦਵਾਲ ਥਾਣੇ ਦੇ ਤਤਕਾਲੀ ਇੰਸਪੈਕਟਰ ਸੁਰਿੰਦਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 2 ਲੱਖ ਰੁਪਏ ਦਾ ਹਰਜਾਨਾ ਵੀ ਲਗਾਇਆ ਹੈ। ਇਹਨਾਂ ਵਿਚੋਂ ਦੋ ਪੀੜਤ ਪਰਿਵਾਰਾਂ ਨੂੰ 75-75 ਹਜ਼ਾਰ ਰੁਪਏ ਅਤੇ ਬਾਕੀ ਪੀੜਤ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਰੋਜ਼ਾਨਾ ਸਪੋਕਸਮੈਨ ਦੀ ਸੱਥ ਦਾ ਅਸਰ : ਪਿੰਡ ਕਾਲੂਵਾਲਾ 'ਚ 75 ਸਾਲਾਂ 'ਚ ਪਹਿਲੀ ਵਾਰ ਪਹੁੰਚਿਆ ਕੋਈ ਮੰਤਰੀ
ਇਸੇ ਕੇਸ ਵਿਚ ਤਤਕਾਲੀ ਡੀਐਸਪੀ ਭੁਪਿੰਦਰਜੀਤ ਸਿੰਘ, ਵੈਰੋਵਾਲ ਥਾਣੇ ਦੇ ਤਤਕਾਲੀ ਐਸਐਚਓ ਰਾਮਨਾਥ ਅਤੇ ਵੈਰੋਵਾਲ ਥਾਣੇ ਦੇ ਐਸਐਚਓ ਨਾਜਰ ਸਿੰਘ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਇਕ ਦੋਸ਼ੀ ਤਤਕਾਲੀ ਏਐਸਆਈ ਤੇਗ ਬਹਾਦਰ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ। ਮਾਮਲੇ ਵਿਚ ਪੀੜਤ ਸਵਰਨ ਸਿੰਘ ਦੇ ਪੋਤਰੇ ਜਸਬੀਰ ਸਿੰਘ ਨੇ ਦੱਸਿਆ ਕਿ ਥਾਣਾ ਵੈਰੋਵਾਲ ਦੀ ਪੁਲਿਸ ਨੇ 23 ਜੁਲਾਈ 1992 ਨੂੰ ਪਿੰਡ ਜੀਓਬਾਲਾ ਤੋਂ ਪਿਆਰਾ ਸਿੰਘ, ਉਸ ਦੇ ਲੜਕੇ ਹਰਫੂਲ, ਭਤੀਜੇ ਗੁਰਦੀਪ ਸਿੰਘ ਅਤੇ ਉਸ ਦੇ ਦਾਦਾ ਸਵਰਨ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ।
ਇਹ ਵੀ ਪੜ੍ਹੋ: ਪੰਜਾਬ ਵਿੱਚ ਰਾਸ਼ਟਰੀ ਰਾਜਮਾਰਗ ਬਣਾਉਣ ਲਈ ਰੱਖੇ ਗਏ 6,000 ਕਰੋੜ ਰੁਪਏ
ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਸਾਰਿਆਂ ਬਾਰੇ ਕੁਝ ਨਹੀਂ ਦੱਸਿਆ। ਇਹਨਾਂ ਨੂੰ ਉਥੋਂ ਲਿਜਾਣ ਲਈ ਪੁਲਿਸ ਨੇ ਪਿੰਡ ਦੇ ਹੀ ਇਕ ਟਰੈਕਟਰ ਦੀ ਮਦਦ ਲਈ ਸੀ। 24 ਜੁਲਾਈ 1992 ਨੂੰ ਜਦੋਂ ਚਾਰਾਂ ਨੂੰ ਟਰੈਕਟਰ ਵਿਚ ਛੱਡ ਕੇ ਆਏ ਵਿਅਕਤੀ ਨੂੰ ਲੈ ਕੇ ਪਰਿਵਾਰ ਥਾਣੇ ਪਹੁੰਚਿਆ ਤਾਂ ਉਹਨਾਂ ਨੇ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਪਛਾਣ ਲਿਆ ਪਰ ਪੁਲਿਸ ਨੇ ਚਾਰਾਂ ਵਿਅਕਤੀਆਂ ਨੂੰ ਪਿੰਡ ਵਿਚੋਂ ਲਿਆਉਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਕਈ ਅਧਿਕਾਰੀਆਂ ਨੂੰ ਮਿਲੇ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ: ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2022-23 'ਚ ਸਭ ਤੋਂ ਵੱਧ ਯਾਤਰੀਆਂ ਦੀ ਆਵਾਜਾਈ
ਇਨਸਾਫ਼ ਨਾ ਮਿਲਣ 'ਤੇ 1996 'ਚ ਪਿਆਰਾ ਸਿੰਘ ਦੀ ਪਤਨੀ ਜਗੀਰ ਕੌਰ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਇਰ ਕਰਕੇ ਇਨਸਾਫ਼ ਦੀ ਮੰਗ ਕੀਤੀ | ਹਾਈਕੋਰਟ ਨੇ 1999 ਵਿਚ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ। ਕੇਸ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਤਤਕਾਲੀ ਡੀਐਸਪੀ ਭੁਪਿੰਦਰਜੀਤ ਸਿੰਘ, ਐਸਐਚਓ ਰਾਮਨਾਥ ਅਤੇ ਨਾਜਰ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਅਤੇ ਏਐਸਆਈ ਤੇਗ ਬਹਾਦਰ ਖ਼ਿਲਾਫ਼ 2000 ਵਿਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਸੁਣਵਾਈ ਸ਼ੁਰੂ ਹੋਈ। ਤਤਕਾਲੀ ਏਐਸਆਈ ਤੇਗ ਬਹਾਦਰ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ। ਪਿਆਰਾ ਸਿੰਘ ਸਾਬਕਾ ਫੌਜੀ ਸਨ। ਉਸ ਨੇ 1971 ਦੀ ਜੰਗ ਵਿਚ ਹਿੱਸਾ ਲਿਆ ਸੀ, ਇਸ ਲਈ ਪਰਿਵਾਰ ਨੇ ਫੌਜ ਤੋਂ ਵੀ ਮਦਦ ਮੰਗੀ, ਪਰ ਪਿਆਰਾ ਸਿੰਘ ਅਤੇ ਹੋਰਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: CRPF ਭਰਤੀ 2023: ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਵਿੱਚ ਕਾਂਸਟੇਬਲ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ, 1.3 ਲੱਖ ਅਸਾਮੀਆਂ
ਇਸ ਦੌਰਾਨ ਬਿਜਲੀ ਬੋਰਡ ਵਿਚ ਕੰਮ ਕਰਦੇ ਗੁਰਦੀਪ ਸਿੰਘ ਨੂੰ ਥਾਣੇ ਵਿਚ ਬਿਜਲੀ ਬੋਰਡ ਦਾ ਇਕ ਜਾਣਕਾਰ ਮਿਲਿਆ। ਗੁਰਦੀਪ ਸਿੰਘ ਨੇ ਉਸ ਜ਼ਰੀਏ ਪਰਿਵਾਰ ਨੂੰ ਇਕ ਪੱਤਰ ਭੇਜ ਕੇ ਆਪਣੀ ਸਥਿਤੀ ਦੱਸਦਿਆਂ ਐਸਪੀ (ਅਪਰੇਸ਼ਨ) ਖੂਬੀ ਰਾਮ ਨੂੰ ਮਿਲਣ ਲਈ ਕਿਹਾ। ਪਰਿਵਾਰ 27 ਅਗਸਤ ਨੂੰ ਐਸਪੀ ਖੂਬੀ ਰਾਮ ਨੂੰ ਮਿਲਿਆ ਤਾਂ ਉਹਨਾਂ ਨੇ ਡੀਐਸਪੀ ਭੁਪਿੰਦਰਜੀਤ ਸਿੰਘ ਨੂੰ ਲਿਖਤੀ ਸੁਨੇਹਾ ਭੇਜਿਆ ਕਿ ਜੇਕਰ ਪਿਆਰਾ ਸਿੰਘ ਅਤੇ ਉਸ ਦੇ ਸਾਥੀ ਕਿਸੇ ਵੀ ਕੇਸ ਵਿਚ ਲੋੜੀਂਦੇ ਨਹੀਂ ਹਨ ਤਾਂ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਪਰ ਇਸ ਦੇ ਬਾਵਜੂਦ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਿੰਡ ਮਾੜੀ ਨੌ ਅਬਾਦ ਦੇ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਸਵਰਨ ਸਿੰਘ ਰਿਸ਼ਤੇਦਾਰੀ ਵਿਚ ਗਏ ਹੋਏ ਸਨ। ਪੁਲਿਸ 23 ਜੁਲਾਈ ਨੂੰ ਰਾਤ ਕਰੀਬ 9 ਵਜੇ ਉਹਨਾਂ ਦੇ ਖੇਤ ਪਹੁੰਚੀ। ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੇ ਚਾਰੇ ਵਿਅਕਤੀਆਂ ਨੂੰ ਫੜ ਲਿਆ, ਕੁੱਟਮਾਰ ਕੀਤੀ ਅਤੇ ਗਾਲਾਂ ਵੀ ਕੱਢੀਆਂ। ਇਸ ਦੌਰਾਨ ਉਹ ਪੰਜ-ਛੇ ਸਾਲ ਦਾ ਸੀ
ਇਹ ਵੀ ਪੜ੍ਹੋ: YouTuber ਮਨੀਸ਼ ਕਸ਼ਯਪ 'ਤੇ ਲਗਾਇਆ ਗਿਆ NSA: ਤਾਮਿਲਨਾਡੂ ਪੁਲਿਸ ਨੇ ਕੱਸਿਆ ਸ਼ਿਕੰਜਾ
। ਪਰਿਵਾਰ ਦੀਆਂ ਔਰਤਾਂ ਪੁਲਿਸ ਨੂੰ ਰਹਿਮ ਦੀ ਅਪੀਲ ਕਰਦੀਆਂ ਰਹੀਆਂ ਪਰ ਉਹਨਾਂ ਨੇ ਇਕ ਨਾ ਸੁਣੀ ਅਤੇ ਚਾਰਾਂ ਨੂੰ ਫੜ ਲਿਆ। ਅਗਲੇ ਦਿਨ ਤੋਂ ਚਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪਰ ਪੁਲਿਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਜਸਬੀਰ ਸਿੰਘ, ਜਗੀਰ ਕੌਰ ਅਤੇ ਹਰਜੀਤ ਕੌਰ ਨੇ ਕਿਹਾ ਕਿ ਉਹ 32 ਸਾਲਾਂ ਬਾਅਦ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਇਹ ਇਨਸਾਫ਼ ਅਧੂਰਾ ਹੈ। ਉਹਨਾਂ ਦਾ ਕਹਿਣਾ ਹੈ, “ਸਾਨੂੰ ਪੈਸਾ ਨਹੀਂ ਚਾਹੀਦਾ। ਤਿੰਨ ਦਹਾਕਿਆਂ ਤੋਂ ਚੱਲੀ ਕਾਨੂੰਨੀ ਲੜਾਈ ਦੇ ਪਿੱਛੇ ਸਾਡਾ ਇਕੋ ਇਕ ਉਦੇਸ਼ ਇਹ ਜਾਣਨਾ ਸੀ ਕਿ ਸਾਡੇ ਪਰਿਵਾਰ ਦੇ ਚਾਰ ਜੀਆਂ ਨਾਲ ਕੀ ਕੀਤਾ ਗਿਆ। ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਜਿਉਂਦੇ ਹਨ ਜਾਂ ਹੀਂ। ਸੱਚਾਈ ਜਾਣ ਕੇ ਹੀ ਸਾਡੀ ਆਤਮਾ ਨੂੰ ਸ਼ਾਂਤੀ ਮਿਲੇਗੀ।”