ਦੋਵਾਂ ਦੀ ਹਾਲਤ ਨਾਜ਼ੁਕ
ਲੁਧਿਆਣਾ: ਜ਼ਿਲ੍ਹੇ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਕਟਾਲਾ ਢਾਹਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕੋਟਲਾ 'ਚ ਨਸ਼ੇੜੀ ਪਿਓ ਨੇ ਆਪਣੇ 12ਵੀਂ ਜਮਾਤ 'ਚ ਪੜ੍ਹਦੇ ਬੇਟੇ ਅਤੇ ਪਤਨੀ ਨੇ ਤੇਜ਼ਧਾਰ ਹਥਿਆਰ ਹਮਲਾ ਕੀਤਾ ਅਤੇ ਆਪਣੇ ਨਾਲ ਇਕ ਬੱਚੇ ਨੂੰ ਲੈ ਕੇ ਭੱਜ ਗਿਆ। ਪਰਿਵਾਰ ਨੂੰ ਡਰ ਹੈ ਕਿ ਉਹ ਉਸ ਬੱਚੇ ਨਾਲ ਕੁਝ ਨਾ ਕਰ ਦੇਵੇ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੇ ਮਾਮਲੇ ਚ HC ਨੇ ਚੁੱਕੇ ਸਵਾਲ !
ਜ਼ਖਮੀ ਔਰਤ ਜਸਵਿੰਦਰ ਕੌਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਰਜੀਤ ਸਿੰਘ ਨਸ਼ੇ ਦਾ ਆਦੀ ਹੈ। ਅੱਜ ਸਵੇਰੇ 5 ਵਜੇ ਉਹ ਨਸ਼ੇ ਦੀ ਹਾਲਤ ਵਿਚ ਆਇਆ ਅਤੇ ਘਰ ਆਉਂਦਿਆਂ ਹੀ ਉਸ ਨੇ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪਹਿਲਾਂ ਆਪਣੇ 17 ਸਾਲਾ ਲਵਪ੍ਰੀਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਦੀ ਮਾਂ ਜਸਵਿੰਦਰ ਕੌਰ (40) ਨੇ ਦਖਲ ਦਿੱਤਾ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਖਮੀ ਹਾਲਤ ਵਿਚ ਖੇਤਾਂ ਵਿਚ ਪਏ ਰਹੇ।
ਇਹ ਵੀ ਪੜ੍ਹੋ: PGI ਦੀ ਨਵੀਂ ਓਪੀਡੀ ’ਚ ਇਕ ਦਿਨ ’ਚ ਇਲਾਜ ਲਈ ਆਏ 11,199 ਮਰੀਜ਼
ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਜਦੋਂ ਮੌਕੇ 'ਤੇ ਪਹੁੰਚੇ ਤਾਂ ਮੁਲਜ਼ਮ ਆਪਣੇ ਛੋਟੇ ਲੜਕੇ ਜੋਤ ਸਿੰਘ ਨੂੰ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜ਼ਖਮੀ ਮਾਂ-ਪੁੱਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਦੋਵਾਂ ਦੀ ਹਾਲਤ ਨਾਜ਼ੁਕ ਹੋਣ 'ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ: AAP ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਐਲਾਨਿਆ ਉਮੀਦਵਾਰ
ਜਸਵਿੰਦਰ ਕੌਰ ਦੇ ਭਰਾ ਲਖਵਿੰਦਰ ਨੇ ਦੱਸਿਆ ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਸ਼ਰਾਬ ਪੀ ਕੇ ਅਕਸਰ ਝਗੜਾ ਕਰਦਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਸ ਦੀ ਭੈਣ ਦੇ 2 ਆਪਰੇਸ਼ਨ ਹੋਏ ਸਨ। ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਉਸ ਦੀ ਭੈਣ ਅਤੇ ਭਾਣਜੇ ਨੂੰ ਸਹੀ ਸਮੇਂ ਹਸਪਤਾਲ ਨਹੀਂ ਪਹੁੰਚਿਆ ਅਤੇ ਨਾ ਹੀ ਪੁਲਿਸ ਮੌਕੇ ’ਤੇ ਪਹੁੰਚੀ।
ਪੁਲਿਸ ਨੇ ਫਰਾਰ ਮੁਲਜ਼ਮ ਦੀਆਂ ਤਸਵੀਰਾਂ ਕੀਤੀਆਂ ਜਾਰੀ
ਪੁਲਿਸ ਨੇ ਇਸ ਮਾਮਲੇ ਸਬੰਧੀ ਮੁਕੱਦਮਾ 77 ਮਿਤੀ 06-04-2023 ਅ/ਧ 307.324 ਆਈਪੀਸੀ ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਪਿਤਾ ਹਰਜੀਤ ਸਿੰਘ ਉਰਫ ਜੀਤਾ ਅਤੇ 14 ਸਾਲਾ ਮਨਜੋਤ ਸਿੰਘ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਹਰਜੀਤ ਸਿੰਘ ਆਪਣੇ ਨਾਲ ਮਨਜੋਤ ਸਿੰਘ ਨੂੰ ਲੈ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਜਾਣਕਾਰੀ ਸਾਂਝੀ ਕਰਨ ਲਈ ਨੰਬਰ 95929-14032 ਵੀ ਜਾਰੀ ਕੀਤਾ ਹੈ।