
632 ਵਿਦਿਆਰਥੀਆਂ ਨੇ 100 ਫ਼ੀਸਦੀ ਨੰਬਰ ਪ੍ਰਾਪਤ ਕੀਤੇ
ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board ) ਨੇ ਅੱਜ 5ਵੀਂ ਜਮਾਤ (5thResult) ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਵਲੋਂ ਪ੍ਰੀਖਿਆ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮਾਨਸਾ ਦੀ ਜਸਪ੍ਰੀਤ ਕੌਰ, ਨਵਦੀਪ ਕੌਰ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ ਨੇ 100 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹਨਾਂ ਵਿਦਿਆਰਥੀਆਂ ਨੇ 500 ਵਿਚੋਂ 500 ਅੰਕ ਹਾਸਲ ਕੀਤੇ ਹਨ। ਇਸ ਵਾਰ 632 ਵਿਦਿਆਰਥੀਆਂ ਨੇ 100 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ: ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ
ਇਹ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆ ਗਿਆ ਹੈ। ਡਾ. ਭਾਟੀਆ ਨੇ ਦੱਸਿਆ ਕਿ ਇਸ ਵਾਰ ਪੰਜਵੀਂ ਜਮਾਤ ਦੀ ਪ੍ਰੀਖਿਆ ਵਿਚ ਕੁੱਲ 293847 ਪ੍ਰੀਖਿਆਰਥੀ ਬੈਠੇ ਸਨ,ਜਿਨ੍ਹਾਂ ਵਿਚੋਂ 292947 ਵਿਦਿਆਰਥੀ ਪਾਸ ਹੋਏ ਹਨ।
ਇਹ ਵੀ ਪੜ੍ਹੋ: Prithvi Shaw Selfie Controversy: ਸਪਨਾ ਗਿੱਲ ਨੇ ਪ੍ਰਿਥਵੀ ਸ਼ਾਅ ਖਿਲਾਫ਼ ਮੁੰਬਈ ਕੋਰਟ ਵਿਚ ਦਰਜ ਕਰਵਾਇਆ ਕੇ
5ਵੀਂ ਜਮਾਤ ਦੀ ਪ੍ਰੀਖਿਆ ਵਿਚ ਪਾਸ ਪ੍ਰਤੀਸ਼ਤਾ 99.69 ਫ਼ੀਸਦੀ ਰਹੀ। ਇਸ ਵਿਚ ਮੁੰਡਿਆ ਦੀ ਪਾਸ ਪ੍ਰਤੀਸ਼ਤ 99.65 ਫ਼ੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.74 ਫ਼ੀਸਦੀ ਹੈ। ਵਿਦਿਆਰਥੀਆਂ ਨੂੰ ਉਮਰ ਦੇ ਆਧਾਰ ’ਤੇ ਪਹਿਲਾ ਸਥਾਨ ਦਿੱਤਾ ਗਿਆ ਹੈ। ਸਭ ਤੋਂ ਛੋਟੀ ਉਮਰ ਦੇ 100 ਫ਼ੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਪਹਿਲੇ ਸਥਾਨ ’ਤੇ ਐਲਾਨਿਆ ਗਿਆ ਹੈ। ਇਸ ਸਾਲ ਕੁੱਲ 10 ਟਰਾਂਸਜੈਂਡਰ ਵਿਦਿਆਰਥੀ ਪ੍ਰੀਖਿਆ ਲਈ ਬੈਠੇ ਸਨ। ਸਾਰੇ 10 ਵਿਦਿਆਰਥੀਆਂ ਨੇ PSEB ਜਮਾਤ 5ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ: ਸਕੂਲ 'ਚ ਦਾਖਲਾ ਲੈ ਕੇ ਵਾਪਸ ਪਰਤ ਰਹੀ 4 ਸਾਲਾ ਬੱਚੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ
ਇਸ ਤਰ੍ਹਾਂ ਚੈੱਕ ਕਰੋ ਆਪਣਾ ਨਤੀਜਾ
1: ਅਧਿਕਾਰਤ ਵੈੱਬਸਾਈਟ- pseb.ac.in 'ਤੇ ਜਾਓ।
2: ਕਲਾਸ 5 ਦੇ ਨਤੀਜੇ ਲਈ ਲਿੰਕ 'ਤੇ ਕਲਿੱਕ ਕਰੋ।
3: ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
4: ਨਤੀਜਾ ਦੇਖੋ ਅਤੇ ਡਾਊਨਲੋਡ ਕਰੋ।