
ਗਰੀਬਾਂ ਦੇ ਮਸੀਹਾ ਡਾਕਟਰ ਵੱਲੋਂ ਜਾਣੇ ਜਾਂਦੇ ਡਾ ਰਾਜੀਵ ਜੈਨ
ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਤੈਨਾਤ ਐੱਮਡੀ ਡਾਕਟਰ ਰਾਜੀਵ ਜੈਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਦੱਸ ਦਈਏ ਕਿ ਗਰੀਬਾਂ ਦੇ ਮਸੀਹਾ ਡਾਕਟਰ ਵੱਲੋਂ ਜਾਣੇ ਜਾਂਦੇ ਡਾ ਰਾਜੀਵ ਜੈਨ ਆਪਣੀ ਡਿਊਟੀ ਸੇਵਾ ਦੇ ਤੌਰ ’ਤੇ ਨਿਭਾਉਂਦੇ ਸਨ। ਡਾ ਰਾਜੀਵ ਜੈਨ ਨੇ ਅਨੇਕਾਂ ਮਰੀਜ਼ਾਂ ਦਾ ਇਲ਼ਾਜ ਕਰਕੇ ਉਹਨਾਂ ਨੂੰ ਤੰਦਰੁਸਤ ਕੀਤਾ।
Hospital
ਡਾ ਰਾਜੀਵ ਜੈਨ ਦੇ ਅਸਤੀਫੇ ਤੋਂ ਜਿੱਥੇ ਮਰੀਜ਼ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਤਾਂ ਉਥੇ ਹੀ ਸਮਾਜ ਸੇਵੀ ਨਰਾਇਣ ਸਿੰਗਲਾ, ਪਵਨ ਬਾਂਸਲ ਅਤੇ ਪਰਦੀਪ ਅਰੋੜਾ ਵੀ ਨਿਰਾਸ਼ ਹੋਏ। ਸਮਾਜਸੇਵੀਆਂ ਦਾ ਕਹਿਣਾ ਹੈ ਕਿ ਡਾ ਰਾਜੀਵ ਜੈਨ ਦੇ ਇਸ ਹਸਪਤਾਲ ਵਿਚੋਂ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਡਾ ਰਾਜੀਵ ਜੈਨ ਨੇ ਮਰੀਜ਼ਾਂ ਨੂੰ ਕਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ। ਇੱਥੋਂ ਤੱਕ ਕਿ ਉਹ ਲੋੜਵੰਦ ਮਰੀਜ਼ਾਂ ਦਾ ਇਲਾਜ ਅਪਣੇ ਖਰਚੇ ’ਤੇ ਕਰਦੇ ਸੀ।
Hospital
ਸਮਾਜਸੇਵੀਆਂ ਨੇ ਮੰਗ ਕੀਤੀ ਕਿ ਵਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਡਾ ਰਾਜੀਵ ਜਿਹੇ ਡਾਕਟਰਾਂ ਦੀ ਗਿੱਦੜਬਾਹਾ ਸਿਵਲ ਹਸਪਤਾਲ ਵਿਚ ਤਾਇਨਾਤੀ ਕੀਤੀ ਜਾਵੇ। ਇਸ ਸੰਬੰਧ ਵਿਚ ਜਦੋਂ ਡਾ ਰਾਜੀਵ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਉਹਨਾਂ ਉੱਤੇ ਕੰਮ ਦਾ ਬੋਝ ਸੀ ਅਤੇ ਉਹਨਾਂ ਦੀ ਬਦਲੀ ਫਰੀਦਕੋਟ ਕਰ ਦਿੱਤੀ ਗਈ, ਜਿਸ ਕਾਰਨ ਡਿਪਰੈਸ਼ਨ ਵਿਚ ਰਹਿਣ ਲੱਗੇ।
SMO Dr Paramveer Singh
ਇਸ ਸੰਬੰਧ ਵਿਚ ਐੱਸਐੱਮਓ ਡਾ ਪਰਵਜੀਤ ਸਿੰਘ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾ ਰਾਜੀਵ ਜੈਨ ਵੱਲੋਂ ਅਸਤੀਫਾ ਦੇਣ ਪਿੱਛੇ ਉਹਨਾਂ ਦਾ ਨਿੱਜੀ ਕਾਰਨ ਹੈ ਅਤੇ ਉਹਨਾਂ ਦੇ ਜਾਣ ਨਾਲ ਹਸਪਤਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ।