ਪੰਥਕ ਅਕਾਲੀ ਲਹਿਰ ਵੱਲੋ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਨਿਯੁਕਤ !
Published : Aug 6, 2020, 9:37 pm IST
Updated : Aug 6, 2020, 9:37 pm IST
SHARE ARTICLE
Photo
Photo

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋ ਮੋਹਾਲੀ ਵਿੱਚ ਕੀਤਾ ਐਲਾਨ “

ਬਾਦਲ ਪਰਿਵਾਰ ਦੀਆਂ ਆਪ ਹੁਦਰੀਆਂ ਅਤੇ ਸਿੱਖ ਸੰਸਥਾਵਾਂ ਦਾ ਵਪਾਰੀਕਰਨ ਕਰਕੇ ਮਚਾਈ ਹੋਈ ਲੁੱਟ ਨੂੰ ਖਤਮ ਕਰਨ ਵਾਸਤੇ , ਮਚਾਈ  ਹੋਈ ਲੁੱਟ ਨੂੰ ਖਤਮ ਕਰਕੇ ਪੰਥਕ ਅਕਾਲੀ ਲਹਿਰ ਨਿਰੋਲ ਧਾਰਮਿਕ ਮਿਸ਼ਨ ਦੇ ਤਹਿਤ ਦਿਨ ਰਾਤ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਜਿਸ ਦੇ ਫਲਸਰੂਪ ਪੰਥਕ ਅਕਾਲੀ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਦੇਸ਼ਾਂ ਵਿਦੇਸ਼ਾਂ ਤੋਂ ਮਿਲ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਬਾਦਲ ਪਰਿਵਾਰ ਦੇ ਕੁਨਬੇ ਕੋਲੋਂ ਇੰਨਾ ਦੇ ਅਖੌਤੀ ਗੁਰਮਿਤ ਵਿਹੂਣੇ ਲੀਡਰਾਂ ਕੋਲੋਂ ਜਿੰਨਾਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਜਿਹੜੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਗੁਰਦੁਆਰਿਆਂ ਦੀ ਗੱਡੀਆਂ ਨੂੰ ਗੁਰਦੁਆਰੇ ਦੇ ਸਰਮਾਏ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਨੇ, ਇਹਨਾਂ ਕੋਲੋਂ ਛੁਡਾ ਕੇ ਇਹ ਨਿਰੋਲ ਪੰਥ ਨੂੰ ਸਮਰਪਿਤ ਕੀਤੇ ਜਾਣਗੇ ਇਹ  ਪ੍ਰਗਟਾਵਾ ਅੱਜ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥਕ ਅਕਾਲੀ ਲਹਿਰ ਦੀ ਪੰਜਾਬ ਪੱਧਰੀ, (State body) ਐਲਾਨ ਕਰਦਿਆਂ ਕੀਤਾ ।

photophoto

ਪੰਥਕ ਅਕਾਲੀ ਲਹਿਰ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਆਪਣੀ ਗਤੀਵਿਧੀਆਂ ਕਰ ਰਹੇ ਹਨ ਇਸ ਲਈ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਿਹੜੇ ਆਗੂ ਕੰਮ ਕਰ ਰਹੇ ਹਨ ਉਹਨਾਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰ ਕੇਂਦਰੀ ਵਰਕਿੰਗ ਕਮੇਟੀ ਬਣਾਈ  ਗਈ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਚ ਬਲਾਕ ਪੱਧਰੀ ਕਮੇਟੀ ਆਂ  ,ਨੀਤੀਆਂ, ਪ੍ਰੋਗਰਾਮ ਬਣਾਏਗੀ ।ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਹੈ ਕਿ ਪਰਿਵਾਰਵਾਦ ਨੂੰ ਖਤਮ ਕਰਕੇ ਇਹ ਮਿਸ਼ਨ ਨਿਰੋਲ ਪੰਥਕ ਤੱਥਾਂ ਤੇ ਕਰਨਾ ਹੈ ।ਜਿਸ ਦੇ ਲਈ ਪੰਥਕ ਅਕਾਲੀ ਲਹਿਰ ਦੀ ਇਕ ਗੱਲ  ਬੜੀ ਸਪੱਸ਼ਟ ਕਰਦੀ ਹੈ ਕਿ ਇਹ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਇਸ ਜਥੇਬੰਦੀ ਦੀ ਟਿਕਟ ਤੇ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਦੇ ਵੀ ਰਾਜਸੀ ਚੋਣ ਨਹੀਂ ਲੜ ਸਕਦਾ ਉਸਨੂੰ ਨਿਰੋਲ ਧਾਰਮਿਕ ਹੋ ਕੇ ਸਿੱਖ ਸੰਗਤ ਦੀ ਸੇਵਾ ਕਰਨੀ ਹੋਵੇਗੀ ।ਜਿਹੜੇ ਮੈਂਬਰ ਚੁਣੇ ਜਾਣਗੇ ਉਹ ਇਲਾਕੇ ਦੀ ਸਿੱਖ ਇਲਾਕਿਆਂ ਦੀਆਂ ਸਲਾਹਾਂ ਨਾਲ ਚੁਣੇ ਜਾਣਗੇ ਜਿਸ ਲਈ ਅਸੀਂ ਬਹੁਤ ਜਲਦ ਜਿਲ੍ਹਾ ਪੱਧਰੀ ਅਤੇ ਹਲਕਾ ਪੱਧਰੀ ਢਾਂਚਾ ਆਉਦੇ ਕੁਝ ਦਿਨਾਂ ਦੇ ਵਿੱਚ ਐਲਾਨ ਕਰਾਂਗੇ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਹੋਰ ਵਿਉਂਤਬੰਦੀ ਕੀਤੀ ਜਾਵੇਗੀ । ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਚੋਂ ਆਪਣੀ ਸਿਆਸਤ ਕਰੋ ਪਰ ਪੰਥਕ ਅਕਾਲੀ ਲਹਿਰ ਇਕ ਸਾਂਝਾ ਮਿਸ਼ਨ ਹੈ ਇਹ ਇਕ ਸਾਂਝੀ ਧਿਰ ਹੈ ਜਿਹੜੀ ਨਿਰੋਲ ਧਰਮ ਦਾ ਪ੍ਰਚਾਰ ਵਿਸਥਾਰ ਕਰਨ ਦਾ ਹੋਕਾ ਦਿੰਦਾ ਹੈ ਤੇ ਇਸ ਕਰਕੇ ਅਸੀਂ ਉਮੀਦ  ਕਰਦੇ ਹਾਂ ਕਿ ਹਰ ਸਿੱਖ ਪੰਥਕ ਅਕਾਲੀ ਲਹਿਰ ਦਾ ਸਹਿਯੋਗ ਕਰੋ ।

photophoto

ਇਸ ਦੇ ਲਈ ਪੰਥਕ ਅਕਾਲੀ ਲਹਿਰ ਨੇ ਜਿਹੜੀ ਸਟੇਟ ਬਾਡੀ ਬਣਾਈ ਹੈ ਉਸਹਾ ਦਾ ਵੇਰਵਾ  ਸ.ਹਰਪਾਲ ਸਿੰਘ ਬਿਜਲੀਪੁਰ (ਲੁਧਿਆਣਾ), ਸ.ਮਨਜੀਤ ਸਿੰਘ ਬਿਜਲੀਪੁਰ (ਲੁਧਿਆਣਾ), ਸ. ਰਣਵੀਰ ਸਿੰਘ ਮਾਛੀਵਾੜਾ ( ਲੁਧਿਆਣਾ), ਸ. ਦਿਆ ਸਿੰਘ ਦੋਰਾਹਾ (ਲੁਧਿਆਣਾ) , ਸ. ਗੁਰਸੇਵਕ ਸਿੰਘ ਘਵੱਦੀ (ਲੁਧਿਆਣਾ), ਸ. ਸੁਖਪਾਲ ਸਿੰਘ ਨਾਰੰਗਵਾਲ (ਲੁਧਿਆਣਾ)  ,ਸ. ਪ੍ਰਭਜੋਤ ਸਿੰਘ ਖਰੜ (ਮੁਹਾਲੀ), ਸ. ਰਵੀਦਰ ਸਿੰਘ ਵਜੀਦਪੁਰ (ਮੁਹਾਲੀ), ਸ ਜਸਵਿੰਦਰ ਸਿੰਘ ਡੇਰਾਬੱਸੀ (ਮੁਹਾਲੀ), ਸ. ਬਲਵਿੰਦਰ ਸਿੰਘ ਪਟਵਾਰੀ ਖਰੜ ( ਮੁਹਾਲੀ) ,ਸ.ਗੁਰਮੀਤ ਸਿੰਘ ਟੋਨੀ ਘੜੂੰਆਂ (ਮੁਹਾਲੀ), ਸ. ਮਲਕੀਤ ਸਿੰਘ ਰਾਣਾ ਖਰੜ (ਮੁਹਾਲੀ), ਸ. ਤੇਜਪਾਲ ਸਿੰਘ ਕੁਰਾਲੀ (ਮੁਹਾਲੀ), ਸ. ਪਰਮਜੀਤ ਸਿੰਘ ਡੇਰਾਬੱਸੀ (ਮੁਹਾਲੀ),ਸ. ਇਕਬਾਲ ਸਿੰਘ (ਮੁਹਾਲੀ),ਸ. ਗੁਰਮੀਤ ਸਿੰਘ ਸ਼ਾਂਟੂ ਮਾਜਰੀ (ਮੁਹਾਲੀ), ਸ. ਅਵਜਿੰਦਰ ਸਿੰਘ ਸੁੱਖਗੜ (ਮੁਹਾਲੀ) ,ਸ. ਹਰਜੀਤ ਸਿੰਘ ਹਰਮਨ ਗੜੀ ਭੋਰਖਾ ਮਾਜਰੀ (ਮੁਹਾਲੀ), ਸ. ਸਰਬਜੀਤ ਸਿੰਘ ਸੁਹਾਗਹੇੜੀ (ਫਤਿਹਗੜ੍ਹ ਸਾਹਿਬ), ਸ. ਦਰਸ਼ਨ ਸਿੰਘ ਚੀਮਾ ਅਮਲੋਹ (ਫਤਿਹਗੜ੍ਹ ਸਾਹਿਬ), ਸ. ਲਖਵਿੰਦਰ ਸਿੰਘ ਭਾਦਸੋਂ (ਫਤਿਹਗੜ੍ਹ ਸਾਹਿਬ) ,ਸ. ਸਿਮਰਜੋਤ ਸਿੰਘ ਭੜੀ (ਫਤਿਹਗੜ੍ਹ ਸਾਹਿਬ),

photophoto

ਸ.ਹਰਕੀਰਤ ਸਿੰਘ ਭੜੀ (ਫਤਿਹਗੜ੍ਹ ਸਾਹਿਬ),ਸ. ਗੁਰਮੀਤ ਸਿੰਘ ਅਮਲੋਹ (ਫਤਿਹਗੜ੍ਹ ਸਾਹਿਬ), ਸ. ਰਜਿੰਦਰ ਸਿੰਘ ਫਤਿਹਗੜ੍ਹ ਛੰਨਾ (ਪਟਿਆਲਾ), ਸ. ਅਮਰੀਕ ਸਿੰਘ ਰੋਮੀ ਬੱਸੀ ਪਠਾਣਾ (ਫਤਿਹਗੜ੍ਹ ਸਾਹਿਬ), ਸ. ਸਰੂਪ ਸਿੰਘ ਸੰਧਾ (ਪਟਿਆਲਾ), ਸ. ਜੋਗਾ ਸਿੰਘ ਚੱਪੜ (ਪਟਿਆਲਾ), ਸ. ਗੁਰਸ਼ਰਨ ਸਿੰਘ ਬਾਰਨ  (ਪਟਿਆਲਾ),ਸ. ਗੁਰਜੀਤ ਸਿੰਘ ਝੰਗੀਆ (ਪਟਿਆਲਾ) ,ਸ. ਰਜਿੰਦਰ ਸਿੰਘ ਭੰਗੂ ਕਲਾਨੌਰ (ਗੁਰਦਾਸਪੁਰ), ਸ. ਜੋਗਿੰਦਰ ਸਿੰਘ ਨਾਨੂਵਾਲ (ਗੁਰਦਾਸਪੁਰ), ਸ. ਰਣਜੀਤ ਸਿੰਘ (ਗੁਰਦਾਸਪੁਰ),  ਸ. ਰਵੇਲ ਸਿੰਘ ਸਹਾਈਪੁਰ (ਗੁਰਦਾਸਪੁਰ) ,ਸ. ਸੁਖਵਿੰਦਰ ਸਿੰਘ (ਅੰਮ੍ਰਿਤਸਰ), ਸ. ਹਰਜਿੰਦਰ ਪੁਤਲੀਘਰ (ਅੰਮ੍ਰਿਤਸਰ), ਸ. ਵਿਸ਼ਾਲ ਸਿੰਘ ਇਸਲਾਮਾਬਾਦ (ਅੰਮ੍ਰਿਤਸਰ), ਸ. ਦਲਜੀਤ ਸਿੰਘ ਢਿੱਲੋਂ (ਅੰਮ੍ਰਿਤਸਰ),ਸੋਢੀ ਫਾਊਡਰ ਮੈਬਰ (ਜਲੰਧਰ) ,ਸ. ਹਰਦੀਪ ਸਿੰਘ ਖਾਲਸਾ (ਜਲੰਧਰ),ਸ. ਅਮਿੰਰਤਪਾਲ ਸਿੰਘ ਮੁਕੇਰੀਆਂ (ਹੁਸ਼ਿਆਰਪੁਰ),ਸ. ਖੁਸ਼ਵੰਤ ਸਿੰਘ ਸੋਹਲਪੁਰ (ਹੁਸ਼ਿਆਰਪੁਰ),ਸ. ਜਸਵਿੰਦਰ ਸਿੰਘ ਧੁਗਾ (ਹੁਸ਼ਿਆਰਪੁਰ), ਸ. ਪ੍ਰਗਟ ਸਿੰਘ ਕੋਟਧੁਗਾ (ਪੱਦੀ ) ਤਰਨਤਾਰਨ, ਡਾ.ਬਰਾੜ ਮੋਰਾਂਵਾਲੀ (ਨਵਾਂ ਸ਼ਹਿਰ), ਸ. ਖੁਸ਼ਵੰਤ ਸਿੰਘ ਉਰਫ ਖੇਮਾ (ਖੰਨਾ) ,ਗਿਆਨੀ ਭੋਲਾ ਸਿੰਘ (ਬਠਿੰਡਾ), ਸ. ਗੁਰਮੀਤ ਸਿੰਘ ਰਟੌਰ (ਬਠਿੰਡਾ) ,ਐਡਵੋਕੇਟ ਗੁਰਵਿੰਦਰ ਸਿੰਘ (ਬਠਿੰਡਾ),

photophoto

ਸ. ਸਤਵੀਰ ਸਿੰਘ ਪੁਰਖਾਲੀ (ਰੋਪੜ ), ਸ. ਗੁਰਵਿੰਦਰ ਸਿੰਘ ਡੂਮਛੇੜੀ (ਰੋਪੜ) ,ਸ. ਸੁਖਵਿੰਦਰ ਸਿੰਘ (ਮਾਨਸਾ) ਸ. ਬੱਗਾ ਸਿੰਘ ਝੁਨੀਰ (ਮਾਨਸਾ ), ਸ.ਬੂਟਾ ਸਿੰਘ ਮਾਂਗੇਵਾਲ (ਮਾਨਸਾ ) ,ਸ.ਸਾਗਰ ਸਿੰਘ ਝੂਨੀਰ (ਮਾਨਸਾ), ਢਾਡੀ ਗੁਰਦਿਆਲ ਸਿੰਘ (ਫਗਵਾੜਾ) ਸ. ਬਿਕਰਮਜੀਤ ਸਿੰਘ (ਮੁਕਤਸਰ) ,ਸ. ਗੁਰਜੰਟ ਸਿੰਘ ਮੰਡਵੀ (ਸੰਗਰੂਰ), ਸ. ਸੁਖਦੇਵ ਸਿੰਘ ਭਲਵਾਨ (ਸੰਗਰੂਰ),ਸ. ਮੱਖਣ ਸਿੰਘ ਫਰੀਦਕੋਟ (ਰਤਵਾੜਾ ਸਾਹਿਬ)ਤੇ ਆਉਣ ਵਾਲੇ ਦਿਨਾਂ ਚ ਪੰਥਕ ਅਕਾਲੀ ਲਹਿਰ ਹੋਰ ਮਜ਼ਬੂਤੀ ਨਾਲ  ਉਭਰੇਗੀ ਜ਼ਿਕਰਯੋਗ ਹੈ ਕਿ ਹੁਣ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਸ੍ਰੋਮਣੀ ਕਮੇਟੀ ਦੇ ਵਿੱਚ ਵਿਰੋਧੀ ਧਿਰਾਂ ਆਈਆਂ ਹਨ ਉਹਨਾਂ ਨਾਲੋਂ ਜਿੰਨੀ ਮਜਬੂਤੀ ਨਾਲ ਪੰਥਕ ਅਕਾਲੀ ਲਹਿਰ ਇਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਆਪਣੇ ਸੰਗਠਨ ਨੂੰ ਬਰੀਕੀ ਨਾਲ ਗਰਾਊਂਡ ਲੈਵਲ ਤੱਕ ਮਜਬੂਤ ਕਰ ਰਹੀ ਹੈ ।ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਮੁਕਾਬਲਾ ਕਰ ਸੰਗਤਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ।

photophoto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement