
ਤਲਾਸ਼ੀ ਦੌਰਾਨ ਗੁਰਦਾਸਪੁਰ ਦੇ ਤਰਸੇਮ ਕੁਮਾਰ ਕੋਲੋਂ 1 ਲੱਖ ਅਤੇ ਉਸ ਦੀ ਦਾਦੀ ਬੀਵੀ ਦੇਵੀ ਕੋਲੋਂ 2 ਲੱਖ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ।
ਗੁਰਦਾਸਪੁਰ: ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਮੱਥਾ ਟੇਕ ਕੇ ਵਾਪਸ ਵਰਤੇ ਦਾਦੀ-ਪੋਤੇ ਕੋਲੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਇਸ ਵਿਚ ਸਾਰੇ 1000 ਅਤੇ 5000 ਰੁਪਏ ਦੇ ਪਾਕਿਸਤਾਨੀ ਨੋਟ ਹਨ।
ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸਵੇਰੇ ਜੋ ਸ਼ਰਧਾਲੂ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਮੱਥਾ ਟੇਕਣ ਲਈ ਗਏ ਸਨ, ਉਹਨਾਂ ਦੀ ਸ਼ਾਮ ਨੂੰ ਵਾਪਸੀ ਸਮੇਂ ਬੀਐਸਐਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਗੁਰਦਾਸਪੁਰ ਦੇ ਤਰਸੇਮ ਕੁਮਾਰ ਕੋਲੋਂ 1 ਲੱਖ ਅਤੇ ਉਸ ਦੀ ਦਾਦੀ ਬੀਵੀ ਦੇਵੀ ਕੋਲੋਂ 2 ਲੱਖ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਦਰਅਸਲ ਭਾਰਤ ਵਿਚ ਪਾਕਿਸਤਾਨ ਤੋਂ ਕਰੰਸੀ ਲਿਆਉਣ ਦਾ ਨਿਯਮ ਨਹੀਂ ਹੈ, ਇਸ ਲਈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।