
ਪੰਜਾਬ ਵਿਚ ਪੈਟਰੋਲ ਪੰਪ ਮਾਲਿਕਾਂ ਨੇ ਸੋਮਵਾਰ ਨੂੰ ਸੂਬਾ ਸਰਕਾਰ ਦੀ ਉਦਾਸੀਨਤਾ ਦੇ ਖਿਲਾਫ਼ ਅੰਦੋਲਨ ‘ਤੇ ਜਾਣ ਦਾ ਐਲਾਨ...
ਚੰਡੀਗੜ੍ਹ (ਪੀਟੀਆਈ) : ਪੰਜਾਬ ਵਿਚ ਪੈਟਰੋਲ ਪੰਪ ਮਾਲਿਕਾਂ ਨੇ ਸੋਮਵਾਰ ਨੂੰ ਸੂਬਾ ਸਰਕਾਰ ਦੀ ਉਦਾਸੀਨਤਾ ਦੇ ਖਿਲਾਫ਼ ਅੰਦੋਲਨ ‘ਤੇ ਜਾਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਤੁਲਨਾਤਮਕ ਪੱਧਰ ‘ਤੇ ਵੈਟ ਨੂੰ ਘੱਟ ਕਰ ਕੇ ਸਰਹੱਦੀ ਸੂਬਿਆਂ ਦੇ ਸਮਾਨ ਮੁੱਲ ਕਰਨ ਦੇ ਸਬੰਧ ਵਿਚ ਉਨ੍ਹਾਂ ਦੀ ਅਪੀਲ ‘ਤੇ ਕੋਈ ਧਿਆਨ ਨਹੀ ਦਿਤਾ ਹੈ। ਪ੍ਰੈੱਸ ਕਾਂਨਫਰੈਂਸ ਵਿਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਅੱਜ ਤੋਂ ਰੋਸ ਦੇ ਤੌਰ ‘ਤੇ ਸ਼ਾਮ ਸਾਢੇ 7 ਵਜੇ ਤੱਕ ਸਾਰੇ ਪੈਟਰੋਲ ਪੰਪਾਂ ‘ਤੇ ਲਾਈਟਾਂ ਬੰਦ ਰੱਖਣ ਦਾ ਵੀ ਐਲਾਨ ਕੀਤਾ ਹੈ। ਦੀਵਾਲੀ ਤੋਂ ਬਾਅਦ ਅੰਦੋਲਨ ਹੋਰ ਵਧਾਵਾ ਦੇਣ ਦੀ ਗੱਲ ਵੀ ਕਹੀ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਵਿਚ ਤੇਲ ‘ਤੇ ਜ਼ਿਆਦਾ ਵੈਟ ਹੋਣ ਦੇ ਕਾਰਨ ਚੰਡੀਗੜ੍ਹ ਅਤੇ ਹੋਰ ਸੂਬਿਆਂ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿਚ 1600 ਦੇ ਲਗਭੱਗ ਪੈਟਰੋਲ ਪੰਪਾਂ ਦਾ ਕੰਮ-ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਵਿਕਰੀ ਘੱਟ ਹੋਣ ਕਾਰਨ ਪੰਪ ਵਾਲਿਆਂ ਦਾ ਹੀ ਨੁਕਸਾਨ ਨਹੀਂ ਸਗੋਂ ਸੂਬਾ ਸਰਕਾਰ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਰੀ ਨਾਂਹ ਦੇ ਬਰਾਬਰ ਰਹਿਣ ਦੇ ਕਾਰਨ ਪੰਜਾਬ ਵਿਚ ਲਗਭੱਗ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ‘ਤੇ ਹਨ।