
ਯੂਪੀ ਦੇ ਜ਼ਿਲ੍ਹਾ ਕਾਸਗੰਜ ਦੇ ਕੋਤਵਾਲੀ ਸਿਟੀ ਦੇ ਨਿਜ਼ਾਮਪੁਰ ਪਿੰਡ ਵਿਚ ਦਲਿਤ ਸੰਜੈ ਜਾਟਵ ਅਤੇ ਉਸ ਦੀ ਲਾੜੀ ਸੀਤਲ ਦੀ ਬਰਾਤ ਬੜੀ ਧੂਮਧਾਮ ਨਾਲ ਬੈਂਡ...
ਨਵੀਂ ਦਿੱਲੀ, ਯੂਪੀ ਦੇ ਜ਼ਿਲ੍ਹਾ ਕਾਸਗੰਜ ਦੇ ਕੋਤਵਾਲੀ ਸਿਟੀ ਦੇ ਨਿਜ਼ਾਮਪੁਰ ਪਿੰਡ ਵਿਚ ਦਲਿਤ ਸੰਜੈ ਜਾਟਵ ਅਤੇ ਉਸ ਦੀ ਲਾੜੀ ਸੀਤਲ ਦੀ ਬਰਾਤ ਬੜੀ ਧੂਮਧਾਮ ਨਾਲ ਬੈਂਡ ਬਾਜੇ ਦੇ ਨਾਲ ਨਿਕਲੀ। ਇਸ ਦੌਰਾਨ ਪੁਲਿਸ ਦੀ ਭਾਰੀ ਸੁਰੱਖਿਆ ਦਾ ਵੀ ਪ੍ਰਬੰਧ ਸੀ। ਦੱਸ ਦਈਏ ਕਿ ਇਸ ਦਾ ਕਾਰਨ ਸੀ ਕਿ ਇਸ ਪਿੰਡ ਵਿਚ 80 ਸਾਲ ਬਾਅਦ ਕੋਈ ਦਲਿਤ ਲਾੜਾ ਘੋੜੀ ਉੱਤੇ ਚੜ੍ਹਿਆ ਸੀ। ਇਸ ਵਿਆਹ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰਾਹਤ ਮਹਿਸੂਸ ਕੀਤੀ। ਦੱਸ ਦਈਏ ਕਿ ਅਜੇ ਤੱਕ ਨਿਜ਼ਾਮਪੁਰ ਪਿੰਡ ਵਿਚ ਦਲਿਤਾਂ ਨੂੰ ਘੋੜੀ ਚੜ੍ਹਨ ਦੀ ਇਜਾਜ਼ਤ ਨਹੀਂ ਸੀ। ਲਾੜੇ ਨੇ ਪੁਲਿਸ ਨੂੰ ਸੁਰੱਖਿਆ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਸੀ।
Baraat
ਤੁਹਾਨੂੰ ਦੱਸ ਦਈਏ ਕਿ ਇਸ ਬਰਾਤ ਵਿਚ ਪਿੰਡ ਅਤੇ ਦਲਿਤ ਸਮਾਜ ਦੇ ਲੋਕ ਵੀ ਸ਼ਾਮਿਲ ਹੋਏ। ਲੋਕਾਂ ਨੇ ਬਰਾਤ ਵਿਚ ਬਹੁਤ ਲੁਤਫ ਵੀ ਚੁੱਕਿਆ ਅਤੇ ਨੱਚ ਗਾਣਾ ਵੀ ਕੀਤਾ। ਉਥੇ ਹੀ ਉੱਚ ਪੁਲਿਸ ਪ੍ਰਧਾਨ ਪਵਿਤਰ ਮੋਹਨ ਤਿਵਾਰੀ ਨੇ ਦੱਸਿਆ ਕਿ ਪਿਡ ਵਿਚ ਬਰਾਤ ਸ਼ਾਂਤੀ ਨਾਲ ਚੜ੍ਹ ਗਈ ਹੈ। ਲਾੜੀ ਦੀ ਵਿਦਾਈ ਤੱਕ ਪਿੰਡ ਨਿਜ਼ਾਮਪੁਰ ਵਿਚ ਭਾਰੀ ਮਾਤਰਾ ਵਿਚ ਪੁਲਿਸ ਲਾਰਮੀ ਤੈਨਾਤ ਰਹੇ। ਉਥੇ ਹੀ ਜ਼ਿਲ੍ਹੇ ਵਿਚ ਬੀਤੇ ਕਈ ਮਹੀਨਿਆਂ ਤੋਂ ਸੁਰਖੀਆਂ ਵਿਚ ਰਹੇ ਦਲਿਤ ਸੰਜੈ ਜਾਟਵ ਅਤੇ ਸੀਤਲ ਦੇ ਵਿਆਹ ਦਾ ਮਸਲਾ ਆਖ਼ਿਰਕਾਰ ਨਿੱਬੜ ਹੀ ਗਿਆ।
police,150
ਵਿਆਹ ਦੇ ਦੌਰਾਨ ਲਾੜੀ ਦੇ ਘਰਵਾਲਿਆਂ ਵਿਚ ਖੁਸ਼ੀ ਦੇ ਨਾਲ - ਨਾਲ ਡਰ ਦਾ ਵੀ ਮਹੌਲ ਸੀ ਕਿਉਂਕਿ ਸਵਰਣ ਸਮਾਜ ਦੇ ਠਾਕੁਰ ਜਾਤੀ ਦੇ ਲੋਕਾਂ ਨੇ ਦਲਿਤ ਲਾੜੀ ਸੀਤਲ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਵੀ ਦਿੱਤੀ ਸੀ। ਕਹਿੰਦੇ ਹੈ ਕਿ ਜੇਕਰ ਕੋਈ ਵਿਅਕਤੀ ਮਨ ਵਿਚ ਕੋਈ ਗਲ ਧਾਰ ਲਵੇ ਤਾਂ ਉਸ ਨੂੰ ਪੂਰਾ ਹੁੰਦੇ ਵੀ ਦੇਖਿਆ ਹੈ। ਇਸ ਦੀ ਵੰਨਗੀ ਤੁਸੀ ਦਲਿਤ ਲਾੜਾ ਬਣੇ ਸੰਜੈ ਤੋਂ ਲੈ ਸਕਦੇ ਹੋ ਕਿ ਉਸਨੇ 80 ਸਾਲਾਂ ਤੋਂ ਬਣੀ ਹੋਈ ਪ੍ਰਥਾ ਤੋੜ ਦਿਤੀ ਹੈ।