ਖੇਡ ਮੰਤਰੀ ਸੰਦੀਪ ਸਿੰਘ ਪਟਨਾ ਸਾਹਿਬ ਵਿਖੇ ਧਾਰਮਕ ਸਮਾਗਮ 'ਚ ਹੋਏ ਨਤਮਸਤਕ
Published : Jan 7, 2021, 1:45 am IST
Updated : Jan 7, 2021, 1:45 am IST
SHARE ARTICLE
image
image

ਖੇਡ ਮੰਤਰੀ ਸੰਦੀਪ ਸਿੰਘ ਪਟਨਾ ਸਾਹਿਬ ਵਿਖੇ ਧਾਰਮਕ ਸਮਾਗਮ 'ਚ ਹੋਏ ਨਤਮਸਤਕ

ਸ਼ਾਹਬਾਦ ਮਾਰਕੰਡਾ 6 ਜਨਵਰੀ (ਅਵਤਾਰ ਸਿੰਘ): ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਚ ਆਯੋਜਿਤ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰ ਗੁਰੂ ਦਰਬਾਰ ਵਿਚ ਹਾਜਰੀ ਭਰ ਕੇ ਮੱਥਾ ਟੇਕਿਆ ਅਤੇ ਸੇਵਾ ਵੀ ਕੀਤੀ |
ਇਸ ਮੌਕੇ ਤੇ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਅੱਤਤਾਈ ਤਾਕਤਾਂ ਨਾਲ ਟੱਕਰ ਲੈਂਦੇ ਹੋਏ ਆਪਣਾ ਪੂਰਾ ਵੰਸ਼ ਕੁਰਬਾਨ ਕਰ ਦਿੱਤਾ | ਉਨ੍ਹਾਂ ਤੋਂ ਵੱਡਾ ਤਿਆਗੀ, ਬਲਿਦਾਨੀ ਅਤੇ ਤਪੱਸਵੀ  ਹਿਸ ਧਰਤੀ ਤੇ ਨਹੀਂ ਹੋਇਆ | ਉਨ੍ਹਾਂ ਦੇ ਹੀ ਆਦਰਸ਼ਾਂ ਤੇ ਚਲਦੇ ਹੋਏ ਸਿੱਖ ਕੌਮ ਮਨੁੱਖਤਾ ਦੀ ਸੇਵਾ ਅਤੇ ਦੀਨ ਦੁਖੀਆਂ ਤੇ ਕਮਜੋਰ ਦੀ ਰੱਖਿਆ ਦੇ ਲਈ ਪੂਰੇ ਵਿਸ਼ਵ ਵਿਚ ਕਾਰਜ ਕਰ ਰਹੀ ਹੈ |
ਉਨ੍ਹਾਂ ਨੇ ਕਿਹਾ ਕਿ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਸ਼ਾਲੀ ਇਤਹਾਸ ਨਾਲ ਰੁਬਰੂ ਕਰਾਉਣਾ ਬੇਹੱਦ ਜਰੂਰੀ ਹੈ | ਇਸ ਲਈ ਵਿਦਿਅਕ ਸੰਸਥਾਵਾਂ ਕੋਰਸ ਤੋਂ ਇਲਾਵਾ ਮਹਾਪੁਰਸ਼ਾਂ ਦੇ ਇਤਹਾਸ ਨਾਲ ਵਿਦਿਆਰਥੀਆਂ ਨੂੰ ਜਰੂਰ ਰੁਬਰੂ ਕਰਾਉਣ ਤਾਂ ਜੋ  ਪੂਰੀ ਦੁਨੀਆ ਵਿਚ ਬਹਾਦਰ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਨੌਜੁਆਨਾਂ ਦੀ ਫੌਜ ਨੂੰ ਖੜਾ ਕੀਤਾ ਜਾ ਸਕੇ | ਖੇਡ ਰਾਜ ਮੰਤਰੀ ਨੇ ਇਸ ਮੌਕੇ ਤੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਜਰੂਰ ਕਰਾਉਣ |
ਖੇਡ ਰਾਜ ਮੰਤਰੀ ਸ. ਸੰਦੀਪ ਸਿੰਘ ਨੇ ਦਸਿਆ ਕਿ ਇਹ ਸ਼ਲਾਘਾਯੋਗ ਹੈ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਦੇ 400ਵੇਂ ਪ੍ਰਕਾਸ਼ ਪੁਰਬ  ਨੂੰ ਕੇਂਦਰ ਸਰਕਾਰ ਨੇ ਕੌਮਾਂਤਰੀ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ | ਆਯੋਜਨ ਦੇ ਦੌਰਾਨ ਹੋਣ ਵਾਲੇ ਪ੍ਰੋਗ੍ਰਾਮਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਪੂਰੇ ਦੇਸ਼ ਦੇ ਮਾਣਯੋਗ ਵਿਅਕਤੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ ਬਤੌਰ ਕਮੇਟੀ ਮੈਂਬਰ ਆਯੋਜਨ ਵਿਚ ਭਾਗੀਦਾਰੀ ਨਿਭਾਉਣ ਦੀ ਜਿਮੇਵਾਰੀ ਸੌਾਪੀ ਗਈ ਹੈ | ਉਨ੍ਹਾਂ ਦਾ ਯਤਨ ਰਹੇਗਾ ਕਿ ਪੂਰੇ ਵਿਸ਼ਵ ਵਿਚ ਇਸ ਆਯੋਜਨ ਨੂੰ ਪਹੁੰਚਾ ਸਕਣ |
ਵਰਨਣਯੋਗ ਹੈ ਕਿ ਗੁਰੂਦੁਆਰਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਹ ਇਤਹਾਸਿਕ ਨਗਰੀ ਹੈ, ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ |  ਇੱਥੇ ਗੁਰੂ ਸਾਹਿਬ ਦੇ ਬਚਪਨ ਨਾਲ ਜੁੜੀਆਂ ਯਾਦਾਂ ਸਿਖ ਸਮਾਜ ਵੱਲੋਂ ਸੰਭਾਲ ਕੇ ਰੱਖੀਆਂ ਗਈਆਂ ਹਨ | 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement