
ਚੰਡੀਗੜ੍ਹ ਪੁਲਿਸ ਨੇ ਇਕ ਅਜਿਹਾ ਚੋਰ ਫੜਿਆ ਹੈ, ਜਿਸ ਦੇ ਕਾਰਨਾਮੇ ਸੁਣ ਕੇ ਹੈਰਾਨ ਰਹਿ ਜਾਵੋਗੇ। ਇਹ ਚੋਰ ਮੋਟਰਸਾਈਕਲ ਚੋਰੀ ਕਰਦਾ ਸੀ ਪਰ ਪੈਸੇ ਲਈ ਨਹੀਂ...
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਇਕ ਅਜਿਹਾ ਚੋਰ ਫੜਿਆ ਹੈ, ਜਿਸ ਦੇ ਕਾਰਨਾਮੇ ਸੁਣ ਕੇ ਹੈਰਾਨ ਰਹਿ ਜਾਵੋਗੇ। ਇਹ ਚੋਰ ਮੋਟਰਸਾਈਕਲ ਚੋਰੀ ਕਰਦਾ ਸੀ ਪਰ ਪੈਸੇ ਲਈ ਨਹੀਂ, ਸਗੋਂ ਆਪਣਾ ਡਰਾਈਵਿੰਗ ਦਾ ਸ਼ੌਕ ਪੂਰਾ ਕਰਨ ਲਈ। ਇਹ ਬੜੀ ਚਲਾਕੀ ਨਾਲ ਦੋ-ਪਹੀਆ ਵਾਹਨ ਚੋਰੀ ਕਰਦਾ ਸੀ ਤੇ ਉਸ ਸਮੇਂ ਤੱਕ ਇਸ ਨੂੰ ਚਲਾਉਂਦਾ ਸੀ ਜਦੋਂ ਤੱਕ ਇਸ ਵਿਚ ਤੇਲ ਨਹੀਂ ਸੀ ਮੁੱਕਦਾ।
Bike
ਇਸ ਨੂੰ ਘੁਮਾ ਫਿਰਾ ਕੇ ਆਪਣਾ ਸ਼ੌਕ ਪੂਰਾ ਕਰਦਾ ਸੀ। ਤੇਲ ਮੁੱਕਣ 'ਤੇ ਇਹ ਮੋਟਰਸਾਈਕਲ ਨੂੰ ਕਿਤੇ ਵੀ ਛੱਡ ਦਿੰਦਾ ਸੀ। 19 ਸਾਲਾ ਇਹ ਨੌਜਵਾਨ ਧਨਾਸ ਦਾ ਰਹਿਣ ਵਾਲਾ ਹੈ ਤੇ ਇਸ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ। ਪੁਲਿਸ ਨੇ ਇਸ ਤੋਂ 14 ਦੋਪਹੀਆ ਵਾਹਨ ਤੇ 5 ਫੋਨ ਬਰਾਮਦ ਕੀਤੇ ਹਨ। ਇਹ ਉਸ ਵਾਹਨ ਨੂੰ ਨਿਸ਼ਾਨਾ ਬਣਾਉਂਦਾ ਸੀ ਜੋ ਪਾਰਕਿੰਗ ਤੋਂ ਬਾਹਰ ਖੜ੍ਹੇ ਹੁੰਦੇ ਸਨ।
Chandigarh Police
ਪ੍ਰਦੀਪ ਨਾਲ ਇਕ 16 ਸਾਲਾ ਨਾਬਾਲਿਗ ਵੀ ਇਹ ਕੰਮ ਕਰਦਾ ਸੀ। ਐਸਐਸਪੀ ਨਿਲਾਬਰੀ ਵਿਜੈ ਜਗਦਲੇ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਨੂੰ ਮੁੱਖ ਰੱਖ ਕੇ ਇਕ ਟੀਮ ਬਣਾਈ ਗਈ ਸੀ। ਜਿਸ ਨੇ ਪ੍ਰਦੀਪ ਨੂੰ ਕਾਬੂ ਕਰ ਲਿਆ। ਮੁਲਜ਼ਮ ਮਾਸਟਰ ਚਾਬੀ ਨਾਲ ਲਾਕ ਖੋਲ੍ਹ ਕੇ ਵਾਹਨ ਚੋਰੀ ਕਰਦਾ ਸੀ। ਚੋਰੀ ਤੋਂ ਬਾਅਦ ਮੌਜ਼ ਮਸਤੀ ਕਰ ਕੇ ਪਾਰਕਿੰਗ ਜਾਂ ਕਿਸੇ ਕਾਲੋਨੀ ਵਿਚ ਖੜ੍ਹਾ ਕਰ ਦਿੰਦਾ ਸੀ।