
ਚੰਡੀਗੜ੍ਹ : ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਡਾਇਰੈਕਟੋਰੇਟ ਨੇ ਸੂਬੇ ਵਿਚ ਸਾਰੇ ਲਾਇਸੰਸਡ/ਰਜਿਸਟਰਡ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦੀ...
ਚੰਡੀਗੜ੍ਹ : ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਡਾਇਰੈਕਟੋਰੇਟ ਨੇ ਸੂਬੇ ਵਿਚ ਸਾਰੇ ਲਾਇਸੰਸਡ/ਰਜਿਸਟਰਡ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦੀ ਮੁਹਿੰਮ ਆਰੰਭੀ ਹੈ। ਇਹ ਜਾਣਕਾਰੀ ਫੂਡ ਸੇਫ਼ਟੀ ਕਮਿਸ਼ਨਰ ਪੰਜਾਬ ਕੇ.ਐਸ. ਪੰਨੂੰ ਨੇ ਦਿੱਤੀ। ਪੰਨੂੰ ਨੇ ਦੱਸਿਆ ਕਿ ਐਫ.ਐਸ.ਐਸ.ਏ.ਆਈ. ਨਾਲ ਰਜਿਸਟਰਡ 10 ਕੰਪਨੀਆਂ ਨੂੰ ਟ੍ਰੇਨਿੰਗ ਲਈ ਚੁਣਿਆ ਗਿਆ ਹੈ ਅਤੇ ਹਰੇਕ ਕੰਪਨੀ ਨੂੰ ਔਸਤਨ ਦੋ-ਤਿੰਨ ਜ਼ਿਲ੍ਹਿਆਂ ਵਿੱਚ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਹੈ।
Food Business Operatorsਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 2006 ਤਹਿਤ ਖੁਰਾਕ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣਾ ਸਾਰੇ ਫੂਡ ਬਿਜਨਸ ਆਪਰੇਟਰਾਂ (ਐਫ.ਬੀ.ਓਜ਼.) ਲਈ ਜ਼ਰੂਰੀ ਹੈ। ਜਿੱਥੇ ਖਾਧ ਪਦਾਰਥਾਂ ਦਾ ਕੰਮ ਚੱਲ ਰਿਹਾ ਹੋਵੇ, ਉੱਥੇ ਖਾਣ ਅਤੇ ਪੀਣ ਵਾਲੇ ਪਦਾਰਥਾਂ ਨੂੰ ਬਣਾਉਣ, ਵਰਤਾਉਣ, ਵੇਚਣ ਅਤੇ ਉਨ੍ਹਾਂ ਦੀ ਢੋਆ-ਢੁਆਈ ਵਿੱਚ ਲੱਗੇ ਕਾਮਿਆਂ ਦੀ ਨਿੱਜੀ ਸਫ਼ਾਈ ਅਤੇ ਨਾਲ ਹੀ ਕੰਮ ਵਾਲੀ ਥਾਂ ਦੀ ਸਫ਼ਾਈ ਰੱਖਣੀ ਵੀ ਲਾਜ਼ਮੀ ਹੈ।
Food Business Operators-2ਪੰਨੂੰ ਨੇ ਦੱਸਿਆ ਕਿ ਖਾਣਾ ਪਕਾਉਣ/ਬਣਾਉਣ, ਭੰਡਾਰਣ, ਵਰਤਾਉਣ, ਵੇਚਣ, ਢੋਆ-ਢੁਆਈ, ਕਰਮਚਾਰੀਆਂ ਦੀ ਨਿੱਜੀ ਸਫਾਈ ਅਤੇ ਉਸ ਥਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਕੋਈ ਵੀ ਕਮੀ ਪਾਏ ਜਾਣ 'ਤੇ, ਖਪਤਕਾਰਾਂ ਦੀ ਸਿਹਤ ਨੂੰ ਤਾਂ ਖਤਰਾ ਹੁੰਦਾ ਹੀ ਹੈ ਤੇ ਨਾਲ ਹੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਧਾਰਾਵਾਂ ਤਹਿਤ, ਕਾਰੋਬਾਰੀਆਂ ਨੂੰ ਦੋਸ਼ੀ ਹੋਣ 'ਤੇ ਜੁਰਮਾਨਾ ਲਗਾਇਆ ਅਤੇ ਸਜ਼ਾ ਦਿੱਤੀ ਜਾਂਦੀ ਹੈ। ਕਮਿਸ਼ਨਰ ਨੇ ਕਿਹਾ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 2006 ਤਹਿਤ ਸੁਰੱਖਿਆ, ਗੁਣਵੱਤਾ ਮਾਨਕਾਂ, ਨਿੱਜੀ ਸਫ਼ਾਈ ਅਤੇ ਸਫ਼ਾਈ ਨਾਲ ਸਬੰਧਤ ਫੂਡ ਬਿਜਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਸਬੰਧੀ ਜ਼ਰੂਰੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
Food Businessਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 16 (3) (ਐਚ) ਦੇ ਤਹਿਤ ਖੁਰਾਕ ਕਾਰੋਬਾਰੀਆਂ ਜਾਂ ਉਨ੍ਹਾਂ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਗਈ ਹੈ। ਐਫ.ਐਸ.ਐਸ.ਏ.ਆਈ. ਨੇ 25 ਅਪ੍ਰੈਲ 2018 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਤਹਿਤ ਖੁਰਾਕ ਪਦਾਰਥਾਂ ਨਾਲ ਸਬੰਧਤ ਕਾਰੋਬਾਰ ਦਾ ਲਾਇਸੰਸ ਲੈਣ ਵਾਲੇ ਖੁਰਾਕ ਵਪਾਰੀਆਂ ਲਈ ਸਿਖਲਾਈ ਲੈਣਾ ਲਾਜ਼ਮੀ ਕੀਤਾ ਗਿਆ ਸੀ। ਪੰਨੂੰ ਨੇ ਕਿਹਾ ਕਿ ਇਸ ਸਿਖਲਾਈ ਦੀ ਫੀਸ 600 ਰੁਪਏ ਹੋਵੇਗੀ ਜਿਸ ਦਾ ਭੁਗਤਾਨ ਫੂਡ ਬਿਜਨੇਸ ਆਪਰੇਟਰ ਨੂੰ ਕਰਨਾ ਪਵੇਗਾ ਪਰ ਰੇਹੜੀ ਵਾਲਿਆਂ ਨੂੰ ਇਹ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।