
ਕਿਹਾ: ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਅਸੀਂ ਉਦੋਂ ਤੱਕ ਧਰਨੇ 'ਤੇ ਬੈਠਾਂਗੇ
ਚੰਡੀਗੜ੍ਹ (ਕਮਲਜੀਤ ਕੌਰ): ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚਲਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਮੈਂ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਹਾਂ ਅਤੇ ਸਾਡੀ ਗੱਲ ਸੁਣੀ ਨਹੀਂ ਜਾ ਰਹੀ। ਉਹਨਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਅਸੀਂ ਉਦੋਂ ਤੱਕ ਧਰਨੇ 'ਤੇ ਬੈਠਾਂਗੇ।
ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ਵਿਖੇ ਸਿੱਖ ਬਟਾਲੀਅਨ ਦੇ ਚਰਨਜੀਤ ਸਿੰਘ ਹੌਲਦਾਰ ਦੀ ਮੌਤ
ਉਹਨਾਂ ਕਿਹਾ ਕਿ ਜੇਕਰ ਸਿਆਸੀ ਲੋਕ ਮਾਰੇ ਜਾਂਦੇ ਹਨ ਤਾਂ ਉਹਨਾਂ ਦੇ ਕਾਤਲਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾਅ ਨਹੀਂ ਕਰਦੇ। ਜਦਕਿ ਮੇਰੇ ਬੇਟੇ ਦੇ ਕਤਲ 'ਚ ਸ਼ਾਮਲ ਲੋਕ ਫੜੇ ਗਏ ਹਨ ਪਰ ਮਾਸਟਰ ਮਾਈਂਡ ਅਜੇ ਤੱਕ ਨਹੀਂ ਫੜਿਆ ਗਿਆ। ਜਦਕਿ ਮੈਂ ਗੋਲਡੀ ਬਰਾੜ ਦਾ ਨਾਂਅ ਲੈ ਕੇ ਜ਼ਿਕਰ ਕੀਤਾ ਹੈ। ਉਹ ਅਜੇ ਤੱਕ ਫੜਿਆ ਨਹੀਂ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਆਉਣਾ ਮੇਰਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ। ਪੁਲਿਸ ਵਲੋਂ ਜਾਂਚ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ, ਉਹ ਤਾਂ ਦਿਹਾੜੀਦਾਰ ਹਨ, ਜਿਨ੍ਹਾਂ ਨੇ ਦਿਹਾੜੀ ਲੈ ਕੇ ਗੋਲੀ ਮਾਰੀ ਸੀ ਪਰ ਸਾਜ਼ਿਸ਼ਘਾੜੇ ਅਜੇ ਵੀ ਬਾਹਰ ਹਨ ਅਤੇ ਵਿਦੇਸ਼ਾਂ ਵਿਚ ਬੈਠੇ ਹਨ।
ਇਹ ਵੀ ਪੜ੍ਹੋ: ਮੌੜ ਮੰਡੀ ਬੰਬ ਧਮਾਕਾ ਮਾਮਲਾ: ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ
ਬਲਕੌਰ ਸਿੰਘ ਨੇ ਕਿਹਾ, ''ਜੇ ਮੇਰਾ ਪੁੱਤ ਜਵਾਹਰਕੇ ਨਾ ਘੇਰਿਆ ਜਾਂਦਾ ਤਾਂ ਉਸ ਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ 'ਚੋਂ ਗ੍ਰੇਨੇਡ ਸੁੱਟ ਕੇ ਮਾਰ ਦਿੰਦੇ। ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ।'' ਆਪਣੇ ਆਪ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਬਲਕੌਰ ਸਿੰਘ ਨੇ ਕਿਹਾ, ''18 ਤਾਰੀਖ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੁਹਾਨੂੰ ਮਾਰ ਦਿਆਂਗੇ.. ਇਹੋ ਜਿਹਾ ਪ੍ਰਸ਼ਾਸਨ ਹੈ?''
ਇਹ ਵੀ ਪੜ੍ਹੋ: ਪੁੱਤਰ ਅਤੇ ਨੂੰਹ ਤੋਂ ਪਰੇਸ਼ਾਨ ਬਜ਼ੁਰਗ ਨੇ ਰਾਜਪਾਲ ਦੇ ਨਾਂਅ ਕੀਤੀ 5 ਕਰੋੜ ਦੀ ਜਾਇਦਾਦ
ਉਹਨਾਂ ਕਿਹਾ ਕਿ ਜਿਸ ਨੂੰ ਇਸ ਮਾਮਲੇ 'ਚ ਫੜ੍ਹਿਆ ਹੈ, ਉਸ ਨੂੰ ਨਾਬਾਲਗ ਕਹਿ ਦਿੱਤਾ। 'ਨਾਬਾਲਿਗ ਭਾਵੇਂ ਮੇਰੇ ਗੋਲ਼ੀ ਮਾਰ ਕੇ ਵੀ ਚਲਾ ਜਾਵੇ, ਕੋਈ ਜ਼ੁਰਮ ਨਹੀਂ।' ਇਸ ਮੌਕੇ ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਆਗੂ ਵੀ ਉਹਨਾਂ ਦੇ ਨਾਲ ਧਰਨੇ 'ਤੇ ਬੈਠੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ, ਅਜਨਾਲਾ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਵਾਈ
ਸੂਟਰਾਂ ਨੂੰ ਗੋਲੀ ਦੇ ਬਦਲੇ ਗੋਲੀ ਮਿਲੇ: ਚਰਨ ਕੌਰ
ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਪਿਛਲੇ 10 ਮਹੀਨਿਆਂ ਤੋਂ ਆਪਣੇ ਪੁੱਤ ਲਈ ਨਿਆਂ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਜਦੋਂ ਪੰਜਾਬ ਵਿਧਾਨ ਸਭਾ 'ਚ ਉਹਨਾਂ ਦੇ ਪੁੱਤ ਦੇ ਕੇਸ ਬਾਰੇ ਕੋਈ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਉਹਨਾਂ ਨੂੰ ਮਜ਼ਬੂਰਨ ਪੰਜਾਬ ਵਿਧਾਨ ਸਭਾ ਆਉਣਾ ਪਿਆ।
ਚਰਨ ਕੌਰ ਨੇ ਕਿਹਾ, ''ਜੇਲ੍ਹਾਂ 'ਚ ਅੰਕਿਤ ਸਿਰਸਾ ਵਰਗੇ ਨਾਮ ਲੈ ਲੈ ਕੇ ਕਹਿੰਦੇ ਹਨ ਕਿ ਅਸੀਂ ਪੰਜਾਬ 'ਚ ਆ ਕੇ ਤੁਹਾਡਾ ਸਿੱਧੂ ਮੂਸੇਵਾਲਾ ਮਾਰ ਦਿੱਤਾ, ਕਰ ਲਓ ਕੀ ਕਰਨਾ ਹੈ। ਇਹ ਸਾਡੇ ਮੂੰਹ 'ਤੇ ਚਪੇੜ ਹੈ ਇਕ ਕਿਸਮ ਦੀ।'' ਉਹਨਾਂ ਕਿਹਾ ਕਿ ਸ਼ੂਟਰਾਂ ਨੂੰ ਗੋਲੀ ਬਦਲੇ ਗੋਲੀ ਦੀ ਸਜ਼ਾ ਦਿੱਤੀ ਜਾਵੇ।