
ਇੰਟਰਪੋਲ ਵਲੋਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਖ਼ਿਲਾਫ਼ ਨੋਟਿਸ ਜਾਰੀ
ਨਵੀਂ ਦਿੱਲੀ: ਮੌੜ ਮੰਡੀ ਬੰਬ ਧਮਾਕੇ ਦੇ ਮਾਮਲੇ ਵਿਚ ਇੰਟਰਪੋਲ ਨੇ ਤਿੰਨ ਡੇਰਾ ਪ੍ਰੇਮੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਹਨਾਂ ਦੇ ਨਾਂਅ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਹਨ। ਦੱਸ ਦੇਈਏ ਕਿ ਇਹ ਡੇਰਾ ਪ੍ਰੇਮੀ ਸਾਲ 2017 ਵਿਚ ਹੋਏ ਮੌੜ ਮੰਡੀ ਬੰਬ ਧਮਾਕੇ ਵਿਚ ਮੁਲਜ਼ਮ ਹਨ। ਇਸ ਧਮਾਕੇ ਦੌਰਾਨ ਪੰਜ ਬੱਚਿਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ: ਪੁੱਤਰ ਅਤੇ ਨੂੰਹ ਤੋਂ ਪਰੇਸ਼ਾਨ ਬਜ਼ੁਰਗ ਨੇ ਰਾਜਪਾਲ ਦੇ ਨਾਂਅ ਕੀਤੀ 5 ਕਰੋੜ ਦੀ ਜਾਇਦਾਦ
ਇਸ ਮਾਮਲੇ ਵਿਚ ਬਣੀ ਸਿੱਟ ਦੀ ਰਿਪੋਰਟ ਅਨੁਸਾਰ ਮੁਲਜ਼ਮ ਗੁਰਤੇਜ ਸਿੰਘ ਕਾਲਾ, ਡੇਰੇ ਦੀ ਵਰਕਸ਼ਾਪ ਦਾ ਇੰਚਾਰਜ ਸੀ। ਉਸ ’ਤੇ ਪ੍ਰੈਸ਼ਰ ਕੂਕਰ ਬੰਬ ਲਿਆਉਣ ਅਤੇ ਉਸ ਨੂੰ ਕਾਰ ਵਿਚ ਲਗਾਉਣ ਦੇ ਇਲਜ਼ਾਮ ਹਨ। ਇਸ ਮਾਮਲੇ ਵਿਚ ਸੌਦਾ ਸਾਧ ਦੇ ਮੁੱਖ ਸੁਰੱਖਿਆ ਕਰਮਚਾਰੀ ਅਮਰੀਕ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਸੀ। ਅਮਰੀਕ ਸਿੰਘ ਪੇਸ਼ੇ ਵਜੋਂ ਇਲੈਕਟ੍ਰੀਸ਼ਨ ਰਹਿ ਚੁੱਕਿਆ ਸੀ।