
ਮੱਖੂ ਸ਼ਹਿਰ ਵਿਚ ਅੱਜ ਦੁਪਹਿਰੇ ਭੀੜ-ਭੜੱਕੇ ਵਾਲੀ ਸੜਕ ਰੇਲਵੇ ਰੋਡ 'ਤੇ ਸਥਿਤ ਇਕ ਬੀ.ਏ.ਐਮ.ਐਸ ਡਾਕਟਰ ਦੇ ਹਸਪਤਾਲ 'ਚ ਵੜ ਕੇ ਗੈਂਗਸਟਰਾਂ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ
ਫ਼ਿਰੋਜ਼ਪੁਰ, ਮੱਖੂ 10 ਜੁਲਾਈ (ਬਲਬੀਰ ਸਿੰਘ ਜੋਸਨ, ਕੇਵਲ ਅਹੂਜਾ): ਮੱਖੂ ਸ਼ਹਿਰ ਵਿਚ ਅੱਜ ਦੁਪਹਿਰੇ ਭੀੜ-ਭੜੱਕੇ ਵਾਲੀ ਸੜਕ ਰੇਲਵੇ ਰੋਡ 'ਤੇ ਸਥਿਤ ਇਕ ਬੀ.ਏ.ਐਮ.ਐਸ ਡਾਕਟਰ ਦੇ ਹਸਪਤਾਲ 'ਚ ਵੜ ਕੇ ਗੈਂਗਸਟਰਾਂ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਡਾਕਟਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ।
ਜਾਣਕਾਰੀ ਅਨੁਸਾਰ ਦੁਪਹਿਰ ਇਕ ਵਜੇ ਦੇ ਕਰੀਬ ਤਿੰਨ ਗੈਂਗਸਟਰਾਂ ਨੇ ਪਿਸਤੌਲਾਂ ਦੀ ਨੋਕ 'ਤੇ ਡਾਕਟਰ ਵਿਮਲ ਸ਼ਰਮਾ ਰੇਲਵੇ ਰੋਡ ਮੱਖੂ ਦੇ ਹਸਪਤਾਲ ਵਿਚ ਦਾਖ਼ਲ ਹੋਏ ਅਤੇ ਇਕ ਗੈਂਗਸਟਰ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਦੇ ਬਹਾਨੇ ਨਾਲ ਡਾਕਟਰ ਦੇ ਕੈਬਿਨ ਵਿਚ ਜਾ ਵੜਿਆ ਅਤੇ ਡਾਕਟਰ ਨੂੰ ਕਹਿਣ ਲੱਗਾ ਕਿ ਕੀ ਤੂੰ ਵਿੱਕੀ ਗੌਂਡਰ ਨੂੰ ਜਾਣਦਾ ਹੈ, ਅਜੇ ਡਾਕਟਰ ਸੰਭਲਿਆ ਵੀ ਨਹੀਂ ਸੀ ਤਾਂ ਗੈਂਗਸਟਰ ਨੇ ਪਿਸਤੌਲ ਦੀ ਨੋਕ 'ਤੇ ਡਾਕਟਰ ਦੇ ਮੂੰਹ 'ਤੇ ਟੇਪ ਲਗਾਉਣੀ ਚਾਹੀ, ਪਰ ਇਸ ਦਾ ਡਾਕਟਰ ਨੇ ਡਟਵਾਂ ਵਿਰੋਧ ਕੀਤਾ। ਇਸ ਸਮੇਂ ਦੂਸਰੇ ਗੈਂਗਸਟਰ ਵੀ ਕੈਬਿਨ ਵਿਚ ਆ ਗਏ ਅਤੇ ਡਾਕਟਰ 'ਤੇ ਹਮਲਾ ਕਰ ਦਿਤਾ। ਇਕ ਗੈਂਗਸਟਰ ਨੇ ਪਿਸਤੌਲ ਨਾਲ ਡਾਕਟਰ 'ਤੇ ਗੋਲੀ ਚਲਾ ਦਿਤੀ ਤਾਂ ਫੁਰਤੀ ਨਾਲ (ਬਾਕੀ ਸਫ਼ਾ 2 'ਤੇ)
ਪਿਸਤੌਲ ਅੱਗੋਂ ਫੜ ਕੇ ਨੀਵਾਂ ਕਰ ਦਿਤਾ ਜਿਸ ਨਾਲ ਗੈਂਗਸਟਰ ਦਾ ਨਿਸ਼ਾਨਾ ਖੁੰੁਝ ਗਿਆ ਅਤੇ ਡਾਕਟਰ ਵਿਮਲ ਸ਼ਰਮਾ ਵਾਲ-ਵਾਲ ਬਚ ਗਏ।
ਜਦੋਂ ਦੂਸਰੇ ਗੈਂਗਸਟਰਾਂ ਵਲੋਂ ਵੀ ਡਾਕਟਰ ਦੇ ਮੂੰਹ 'ਤੇ ਟੇਪ ਲਾ ਕੇ ਰੱਸੀ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਵਲੋਂ ਬਹਾਦਰੀ ਨਾਲ ਕੀਤੇ ਗਏ ਮੁਕਾਬਲੇ ਅਤੇ ਗੈਂਗਸਟਰਾਂ ਦਾ ਪਿਸਤੌਲ ਨਾ ਛੱਡਣ 'ਤੇ ਤਿੰਨਾਂ ਗੈਂਗਸਟਰਾਂ ਵਲੋਂ ਜ਼ੋਰ ਜਬਰਦਸਤੀ ਨਾਲ ਪਿਸਤੌਲ ਛੁਡਾ ਲਿਆ ਗਿਆ ਅਤੇ ਹਸਪਤਾਲ ਤੋਂ ਬਾਹਰ ਭੱਜ ਨਿਕਲੇ। ਇੰਨੇ ਨੂੰ ਰੌਲਾ ਸੁਣ ਕੇ ਇਕੱਠੇ ਹੋਏ ਆਂਢ-ਗੁਆਂਢ ਦੇ ਦੁਕਾਨਦਾਰਾਂ ਨੇ ਵੀ ਬਹਾਦਰੀ ਦਾ ਸਬੂਤ ਦਿੰਦਿਆਂ ਹੋਇਆਂ ਭੱਜੇ ਜਾਂਦੇ ਤਿੰਨਾਂ ਗੈਂਗਸਟਰਾਂ ਵਿਚੋਂ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ, ਜਦਕਿ ਦੋ ਗੈਂਗਸਟਰ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ। ਸਮਝਿਆ ਜਾ ਰਿਹਾ ਹੈ ਕਿ ਇਹ ਡਾਕਟਰ ਨੂੰ ਲੁੱਟਣ ਦੇ ਮਕਸਦ ਨਾਲ ਆਏ ਸਨ। ਜ਼ੋਰ-ਜਬਰਦਸਤੀ ਦੌਰਾਨ ਗੈਂਗਸਟਰਾਂ ਦੇ ਇਕ ਪਿਸਟਲ ਦਾ ਮੈਗਜ਼ੀਨ ਹਸਪਤਾਲ ਵਿਚ ਹੀ ਡਿੱਗ ਪਿਆ। ਫੜੇ ਗਏ ਗੈਂਗਸਟਰ ਦਾ ਨਾਮ ਜਸਵਿੰਦਰ ਸਿੰਘ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।