
5 ਲੱਖ ਪ੍ਰਵਾਸੀ ਇਕੱਲੇ ਲੁਧਿਆਣਾ ਨਾਲ ਸਬੰਧਤ
ਚੰਡੀਗੜ੍ਹ, 6 ਮਈ (ਗੁਰਉਪਦੇਸ਼ ਭੁੱਲਰ): ਕੋਰੋਨਾ ਸੰਕਟ ਦੇ ਚਲਦੇ ਪੰਜਾਬ ਵਿਚ ਕਰਫ਼ਿਊ ਤੇ ਤਾਲਾਬੰਦੀ ਦੀ ਸਥਿਤੀ ਵਿਚਕਾਰ ਇਕ ਦਮ ਲੱਖਾਂ ਪ੍ਰਵਾਸੀ ਮਜ਼ਦੂਰਾਂ ਦਾ ਅਪਣੇ ਪ੍ਰਦੇਸ਼ ਵਲ ਕੂਚ ਕਰਨ ਤੇ ਹਰ ਹਾਲਤ ਵਿਚ ਅਪਣੇ ਜੱਦੀ ਘਰਾਂ ਵਿਚ ਪਰਤਣ ਦੀ ਜ਼ਿੱਦ ਸੂਬੇ ਦੇ ਉਦਯੋਗ ਲਈ ਖ਼ਤਰੇ ਦੀ ਘੰਟੀ ਹੈ ਜਦ ਕਿ ਪੰਜਾਬ ਅਤਿਵਾਦ ਦੇ ਕਾਲੇ ਦੋਰ ਦੇ ਸਮੇਂ ਅਤੇ ਉਸ ਤੋਂ ਬਾਅਦ ਸੱਤਾ ਵਿਚ ਆਈਆਂ ਸਰਕਾਰਾਂ ਦੀਆਂ ਅਣਦੇਖੀ ਵਾਲੀਆਂ ਨੀਤਿਆਂ ਕਾਰਨ ਪਹਿਲਾਂ ਹੀ ਕਾਫ਼ੀ ਨੁਕਸਾਨ ਉਠਾ ਚੁੱਕਾ ਹੈ।
ਕੇਂਦਰ ਗੁਆਂਢੀ ਸੂਬਿਆਂ ਨੂੰ ਵਿਸ਼ੇਸ਼ ਪੈਕੇਜਾਂ ਕਾਰਨ ਵੀ ਸੂਬੇ ਦਾ ਉਦਯੋਗ ਸੰਕਟ ਵਿਚ ਰਿਹਾ ਹੈ ਪਰ ਮੌਜੂਦਾ ਕੁਦਰਤੀ ਮਹਾਂਮਾਰੀ ਦੇ ਸੰਕਟ ਵਿਚ ਇੰਨੀ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਦਾ ਹਰ ਜ਼ਿਲ੍ਹੇ ਵਿਚੋਂ ਕਾਫ਼ਲੇ ਬੰਨ੍ਹ ਕੇ ਪਲਾਇਨ ਬਹੁਤ ਚਿੰਤਾ ਦਾ ਕਾਰਨ ਹੈ। ਇਸ ਨਾਲ ਲੰਬੇ ਸਮੇਂ ਤੋਂ ਪੰਜਾਬ ਦੇ ਉਦਯੋਗਾਂ ਵਿਚ ਕੰਮ ਕਰਦੀ ਸਕਿਲਡ ਲੇਬਰ ਦਾ ਜਾਣ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ। ਉਦਯੋਗ ਹੀ ਨਹੀਂ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੇ ਕਿਸਾਨਾਂ ਨੂੰ ਵੀ ਵੱਡੇ ਸੰਕਟ ਵਿਚੋਂ ਗੁਜਰਨਾ ਪਏਗਾ
ਕਿਉਂਕਿ ਪ੍ਰਵਾਸੀ ਮਜ਼ਦੂਰ ਉਤੇ ਨਿਰਭਰ ਹੋਣ ਕਾਰਨ ਪੰਜਾਬੀਆਂ ਨੂੰ ਤਾਂ ਹੁਣ ਕੰਮ ਦੀ ਹੱਥੀ ਕੰਮ ਦੀ ਆਦਤ ਨਹੀਂ ਰਹੀ। ਜਿੱਥੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਕ ਬਾਅਦ ਉਦਯੋਗਪਤੀ ਅਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹਨ। ਉਥੇ ਸੱਤਾਧਾਰੀ ਪਾਰਟੀ ਪੰਜਾਬ ਕਾਂਗਰਸ ਅੰਦਰ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਰੋਕਣ ਦੀ ਮੰਗ ਉਠੱਣ ਲੱਗੀ ਹੈ। ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਰੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।
10 ਲੱਖ ਤੋਂ ਵੱਧ ਮਜ਼ਦੂਰਾਂ ਨੇ ਕੀਤਾ ਅਪਲਾਈ
ਭਾਵੈਂ ਲਾਕਡਾਊਨ ਦੇ ਸ਼ੁਰੂ 'ਚ ਮਹੀਨਾ ਕੁ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਜ ਚੋਂ ਬਾਹਰ ਜਾਣ ਤੋਂ ਰੋਕਿਆ ਸੀ ਪਰ ਹੁਣ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਨੀਤੀ ਬਾਅਦ ਉਨ੍ਹਾਂ ਨੇ ਖ਼ੁਦ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ 'ਚ ਪਹੁੰਚਾਉਣ ਦਾ ਪ੍ਰਬੰਧ ਕਰ ਦਿਤਾ ਹੈ। ਹਰ ਜ਼ਿਲ੍ਹੇ 'ਚੋਂ ਵੱਖ ਵੱਖ ਰਾਜਾਂ ਨੂੰ ਬੱਸਾਂ ਭੇਜੀਆਂ ਜਾ ਰਹੀਆਂ ਹਨ ਤੇ ਕੇਂਦਰ ਸਰਕਾਰ ਨੇ ਵਿਸ਼ੇਸ਼ ਰੇਲਗੱਡੀਆਂ ਚਲਾ ਦਿਤੀਆਂ ਹਨ। ਅਪਣੇ ਰਾਜਾਂ ਨੂੰ ਜਾਣ ਵਾਲੇ ਪ੍ਰਵਾਸੀ ਕਹਿ ਰਹੇ ਹਨ ਕਿ ਉਹ ਭੁੱਖੇ ਮਰ ਰਹੇ ਹਨ ਤੇ ਉਦਯੋਗਾ ਵਾਲੇ ਬਾਂਹ ਨਹੀਂ ਫੜ ਰਹੇ।
File photo
ਭਾਵੇਂ ਅਨਪੜ ਮਜ਼ਦੂਰਾਂ ਨੂੰ ਆਨਲਾਈਨ ਪ੍ਰਣਾਲੀ ਦਾ ਗਿਆਨ ਨਹੀਂ ਪ੍ਰੰਤੂ ਇਸਦੇ ਬਾਵਜੂਦ 10 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਆਨਲਾਈਨ ਅਪਲਾਈ ਕੀਤਾ ਹੈ। ਸਟਸ਼ਨਾਂ ਵੱਲ ਪ੍ਰਵਾਸੀ ਮਜ਼ਦੂਰਾਂ ਦੇ ਵੱਡੇ ਕਾਫ਼ਲੇ ਪ੍ਰਵਾਰਾਂ ਸਮੇਤ ਸਿਰਾਂ 'ਤੇ ਸਮਾਨ ਚੁੱਕੀ ਜਾਂਦੇ ਹੀ ਦਿਖ ਰਹੇ ਹਨ। ਇਕੱਲੇ ਜ਼ਿਲ੍ਹਾ ਲੁਧਿਆਣਾ 'ਚ 5 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਵਾਪਸ ਜਾ ਰਹੇ ਹਨ।
ਪ੍ਰਵਾਸੀ ਮਜ਼ਦੂਰਾਂ ਦਾ ਇਸ ਸਮੇਂ ਪਲਾਇਨ ਚਿੰਤਾ ਜਨਕ : ਬਾਜਵਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜਾਣ ਤੋਂ ਰੋਕਣ ਲਈ ਹਰ ਹਾਲਤ ਵਿਚ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਨੇ ਅਪਣੇ ਸਾਧਨਾਂ ਮੁਤਾਬਕ ਮਜ਼ਦੂਰਾਂ ਲਈ ਪ੍ਰਬੰਧ ਕੀਤੇ
ਪਰ ਇਸ ਸਮੇਂ ਜਦ ਉਦਯੋਗਿਕ ਕਾਰੋਬਾਰ ਮੁੜ ਸ਼ੁਰੂ ਹੋ ਰਿਹਾ ਹੈ, ਸਕਿਲਡ ਲੇਬਰ ਦੇ ਜਾਣ ਨਾਲ ਪੰਜਾਬ ਦੇ ਇੰਡਸਟਰੀ ਹੀ ਤਬਾਹ ਹੋ ਜਾਵੇਗੀ। ਜੇ ਇੰਨ੍ਹਾਂ ਮਜ਼ਦੂਰਾਂ ਨੂੰ ਮਹੀਨਾ ਪਹਿਲਾਂ ਜਾਣ ਦਿਤਾ ਜਾਂਦਾ ਤਾਂ ਠੀਕ ਸੀ ਤੇ ਉਹ ਵਾਪਸ ਆ ਸਕਦੇ ਸਨ ਪਰ ਹੁਣ ਉਹ ਚਲੇ ਗਏ ਤਾਂ ਛੇਤੀ ਵਾਪਸ ਨਹੀਂ ਮੁੜਕੇ।
File photo
ਇੰਡਸਟਰੀ ਸੰਗਠਨ ਨੇ ਵੀ ਸਰਕਾਰਾਂ ਤੋਂ ਲਗਾਈ ਗੁਹਾਰ
ਫ਼ੈਡਰੇਸ਼ਨ ਆਫ਼ ਇੰਡਸਟਰੀ ਐਂਡ ਕਾਮਰਸ (ਫ਼ੀਕੋ) ਦੇ ਪ੍ਰਧਾਨ ਗੁਰਮੀਤ ਸਿੰਗ ਕੁਲਾਰ ਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਲਾਉਂਦਿਆਂ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰੀ ਰੇਲ ਮੰਤਰੀਰ ਨੂੰ ਵੀ ਕਿਹਾ ਕਿ ਤਾਲਾਬੰਦੀ ਖ਼ਤਮ ਹੋਣ ਦੇ ਪਤਾ ਦਿਨ ਬਾਅਦ ਤਕ ਰੇਲਾਂ ਨਾ ਚਲਾਈਆਂ ਜਾਣ।
ਜੇ ਇਸ ਸਮੇਂ ਸਕਿਲਡ ਲੇਬਰ ਚਲੀ ਗਈ ਛੇਤੀ ਵਾਪਸ ਨਹੀਂ ਲਿਆਂਦੀ ਜਾ ਸਕੇਗੀ ਜੋ ਪਹਿਲਾਂ ਹੀ ਆਰਥਕ ਮੰਦੀ ਝੱਲ ਰਹੇ ਪੰਜਾਬ ਦੇ ਉਦਯੋਗ ਬੰਦ ਹੋਣ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ।