
Hoshiarpur Murder News : ਘਰ ਦੇ ਵਰਾਂਡੇ ’ਚੋਂ ਮਿਲੀ ਲਾਸ਼, ਪੁਲਿਸ ਨੇ ਪਤਨੀ ਨੂੰ ਪੁੱਛਗਿੱਛ ਲਈ ਲਿਆ ਹਿਰਾਸਤ ਵਿਚ
Hoshiarpur Murder News : ਹੁਸ਼ਿਆਰਪੁਰ ਖੇਤਰ ਦੇ ਦਸੂਹਾ ਦੇ ਪਿੰਡ ਕੋਲੀਆਂ ’ਚ ਇੱਕ ਵਿਅਕਤੀ ਦੀ ਲਾਸ਼ ਉਸਦੇ ਘਰ ਦੇ ਵਰਾਂਡੇ ਵਿੱਚੋਂ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ। ਜਿਸ ਨੇ ਆਪਣੇ ਪਤੀ ਦੀ ਲਾਸ਼ ਦੇਖ ਕੇ ਗੁਆਂਢੀ ਪਰਿਵਾਰ ਨੂੰ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਢਲੀ ਕਾਰਵਾਈ ਕੀਤੀ। ਮ੍ਰਿਤਕ ਵਿਅਕਤੀ ਦੀ ਪਛਾਣ 45 ਸਾਲਾ ਬੂਟੀ ਰਾਮ ਪੁੱਤਰ ਹੰਸ ਰਾਜ ਵਜੋਂ ਹੋਈ ਹੈ। ਮ੍ਰਿਤਕ ਪਿੰਡ ’ਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਮੂੰਹ ਅਤੇ ਸਿਰ 'ਤੇ ਡੂੰਘੇ ਜ਼ਖਮਾਂ ਦੇ ਨਾਲ-ਨਾਲ ਘਰ ਦੇ ਇਕ ਖੰਭੇ 'ਤੇ ਖੂਨ ਦੇ ਧੱਬੇ ਵੀ ਦੇਖੇ ਗਏ ਹਨ। ਇਸ ਘਟਨਾ ਨੂੰ ਕਤਲ ਦੀ ਸੰਭਾਵਨਾ ਵਜੋਂ ਦੇਖਿਆ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਉਸ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜੋ:Met Gala 2024 : ਈਸ਼ਾ ਅੰਬਾਨੀ ਦਾ ਫੁੱਲਾਂ ਅਤੇ ਤਿੱਤਲੀਆਂ ਨਾਲ ਸਜਿਆ ਗਾਊਨ 10 ਹਜ਼ਾਰ ਘੰਟਿਆਂ 'ਚ ਹੋਇਆ ਤਿਆਰ
ਇਸ ਸਬੰਧੀ ਦਸੂਹਾ ਦੇ ਉਪ ਕਪਤਾਨ ਜਗਦੀਸ਼ ਰਾਜ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਤਲ ਹੋਇਆ ਹੈ। ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਪਤਨੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।
(For more news apart from person was killed with sharp weapons in Hoshiarpur News in Punjabi, stay tuned to Rozana Spokesman)