Belgium News : ਬੈਲਜੀਅਮ ’ਚ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ

By : BALJINDERK

Published : May 7, 2024, 3:21 pm IST
Updated : May 7, 2024, 4:54 pm IST
SHARE ARTICLE
ਸਮਾਗਮ ਦੀ ਤਸਵੀਰ
ਸਮਾਗਮ ਦੀ ਤਸਵੀਰ

Belgium News : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਰਵੀ ਸਿੰਘ ਖਾਲਸਾ ਏਡ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ 

Epper- ਬੈਲਜੀਅਮ ਦੇ ਈਪਰ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਦੇ ਸਿੱਖ ਭਾਈਚਾਰੇ ਵੱਲੋਂ ਸੰਸਾਰ ਜੰਗਾਂ ’ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਸਮਾਰੋਹ ਦਾ ਵਿਸ਼ੇਸ਼ ਆਯੋਜਨ ਕੀਤਾ। ਜਿਸ ਦੌਰਾਨ ਇੱਥੋਂ ਦੇ ਈਪਰ ਸ਼ਹਿਰ ਵਿਖੇ ਸਿੱਖਜ਼ ਔਨ ਵੈਸਟਰਨ ਫ਼ਰੰਟ ਵੱਲੋਂ ਫਲੈਂਡਰ ਮਿਊਜ਼ੀਅਮ ਦੀ ਇਮਾਰਤ ’ਚ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ’ਚ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਹਜੂਰੀ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ ਦੀ ਸ਼ੁਰੂਆਤ ਕੀਤੀ ਗਈ। 

ਇਹ ਵੀ ਪੜੋ:JEE Advanced : ਅੱਜ ਆਖ਼ਰੀ ਤਰੀਕ JEE Advanced ਲਈ ਅਪਲਾਈ ਕਰਨ ਦੀ, ਹੁਣੇ ਕਰੋ ਅਪਲਾਈ

ਇਸ ਤੋਂ ਬਾਅਦ ਬਾਬਾ ਭੁਪਿੰਦਰ ਸਿੰਘ ਜੀ ਨੇ ਨਾਮ ਸਿਮਰਨ ਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਥਾ ਕੀਤੀ। ਈਪਰ ਸ਼ਹਿਰ ਦੇ ਪ੍ਰਸ਼ਾਸ਼ਨ ਵੱਲੋਂ ਡਿਪਟੀ ਮੇਅਰ ਦਮਿੱਤਰੀ, ਸਾਬਕਾ ਗਵਰਨਰ ਪਾਉਲੋ ਬਰਾਇਨੇ, ਇਤਿਹਾਸਕਾਰ ਦੋਮੀਨੀਕਨ ਦਿਨਦੋਵਨ, ਕਾਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਗੈਰਤ ਬੀਕਾਰਤ, ਸਿੱਖ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਬਲਵਿੰਦਰ ਸਿੰਘ ਚਾਹਲ ਯੂਕੇ ਨੇ ਸਿੱਖ ਫੌਜੀਆਂ ਅਤੇ ਸੰਸਾਰ ਜੰਗ ਦੇ ਇਤਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। 
ਇਸ ਮੌਕੇ ਰਵੀ ਸਿੰਘ ਖਾਲਸਾ ਏਡ ਵੀ ਇਸ ਸਮੇਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਸਮੇਂ ਸਥਾਨਕ ਬੈਲਜੀਅਮ ਵਾਸੀਆਂ ਨੇ ਵੀ ਵੱਡੀ ਗਿਣਤੀ ’ਚ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਸਿੱਖ ਫੌਜੀਆਂ ਦੇ ਸੰਸਾਰ ਜੰਗ ’ਚ ਪਾਏ ਯੋਗਦਾਨ ਦੀ ਜਾਣਕਾਰੀ ਵੀ ਲਈ ਤੇ ਆਖੰਡ ਪਾਠ ਸਾਹਿਬ ਤੇ ਲੰਗਰ ਦੀ ਮਹਾਨਤਾ ਜਾਣਨ ’ਚ ਉਤਸੁਕਤਾ ਜਾਹਿਰ ਕੀਤੀ। 

ਇਹ ਵੀ ਪੜੋ:Met Gala 2024 : ਈਸ਼ਾ ਅੰਬਾਨੀ ਦਾ ਫੁੱਲਾਂ ਅਤੇ ਤਿੱਤਲੀਆਂ ਨਾਲ ਸਜਿਆ ਗਾਊਨ 10 ਹਜ਼ਾਰ ਘੰਟਿਆਂ 'ਚ ਹੋਇਆ ਤਿਆਰ 

ਉਪਰੋਕਤ ਬੁਲਾਰਿਆਂ ਦੇ ਇਲਾਵਾ ਇੰਗਲੈਂਡ ਤੋਂ ਦਲ ਸਿੰਘ ਢੇਸੀ, ਰਣਵੀਰ ਸਿੰਘ ਵਿਰਦੀ, ਦਬਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂਕੇ, ਭਾਈ ਰਣਜੀਤ ਸਿੰਘ ਭੁੰਗਰਨੀ ਸਵਿਸ, ਭਾਈ ਹਰਮਿੰਦਰ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬੀਬੀ ਜਸਵਿੰਦਰ ਕੌਰ ਕੈਨੇਡਾ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਗੁਰਦੇਵ ਸਿੰਘ ਲਾਲੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਸੁਖਦੇਵ ਸਿੰਘ ਹੇਅਰ, ਰਘਵੀਰ ਸਿੰਘ ਕੁਹਾੜ ਫਰਾਂਸ, ਬਾਬਾ ਕਸ਼ਮੀਰ ਸਿੰਘ, ਹਰਜੀਤ ਸਿੰਘ ਗਿੱਲ ਹਾਲੈਂਡ, ਹਰਜੋਤ ਸਿੰਘ ਸੰਧੂ ਆਦਿ ਹਾਜ਼ਰ ਹੋਏ। 

ਇਸ ਤੋਂ ਇਲਾਵਾ ਬੈਲਜੀਅਮ ਤੋਂ ਇਲਾਵਾ ਯੂਰਪ ਦੇ ਹੋਰ ਮੁਲਕਾਂ ਤੋਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬੈਲਜੀਅਮ ਦੀ ਸਿੱਖ ਸੰਗਤ ਵੱਲੋਂ ਪ੍ਰਗਟ ਸਿੰਘ ਜੋਧਪੁਰੀ, ਗੁਰਪ੍ਰੀਤ ਸਿੰਘ ਰਟੌਲ, ਧਰਮਿੰਦਰ ਸਿੰਘ ਚੱਕ ਬਖਤੂ, ਮਨਜੋਤ ਸਿੰਘ ਆਦਿ ਨੌਜਵਾਨਾਂ ਵੱਲੋਂ ਸਮੁੱਚੇ ਸਮਾਗਮ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ।

(For more news apart from occasion 325th Khalsa Sajna Day, dedicated martyrs First World War organized in Belgium News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement