ਗੈਂਗਸਟਰ ਨੇ ਲਈ ਕਾਂਗਰਸੀ ਕਤਲ ਦੀ ਜ਼ਿੰਮੇਵਾਰੀ
Published : May 23, 2018, 10:38 am IST
Updated : May 23, 2018, 10:38 am IST
SHARE ARTICLE
Gangster takes responsibility of Congress Worker Murder
Gangster takes responsibility of Congress Worker Murder

ਪਿਛਲੇ ਦਿਨੀਂ ਮਾਨਸਾ-ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੱਗੀ (35) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮਾਨਸਾ, ਪਿਛਲੇ ਦਿਨੀਂ ਮਾਨਸਾ-ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੱਗੀ (35) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ 'ਚ ਇੱਕ ਨਵਾਂ ਲਿਉਂਦਿਆਂ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਨਾ ਨਾਂਅ ਦੇ ਗੈਂਗਸਟਰ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸ਼ੇਅਰ ਕਰ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

Nikka JatanaNikka Jatanaਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ 'ਚ ਲਿਖਿਆ ਹੈ ਕਿ ਅਸੀਂ ਮੋਗੇ ਵਾਲੇ ਭਰਾਵਾਂ ਨਾਲ ਮਿਲ ਕੇ ਸੁਖਵਿੰਦਰ ਬੱਗੀ ਦਾ ਕਤਲ ਕੀਤਾ ਸੀ । ਇਸ ਨੇ ਸਾਡੇ ਭਰਾ ਰਾਜਵੀਰ ਰਾਜੂ ਦਾ ਕਤਲ 29-5 ਨੂੰ ਤਿੰਨ ਗੋਲੀਆਂ ਮਾਰ ਕੇ ਕੀਤਾ ਸੀ ਅਤੇ ਅਸੀਂ 20-5 ਨੂੰ 6 ਗੋਲੀਆਂ ਮਾਰ ਕੇ ਦੁੱਗਣੀ ਭਾਜੀ ਮੋੜ ਦਿੱਤੀ ਹੈ।

Nikka Jatana PostNikka Jatana Post ਦੱਸ ਦਈਏ ਕਿ ਐਤਵਾਰ ਨੂੰ ਕੈਂਚੀਆਂ ਚੌਕ ਵਿਚ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਕਲਾਂ ਦੇ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ (35) ਦੀ ਉਸ ਵੇਲੇ ਹਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੇਰ ਸ਼ਾਮ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ।ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement