
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਜ਼ਹਿਰ ਦੇ ਨਾਲ ਨਾਲ ਇਕ ਹੋਰ ਜ਼ਹਿਰ ਘੁਲ ਗਿਆ ਹੈ।
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਜ਼ਹਿਰ ਦੇ ਨਾਲ ਨਾਲ ਇਕ ਹੋਰ ਜ਼ਹਿਰ ਘੁਲ ਗਿਆ ਹੈ। ਉਹ ਜ਼ਹਿਰ ਦਾ ਨਾਮ ਹੈ 'ਗੈਂਗਸਟਰ ਗਰੁੱਪ'। 26 ਜਨਵਰੀ 2018 ਨੂੰ ਗੈਂਗਸਟਰ ਵਿੱਕੀ ਗੌਂਡਰ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਸੀ। ਪੁਲਿਸ ਨੇ ਗੈਂਗਸਟਰਾਂ ਤੇ ਅਪਣਾ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਵਿਕੀ ਗੌਂਡਰ ਦੀ ਮੌਤ ਮਗਰੋਂ ਗੌਂਡਰ ਗੈਂਗ ਦਾ ਵਿਰੋਧੀ ਗੈਂਗ ਜਿਸ ਦਾ ਨਾਮ ਬਿਸ਼ਨੋਈ ਗੈਂਗ ਹੈ ਸੁਰਖੀਆਂ ਵਿਚ ਆਉਣਾ ਸ਼ੁਰੂ ਹੋਇਆ। ਬਿਸ਼ਨੋਈ ਗੈਂਗ ਦਾ ਮੁਖੀ ਲਾਰੇਂਸ ਬਿਸ਼ਨੋਈ ਨਾਮੀ ਨੌਜਵਾਨ ਹੈ। ਇਥੇ ਤੁਹਾਨੂੰ ਯਾਦ ਕਰਵਾ ਦਈਏ ਕਿ ਇਹ ਉਹੀ ਗੈਂਗਸਟਰ ਹੈ ਜਿਸ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
Lawrence Bishnoi Threatens Salman Khan ਜਦੋਂ ਸਲਮਾਨ ਖਾਨ ਜੋਧਪੁਰ ਵਿਚ ਕਾਲੇ ਹਿਰਨ ਨੂੰ ਮਾਰਨ ਦੇ ਮੁਕਦਮੇ ਸਬੰਧੀ ਪੇਸ਼ੀ ਭੁਗਤਣ ਆਇਆ ਸੀ ਤਾਂ ਉਸ ਵੇਲੇ ਲਾਰੇਂਸ ਬਿਸ਼ਨੋਈ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਵਿੱਕੀ ਗੌਂਡਰ ਦਾ ਖੌਫ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਵਿਚ ਵੀ ਪੂਰਾ ਸੀ। ਵਿੱਕੀ ਗੌਂਡਰ ਦੇ ਹੀ ਰਸਤੇ 'ਤੇ ਚੱਲ ਰਹੇ ਗੈਂਗਸਟਰ ਲਾਰੇਂਸ ਬਿਸ਼ਨੋਈ ਹੁਣ ਪੰਜਾਬ ਅਤੇ ਰਾਜਸਥਾਨ ਵਿਚ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਹੈ। ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਪੰਜਾਬ-ਰਾਜਸਥਾਨ ਦੇ ਬਾਡਰ 'ਤੇ ਲਾਰੇਂਸ ਬਿਸ਼ਨੋਈ ਦੇ ਮਾਸੀ ਦੇ ਮੁੰਡੇ ਸਮੇਤ ਉਸਦੇ ਗੈਂਗ ਦੇ 3 ਹੋਰ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ।
Gangster Arrestedਦਸ ਦਈਏ ਕਿ ਇਹਨਾਂ ਦੇ 2 ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਪੰਜਾਬ ਰਾਜਸਥਾਨ ਬਾਡਰ ਦੇ ਨੇੜੇ ਪੈਂਦੇ ਗੰਗਾਨਗਰ ਜ਼ਿਲ੍ਹੇ ਵਿਚ 2 ਦਿਨ ਪਹਿਲਾਂ ਜਾਰਡਨ ਨਾਮੀ ਵਿਅਕਤੀ ਦਾ ਕਤਲ ਹੋਇਆ ਸੀ। ਲਾਰੇਂਸ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਅਤੇ ਇੱਕ ਹੋਰ ਨੇ ਇਹ ਕਤਲ ਕੀਤਾ ਸੀ। ਜਿਸ ਦੌਰਾਨ ਰਾਜਸਥਾਨ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੂੰ ਵੀ ਹਾਈ ਅਲਰਟ 'ਤੇ ਆਪਣੇ ਨਾਲ ਇਸ ਸਾਂਝੇ ਆਪ੍ਰੇਸ਼ਨ 'ਚ ਲੈ ਲਿਆ ਸੀ।
ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਚੈਕਿੰਗ ਦੌਰਾਨ ਡੀ.ਐੱਸ.ਪੀ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਵਿਚ ਚੈੱਕ ਪੋਸਟ 'ਤੇ ਪੂਰੀ ਤਿਆਰੀ ਕੀਤੀ। ਡੀ.ਐੱਸ.ਪੀ ਸੰਘਾ ਨੇ ਦੱਸਿਆ ਕਿ ਓਹਨਾ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ 5 ਲੋਕ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਕੋਈ ਵਿਉਂਤ ਬਣਾ ਰਹੇ ਹਨ। ਪੁਲਿਸ ਨੇ ਇਸ ਕਾਰਵਾਈ ਨੂੰ ਸਫਲਤਾ ਵਿਚ ਤਬਦੀਲ ਕਰਦੇ ਹੋਏ ਇਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਪਰ 2 ਬਦਮਾਸ਼ ਭੱਜਣ ਵਿਚ ਸਫਲ ਹੋ ਗਏ।
Lawrence Bishnoiਪੁਲਿਸ ਵੱਲੋਂ ਇਸ ਮਾਮਲੇ ਵਿਚ ਅਭਿਸ਼ੇਕ ਗੋਦਾਰਾ ਪੁੱਤਰ ਰਣਜੀਤ ਸਿੰਘ ਬਿਸ਼ਨੋਈ ਕੋਲੋਂ 2 ਦੇਸੀ ਕੱਟੇ 'ਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ। ਵਿਕਰਮ ਸਿੰਘ, ਨਰਿੰਦਰ ਸਿੰਘ, ਵੀ ਪੁਲਿਸ ਦੇ ਹਿਰਾਸਤ ਵਿਚ ਹਨ। ਇਹਨਾਂ ਖਿਲਾਫ਼ ਪੁਲਿਸ ਨੇ 41, 25-5-18 ਧਾਰਾ 399, 402 ਤੇ ਆਰਮਜ਼ ਐਕਟ 25,54 ਤੇ 59 ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਹਨਾਂ ਗੈਂਗਸਟਰਾਂ ਨੂੰ ਅਦਾਲਤ ਵੱਲੋਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਰਿਮਾਂਡ ਵਿੱਚ ਇਹਨਾਂ ਗੈਂਗਸਟਰਾਂ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।