
2 ਸਾਲ ਬੱਚਾ ਸਬਮਰਸੀਬਲ ਬੋਰ ਵਿਚ ਡਿੱਗਿਆ
ਸੰਗਰੂਰ: ਸੰਗਰੂਰ ਦੇ ਭਗਵਾਨਪੁਰਾ ਪਿੰਡ ਵਿਚ ਖੇਡਦੇ ਸਮੇਂ 2 ਸਾਲ ਦਾ ਬੱਚਾ ਡੇਢ ਸੌ ਫੁੱਟ ਡੂੰਘਾ ਸਬਮਰਸੀਬਲ ਬੋਰ ਵਿਚ ਡਿੱਗ ਪਿਆ। ਬੱਚੇ ਨੂੰ ਬਚਾਉਣ ਲਈ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਦੇ ਲੋਕ ਅਤੇ ਪ੍ਰਸ਼ਾਸਨ ਟ੍ਰੈਕਟਰ ਅਤੇ ਜੇਬੀਸੀ ਮਸ਼ੀਨਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਕੰਮ ਵਿਚ ਜੁੱਟੇ ਹੋਏ ਹਨ।
Ruhi Singh
ਲੜਕੇ ਦੇ ਦਾਦਾ ਰੂਹੀ ਸਿੰਘ ਨੇ ਦਸਿਆ ਕਿ ਉਸ ਦਾ ਪੋਤਾ ਅਤੇ ਕੁਝ ਹੋਰ ਬੱਚੇ ਕੋਲ ਹੀ ਖੇਡ ਰਹੇ ਸਨ। ਉਹ ਅਚਾਨਕ ਸਬਮਰਸੀਬਲ ਬੋਰ ਵਿਚ ਡਿੱਗ ਗਿਆ ਜੋ ਕਿ ਡੇਢ ਸੌ ਫੁੱਟ ਡੂੰਘਾ ਹੈ। ਪ੍ਰਸ਼ਾਸਨ ਵੱਲੋਂ ਲੜਕੇ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।