ਕਹਿਣ ਨੂੰ ਤਾਂ ਸਰਕਾਰੀ ਹਸਪਤਾਲ ਆਮ ਲੋਕਾਂ ਦੀ ਸਹੂਲਤ ਲਈ ਹਨ ਪਰ ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਬੱਚਾ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਹੈ।
ਬਠਿੰਡਾ : ਕਹਿਣ ਨੂੰ ਤਾਂ ਸਰਕਾਰੀ ਹਸਪਤਾਲ ਆਮ ਲੋਕਾਂ ਦੀ ਸਹੂਲਤ ਲਈ ਹਨ ਪਰ ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਬੱਚਾ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਹੈ। ਜਿਸਦੇ ਮਾਪੇ ਉਸਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਏ ਪਰ ਇੱਥੇ ਬੱਚੇ ਦਾ ਇਲਾਜ ਤਾਂ ਕੀ ਹੋਣਾ ਸੀ ਬਲਕਿ ਉਹ ਢਾਈ ਘੰਟੇ ਤੱਕ ਇਲਾਜ ਤੋਂ ਬਿਨ੍ਹਾਂ ਤੜਫ਼ਦਾ ਰਿਹਾ ਤੇ ਉਸ ਨੂੰ ਮੁਢਲੀ ਸਹਾਇਤਾ ਵੀ ਨਾ ਦਿੱਤੀ ਗਈ।
ਕੁਝ ਲੋਕਾਂ ਵੱਲੋਂ ਦਬਾਅ ਪਾਉਣ ਤੋਂ ਬਾਅਦ ਡਾਕਟਰਾਂ ਨੇ ਬੱਚੇ ਦੀ ਮਲ੍ਹਮ ਪੱਟੀ ਕੀਤੀ। ਜਦੋਂ ਡਾਕਟਰ ਤੋਂ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਅਜਿਹਾ ਵਤੀਰਾ ਕਿਉਂ ਕੀਤਾ ਜਾ ਰਿਹਾ ਤੇ ਉਸ ਨੂੰ ਮੁਢਲੀ ਸਹਾਇਤਾ ਵੀ ਨਾ ਦਿੱਤੀ ਗਈ। ਮਾਪੇ ਤਰਲੇ ਲੈਂਦੇ ਰਹੇ ਪਰ ਡਾਕਟਰ ਆਖਦੇ ਰਹੇ ਕਿ ਉਨ੍ਹਾਂ ਕੋਲ 70 ਫੀਸਦੀ ਝੁਲਸੇ ਦਾ ਇਲਾਜ਼ ਨਹੀਂ।
ਹਸਪਤਾਲ ਦੀ ਲਾਪਰਵਾਹੀ ਦੀਆਂ ਤਸਵੀਰਾਂ ਤੁਸੀਂ ਭਾਵੇਂ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹੋ ਪਰ ਇਸ ਦੇ ਬਾਵਜੂਦ ਡਾਕਟਰ ਆਪਣੀ ਲਾਪਰਵਾਹੀ ਮੰਨਣ ਲਈ ਤਿਆਰ ਨਹੀਂ ਹਨ। ਹਸਪਤਾਲ ਵਿਚ ਨਾ ਕੋਈ ਦਵਾਈ ਹੈ ਤੇ ਨਾ ਪ੍ਰਬੰਧ। ਡਾਕਟਰ ਦਾ ਕਹਿਣਾ ਕਿ 70 ਫ਼ੀਸਦੀ ਝੁਲਸੇ ਦਾ ਉਨ੍ਹਾਂ ਕੋਲ ਕੋਈ ਵੀ ਇਲਾਜ ਨਹੀਂ ਜਿਸ ਕਰਕੇ ਪੀੜਤ ਨੌਜਵਾਨ ਨੂੰ ਫ਼ਰੀਦਕੋਟ ਦੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। ਇਸ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਵਿਚ ਵੀ ਢਾਈ ਘੰਟੇ ਦਾ ਸਮਾਂ ਲਾ ਦਿੱਤਾ ਤੇ ਮਾਪੇ ਆਪਣੇ ਤੜਫਦੇ ਪੁੱਤ ਨੂੰ ਵੇਖਦੇ ਰਹੇ।