
ਪਰਚਾ ਦਰਜ, ਮੁਲਜ਼ਮ ਦੀ ਭਾਲ ਜਾਰੀ
ਪਾਤੜਾਂ : ਸਥਾਨਕ ਸ਼ਹਿਰ ਤੋਂ ਲਗਭਗ ਪੰਜ ਕੁ ਕਿਲੋਮੀਟਰ ਦੂਰ ਮੂਨਕ ਰੋਡ 'ਤੇ ਸਥਿਤ ਪਿੰਡ ਸੇਲਵਾਲਾ ਦੀ ਇਕ ਦਲਿਤ ਪਰਵਾਰ ਨਾਲ ਸਬੰਧਤ ਨਾਬਾਲਗ਼ ਲੜਕੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਰਾਤ ਸਮੇਂ ਵਰਗਲਾ-ਫ਼ੁਸਲਾ ਕੇ ਖੇਤਾਂ ਵਿਚ ਕਿਸੇ ਟਿਊਬਵੈੱਲ 'ਤੇ ਲਿਜਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Rape Case
ਪੀੜਤ ਲੜਕੀ ਦੇ ਪਿਤਾ ਨੇ ਦਸਿਆ ਕਿ ਪਿੰਡ ਸੇਲਵਾਲਾ ਦੇ ਹੀ ਇਕ ਵਿਅਕਤੀ ਜਸਪਾਲ ਸਿੰਘ ਪੁੱਤਰ ਕਰਤਾਰਾ ਰਾਮ ਜਿਸ ਨੇ ਮੇਰੀ ਨਾਬਾਲਗ਼ ਲੜਕੀ ਜਿਸਦੀ ਉਮਰ ਸੋਲਾਂ ਸਾਲ ਹੈ ਨੂੰ ਵਰਗਲਾ-ਫ਼ੁਸਲਾ ਕੇ ਮਿਤੀ 5-6 ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਹੀ ਹਰਪ੍ਰੀਤ ਸਿੰਘ ਦੀ ਮੋਟਰ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਜਦੋਂ ਮੈਂ ਲੜਕੀ ਦੀ ਭਾਲ ਵਿਚ ਪਿੰਡ ਦੀ ਦਾਣਾ ਮੰਡੀ ਕੋਲ ਪੁੱਜਾ ਤਾਂ ਉਸ ਵਕਤ ਉਕਤ ਦੋਸ਼ੀ ਮੇਰੀ ਲੜਕੀ ਨੂੰ ਲੈ ਕੇ ਸੜਕ 'ਤੇ ਆ ਰਿਹਾ ਸੀ ਮੈਨੂੰ ਦੇਖਦੇ ਹੀ ਉਹ ਲੜਕੀ ਨੂੰ ਛੱਡ ਕੇ ਉਥੋਂ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਅਸੀਂ ਅਪਣੀ ਲੜਕੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਹੈ।
Rape Case
ਉਸ ਨੇ ਦਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਐਤਵਾਰ ਹੋਣ ਕਰ ਕੇ ਲੜਕੀ ਦਾ ਮੈਡੀਕਲ ਨਹੀਂ ਹੋ ਸਕਦਾ ਇਸ ਲਈ ਕੱਲ ਸੋਮਵਾਰ ਮੈਡੀਕਲ ਕਰਨ ਬਾਰੇ ਡਾਕਟਰਾਂ ਵਲੋਂ ਕਿਹਾ ਗਿਆ ਹੈ ਅਤੇ ਪੀੜਤ ਪਰਵਾਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਦੋਸ਼ੀ ਵਿਅਕਤੀ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਅਜਿਹੀ ਘਿਨਾਉਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
Rape Case
ਮਾਮਲੇ ਸਬੰਧੀ ਥਾਣਾ ਪਾਤੜਾਂ ਮੁਖੀ ਇੰਸਪੈਕਟਰ ਰਣਬੀਰ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਸੈਕਸ਼ਨ 4, ਆਈ.ਪੀ.ਸੀ ਦੀ ਧਾਰਾ 363, 366, 1 376, ਪੋਕਸੋ ਐਕਟ ਤਹਿਤ ਪਾਤੜਾਂ ਥਾਣੇ ਵਿਚ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।