
ਜੋ ਗਰੀਬ ਤਬਕਾ ਅਤੇ ਅਨਪੜ੍ਹ ਲੋਕ ਹਨ ਉਹਨਾਂ ਨਾਲ...
ਜਲੰਧਰ: ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ ਲੁਧਿਆਣਾ ਵਿਚ ਹੋਈ ਸੀ ਤੇ ਹੁਣ ਇਹ ਅੰਮ੍ਰਿਤਸਰ ਮਹਿਤਾ ਰੋਡ ਤੇ ਖੁਲਣ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਗਈਆਂ ਹਨ ਜਿਸ ਵਿਚ ਨਿਹੰਗਾਂ ਵੱਲੋਂ ਮੋਦੀਖਾਨੇ ਲਈ ਜ਼ਮੀਨ ਦਿੱਤੀ ਗਈ ਹੈ। ਕੁੱਝ ਹੀ ਦਿਨਾਂ ਵਿਚ ਗੁਰੂ ਨਾਨਕ ਮੋਦੀਖਾਨਾ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ।
Mansimran Singh
ਅੰਮ੍ਰਿਤਸਰ ਨਿਵਾਸੀ ਇਸ ਮੋਦੀਖਾਨੇ ਤੋਂ ਸਸਤੇ ਰੇਟਾਂ ਤੇ ਦਵਾਈ ਲੈ ਸਕਣਗੇ। ਹੁਣ ਮੋਦੀਖਾਨੇ ਦੀ ਸ਼ੁਰੂਆਤ ਜਲੰਧਰ ਵਿਚ ਵੀ ਹੋ ਰਹੀ ਹੈ। ਇਹ ਮੋਦੀਖਾਨਾ ਮਨਸਿਮਰਨ ਸਿੰਘ ਵੱਲੋਂ ਖੋਲ੍ਹਿਆ ਜਾ ਰਿਹਾ ਹੈ। ਮਨਸਿਮਰਨ ਦਾ ਕਹਿਣਾ ਹੈ ਕਿ ਉਹਨਾਂ ਨੇ ਲੁਧਿਆਣਾ ਮੋਦੀਖਾਨੇ ਤੋਂ ਸੇਧ ਲੈਂਦੇ ਹੋਏ ਜਲੰਧਰ ਵਿਚ ਵੀ ਮੋਦੀਖਾਨਾ ਖੋਲ੍ਹਣ ਦਾ ਮਨ ਬਣਾਇਆ ਹੈ।
Mansimran Singh
ਜੋ ਗਰੀਬ ਤਬਕਾ ਅਤੇ ਅਨਪੜ੍ਹ ਲੋਕ ਹਨ ਉਹਨਾਂ ਨਾਲ ਦਵਾਈਆਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੁੰਦੀਆਂ ਹਨ, ਇਕੋ ਜਿਹੀ ਦਵਾਈ 6-6 ਰੇਟਾਂ ਤੇ ਬਜ਼ਾਰ ਵਿਚ ਮੌਜੂਦ ਹੈ, ਵਿਅਕਤੀ ਅਨੁਸਾਰ ਦਵਾਈਆਂ ਦੇ ਰੇਟ ਲਗਾਏ ਜਾ ਰਹੇ ਹਨ। ਕਿਸੇ ਗਰੀਬ ਦਾ ਸ਼ੋਸ਼ਣ ਨਾ ਹੋਵੇ ਇਸ ਲਈ ਜਲੰਧਰ ਵਿਚ ਵੀ ਮੋਦੀਖਾਨਾ ਖੋਲ੍ਹਿਆ ਜਾ ਰਿਹਾ ਹੈ।
Mansimran Singh
ਬਲਵਿੰਦਰ ਸਿੰਘ ਜਿੰਦੂ ਦੇ ਸੰਘਰਸ਼ ਨੂੰ ਦੇਖ ਕੇ ਉਹਨਾਂ ਨੂੰ ਇਹ ਵਿਚਾਰ ਆਇਆ ਕਿਉਂ ਕਿ ਉਹਨਾਂ ਦੇ ਮਨ ਵਿਚ ਸੀ ਕਿ ਦਵਾਈਆਂ ਦੀ ਕੀਮਤ ਤੇ ਕਿਵੇਂ ਮੋਰਚਾ ਖੋਲ੍ਹਿਆ ਜਾਵੇ ਪਰ ਉਹਨਾਂ ਨੇ ਹੁਣ ਰਸਤਾ ਵਿਖਾ ਦਿੱਤਾ ਹੈ ਤੇ ਇਸ ਵਿਚ ਲੋਕਾਂ ਨੂੰ ਅਪਣਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ।
Guru Nanak Modikhana
ਉਹਨਾਂ ਅੱਗੇ ਦਸਿਆ ਕਿ ਉਹਨਾਂ ਦੇ ਸਟਾਫ ਵਿਚ ਚਾਰ ਸੇਲਜ਼ਮੈਨ ਹੋਣਗੇ ਤੇ ਇਕ ਨਰਸ ਹੋਵੇਗੀ ਤਾਂ ਜੋ ਲੋਕਾਂ ਨੂੰ ਸਹੀ ਡਰੈਸਿੰਗ ਦਿੱਤੀ ਜਾ ਸਕੇ। ਮੋਦੀਖਾਨੇ ਵਿਚ ਕਿਸੇ ਪ੍ਰਕਾਰ ਦਾ ਫਾਇਦਾ ਨਹੀਂ ਲਿਆ ਜਾਵੇਗਾ ਜਿੰਨੇ ਰੁਪਏ ਦੀ ਦਵਾਈ ਉਹਨਾਂ ਨੂੰ ਮਿਲੇਗੀ ਉਹ ਉੰਨੇ ਵਿਚ ਹੀ ਲੋਕਾਂ ਨੂੰ ਦੇਣਗੇ।
Guru Nanak Modikhana
ਮਨਸਿਮਰਨ ਸਿੰਘ ਨੇ ਡਾਕਟਰਾਂ ਅਤੇ ਕੈਮਿਸਟਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਗਰੀਬ ਵਰਗ ਦਾ ਜ਼ਰੂਰ ਸੋਚਣ। ਜੇ ਉਹ ਦਵਾਈ ਵਿਚੋਂ ਨਫਾ ਕਮਾਉਂਦੇ ਵੀ ਹਨ ਤਾਂ ਸਿਰਫ 10 ਤੋਂ 20 ਪ੍ਰਤੀਸ਼ਤ ਹੋਣਾ ਚਾਹੀਦਾ ਹੈ ਜ਼ਿਆਦਾ ਮੁਨਾਫ਼ਾ ਖੱਟ ਕੇ ਗਰੀਬਾਂ ਦਾ ਸ਼ੋਸ਼ਣ ਨਾ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।