ਲੁਧਿਆਣੇ ਦੀਆਂ ਸੜਕਾਂ 'ਤੇ ਕੁੱਟਮਾਰ ਤੋਂ ਬਚਦਾ ਭੱਜਿਆ ਫਿਰਦਾ ਨੌਜਵਾਨ!
Published : Oct 7, 2019, 10:26 am IST
Updated : Oct 7, 2019, 10:26 am IST
SHARE ARTICLE
Ludhiana Road
Ludhiana Road

ਲੁਧਿਆਣਾ ਦੇ ਡੰਡੀ ਸਵਾਮੀ ਇਲਾਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਵਿਖਾਈ ਦੇ ਰਿਹਾ ਹੈ

ਲੁਧਿਆਣਾ : ਲੁਧਿਆਣਾ ਦੇ ਡੰਡੀ ਸਵਾਮੀ ਇਲਾਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਕੁੱਝ ਲੋਕ ਇੱਕ ਨੌਜਵਾਨ ਨੂੰ ਭਜਾ ਭਜਾ ਕੇ ਕੁੱਟ ਰਹੇ ਹਨ ਪਰ ਉਸਦੀ ਕੋਈ ਮਦਦ ਨਹੀਂ ਕਰਦਾ। ਮਾਰ ਕੁਟਾਈ ਤੋਂ ਬਚਦਾ ਉਹ ਆਪਣੇ ਮੋਬਾਈਲ ਤੇ ਵੀਡੀਓ ਬਣਾਉਂਦਾ ਵੀ ਭੱਜਦਾ ਹੀ ਜਾ ਰਿਹਾ ਹੈ। ਨੌਜਵਾਨ ਬਹੁਤ ਘਬਰਾਇਆ ਹੋਇਆ ਹੈ।

Ludhiana RoadLudhiana Road

ਜਿਸ ਨੌਜਵਾਨ ਦੀ ਮਾਰ ਕੁਟਾਈ ਹੋ ਰਹੀ ਹੈ ਉਸਦਾ ਨਾਮ ਗੌਰਵ ਕਾਲੀਆ ਦੱਸਿਆ ਜਾ ਰਿਹਾ ਹੈ। ਜੋ ਵੀਡੀਓ ਵਿੱਚ ਕਥਿਤ ਤੌਰ 'ਤੇ ਇਲਾਕੇ ਦੇ ਕਾਉਂਸਲਰ ਅਤੇ ਉਸਦੇ ਬੇਟੇ 'ਤੇ ਇਲਜ਼ਾਮ ਲਗਾ ਰਿਹਾ ਹੈ ਕਿ ਵਾਰਡ ਨੰਬਰ 83 ਵਿੱਚ ਸੜਕ ਦਾ ਕੁੱਝ ਹਿੱਸਾ ਧੱਸ ਗਿਆ ਸੀ।ਜਿਸ ਦੀ ਉਹ ਵੀਡੀਓ ਫੇਸਬੁਕ ਤੇ ਲਾਇਵ ਕਰ ਰਿਹਾ ਸੀ।ਇਸ ਤੋਂ ਬਾਅਦ  ਬੌਖਲਾਏ ਕੌਂਸਲਰ ਅਤੇ ਉਸ ਦੇ ਬੇਟਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

Ludhiana RoadLudhiana Road

ਜਿਥੋਂ ਉਸਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ। ਇੱਕ ਜਗ੍ਹਾ ਨੌਜਵਾਨ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸਨੂੰ ਕਹੀ ਲੈਕੇ ਕੌਂਸਲਰ ਦਾ ਬੇਟਾ ਕੁੱਟਣ ਆ ਗਿਆ ਹੈ। ਉਸ ਤੋਂ ਬਾਅਦ ਇੱਕ ਨੌਜਵਾਨ ਹੱਥ ਵਿਚ ਕਹੀ ਲੈਕੇ ਉਸ ਵੱਲ ਵਧਦਾ ਵੀ ਦਿਖਾਈ ਦਿੰਦਾ ਹੈ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

Ludhiana RoadLudhiana Road

ਕੁਝ ਲੋਕਾਂ ਦਾ ਕਹਿਣਾ ਹੈ ਕਿ ਕੁੱਟਮਾਰ ਦਾ ਸ਼ਿਕਾਰ ਗੌਰਵ ਕਾਲੀਆ ਬੀਜੇਪੀ ਦਾ ਵਰਕਰ ਹੈ। ਉਥੇ ਕੁੱਟਮਾਰ ਕਰਨ ਵਾਲੇ ਕਾਂਗਰਸ ਤੋਂ ਲੁਧਿਆਣਾ ਦੇ ਵਾਰਡ ਨੰਬਰ 83 ਦਾ ਕਾਉਂਸਲਰ ਤੇ ਉਸਦੇ ਬੇਟੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਜਿਥੇ ਕਿ ਕੁੱਟਮਾਰ ਦੇ ਸ਼ਿਕਾਰ ਲੜਕੇ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦੇ ਪਿਛੇ ਹੋਈ ਲੜਾਈ ਦਾ ਗੁੱਝਾ ਭੇਤ ਤਾਂ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM
Advertisement