
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਰੋਪੜ: ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਹੌਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ। ਰੋਪੜ ਜ਼ਿਲ੍ਹੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਪਲਾਸਟਿਕ ਸਰਜਰੀ ਕਾਰਨ ਸਾਬਕਾ ਬਿਊਟੀ ਕੁਈਨ ਦੀ ਮੌਤ! ਸਦਮੇ 'ਚ ਫ਼ਿਲਮ ਇੰਡਸਟਰੀ
ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਰਣਧੀਰ ਸਿੰਘ ਛੁੱਟੀ ’ਤੇ ਆਏ ਸਨ। ਇਸ ਦੌਰਾਨ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ 4 ਤੋਂ 17 ਸਾਲ ਦੇ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼
ਅੱਜ ਹੌਲਦਾਰ ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੋਪੜ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫ਼ੌਜ ਦੇ ਜਵਾਨਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਗਈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਵਿਭਾਗ ਰਾਂਚੀ ਵਿਖੇ ਤਾਇਨਾਤ ਸੀ ਅਤੇ ਉਹ ਅਪਣੇ ਪਿੱਛੇ ਅਪਣੀ ਪਤਨੀ, ਦੋ ਭਰਾ ਅਤੇ ਦੋ ਬੇਟੀਆਂ ਵੀ ਛੱਡ ਗਏ ਹਨ।