ਇਕ ਵਾਰ ਫਿਰ ਐਨ.ਆਰ.ਆਈਜ਼. ਸਿੱਖਾਂ ਨੇ ਵਿਖਾਇਆ ਵੱਡਾ ਦਿਲ
Published : Nov 7, 2019, 8:24 pm IST
Updated : Nov 7, 2019, 8:24 pm IST
SHARE ARTICLE
Stubble burning
Stubble burning

ਪੰਜਾਬ 'ਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ 25 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕਦਮ ਪੁੱਟੇ ਜਾ ਰਹੇ ਹਨ ਅਤੇ ਇਸ ਦਿਸ਼ਾ ਵਿਚ ਕਈ ਉਪਰਾਲੇ ਵਿਚਾਰ ਅਧੀਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਜਦੋਂ ਉਹ ਰਾਜ ਦੇ ਊਰਜਾ ਅਤੇ ਨਵਿਆਉਣਯੋਗ ਊਰਜਾ ਮੰਤਰੀ ਸਨ ਤਾਂ ਉਨ੍ਹਾਂ ਨੇ ਪਰਾਲੀ ਦੇ ਨਿਪਟਾਰੇ ਸਬੰਧੀ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਦਿਸ਼ਾ ਵਿਚ ਕੰਮ ਕੀਤਾ ਸੀ। ਜਿਸ ਤਹਿਤ ਨਿਊ ਜਨਰੇਸ਼ਨ ਪਾਵਰ ਇੰਟਨੈਸ਼ਨਲ ਦੇ ਸਹਿ-ਸੰਸਾਥਪਕ ਅਤੇ ਚੇਅਰਮੈਨ ਅਮਰੀਕਾ ਨਿਵਾਸੀ ਡਾ. ਚਿਰੰਨਜੀਵ ਕਥੂਰੀਆ ਜੋ ਕਿ ਨਵੀਆਂ ਨਵੀਆਂ ਖੋਜਾਂ ਕਰਨ ਲਈ ਦੁਨੀਆਂ ਵਿਚ ਮਸ਼ਹੂਰ ਹਨ, ਨਾਲ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ  ਨੂੰ ਇਸ ਖੇਤਰ ਵਿਚ ਪੰਜਾਬ ਸਰਕਾਰ ਦਾ ਮਾਰਗ ਦਰਸ਼ਨ ਕਰਨ ਦੀ ਅਪੀਲ ਕੀਤੀ ਸੀ।

Revenue Minister Punjab Gurpreet Singh Kangar during press conference Revenue Minister Punjab Gurpreet Singh Kangar during press conference

ਉਨ੍ਹਾਂ ਦਸਿਆ ਕਿ ਹੁਣ ਡਾ. ਕਥੂਰੀਆ ਨੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਅਤੇ ਕਿਸਾਨੀ ਸੰਕਟ ਸਬੰਧੀ ਡੂੰਘਾ ਅਧਿਐਨ ਕਰਨ ਤੋਂ ਬਾਅਦ ਪੰਜਾਬ ਰਾਜ ਵਿੱਚ ਪ੍ਰਦੂਸ਼ਣ ਦਾ ਸਬੱਬ ਬਣ ਰਹੇ ਅਤੇ ਕਿਸਾਨਾਂ ਲਈ ਖਰਚੇ ਦਾ ਘਰ ਪਰਾਲੀ ਅਤੇ ਤੂੜੀ ਦੀ ਰਹਿੰਦ-ਖੂਹੰਦ ਤੋਂ ਊਰਜਾ ਬਣਾਉਣ ਦੇ ਖੇਤਰ ਵਿੱਚ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਸ੍ਰੀ ਕਾਂਗੜ ਨੇ ਦੱਸਿਆ ਕਿ ਕਥੂਰੀਆ ਆਪਣੀ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪੰਜਾਬ ਰਾਜ ਵਿੱਚ 25 ਹਜ਼ਾਰ ਕਰੋੜ ਰੁਪਏ ਦੇ ਲਗਭਗ ਨਿਵੇਸ਼ ਕਰਨਗੇ। ਇਹ ਪ੍ਰੋਜੈਕਟ ਬਿਲਟ ਉਪਰੇਟ ਟ੍ਰਾਂਸਫਰ (ਬੀ.ਓ.ਟੀ) ਤਹਿਤ ਸਥਾਪਤ ਕੀਤੇ ਜਾਣਗੇ ਜਿਸ ਵਿੱਚ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਿਵੇਸ਼ ਦੀ ਜ਼ਰੂਰ ਨਹੀਂ ਪਵੇਗੀ।

Revenue Minister Punjab Gurpreet Singh Kangar during press conference Revenue Minister Punjab Gurpreet Singh Kangar during press conference

ਇਸ ਮੌਕੇ ਡਾ. ਚਿਰੰਜੀਵ ਕਥੂਰੀਆ ਨੇ ਦਸਿਆ ਕਿ ਪੂਰੀ ਦੁਨੀਆਂ ਦੇ ਕਿਸਾਨਾਂ ਪਰਾਲੀ ਤੋਂ ਕਮਾਈ ਕਰ ਰਹੇ ਹਨ ਜਦਕਿ ਸਾਡੇ ਦੇਸ਼ ਵਿੱਚ ਪਰਾਲੀ ਕਿਸਾਨਾਂ  ਲਈ ਸੰਕਟ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬ ਰਾਜ ਵਿਚ 15-20 ਪਿੰਡਾਂ ਦਾ ਇੱਕ ਕਲੱਸਟਰ ਬਣਾਕੇ 5 ਤੋਂ 20 ਮੈਗਾਵਾਟ ਤੱਕ ਦੇ ਬਾਇਓਮਾਸ ਪਲਾਂਟ ਅਤੇ ਸੋਲਰ ਊਰਜਾ ਪਲਾਂਟ ਸਥਾਪਤ ਕਰੇਗੀ । ਜਿਨ੍ਹਾਂ ਦੀ ਕੁੱਲ ਸਮਰੱਥਾ 3000 ਮੈਗਾਵਾਟ ਸੋਲਰ ਪਾਵਰ ਅਤੇ 1000 ਮੈਗਾਵਾਟ ਬਾਇਓਮਾਸ ਪਲਾਂਟ ਹੋਵੇਗੀ।

Revenue Minister Punjab Gurpreet Singh Kangar during press conference Revenue Minister Punjab Gurpreet Singh Kangar during press conference

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਇਸ ਸਬੰਧੀ ਬਾਇੰਡਿੰਗ ਐਗਰੀਮੈਂਟ ਕੀਤਾ ਜਾਵੇਗਾ ਜਿਸ ਤਹਿਤ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਲਾਂਟਾਂ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾਵੇਗੀ ਅਤੇ ਜਦੋਂ ਇਨ੍ਹਾਂ ਪਲਾਂਟਾਂ ਦੀ ਉਸਾਰੀ ਉੱਤੇ ਹੋਏ ਖ਼ਰਚ ਬਰਾਬਰ ਰਕਮ ਸੰਸਥਾ ਵਲੋਂ ਬਿਜਲੀ ਦੀ ਵਿਕਰੀ ਰਾਹੀਂ ਜੁਟਾ ਲਈ ਜਾਵੇਗੀ ਤਾਂ ਇਹ ਪਲਾਂਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement