
ਕਦੇ ਫੋਰਟਿਸ ਨੂੰ ਨਵੀਂ ਉਚਾਈ 'ਤੇ ਲਿਜਾਣ ਵਾਲੇ ਸਿੰਘ ਭਰਾ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਅੱਜਕੱਲ੍ਹ ਇਕ ਦੂਜੇ ਦੇ ਵੈਰੀ ਬਣੇ ਹੋਏ ਹਨ। ਦੋਵਾਂ ਵਿਚਲਾ...
ਮੋਹਾਲੀ (ਭਾਸ਼ਾ) : ਕਦੇ ਫੋਰਟਿਸ ਨੂੰ ਨਵੀਂ ਉਚਾਈ 'ਤੇ ਲਿਜਾਣ ਵਾਲੇ ਸਿੰਘ ਭਰਾ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਅੱਜਕੱਲ੍ਹ ਇਕ ਦੂਜੇ ਦੇ ਵੈਰੀ ਬਣੇ ਹੋਏ ਹਨ। ਦੋਵਾਂ ਵਿਚਲਾ ਮਤਭੇਦ ਹੁਣ ਮਾਰਕੁੱਟ ਤਕ ਜਾ ਪਹੁੰਚਿਆ ਹੈ। ਕੰਪਨੀ ਦੇ ਸਾਬਕਾ ਸੀਐਮਡੀ ਮਲਵਿੰਦਰ ਸਿੰਘ ਨੇ ਛੋਟੇ ਭਰਾ ਸ਼ਿਵਿੰਦਰ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਉਸ 'ਤੇ ਹਮਲਾ ਕੀਤਾ ਹੈ। ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਜਦਕਿ ਸ਼ਿਵਿੰਦਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਲਵਿੰਦਰ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਜਿਸ ਵਿਚ ਉਹ ਕੁੱਟਮਾਰ ਦੇ ਨਿਸ਼ਾਨ ਦਿਖਾ ਰਹੇ ਹਨ। ਮਲਵਿੰਦਰ ਦਾ ਕਹਿਣੈ ਕਿ ਪੂਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਜਦੋਂ ਸ਼ਿਵਿੰਦਰ ਨੇ ਗਰੁੱਪ ਦੀ ਇਕ ਕੰਪਨੀ ਪ੍ਰਾਇਸ ਰੀਅਲ ਅਸਟੇਟ ਦੇ ਬੋਰਡ ਦੀ ਮੀਟਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੰਪਨੀ ਨੂੰ ਉਨ੍ਹਾਂ ਨੇ 2 ਹਜ਼ਾਰ ਕਰੋੜ ਰੁਪਏ ਉਧਾਰ ਦਿਤੇ ਹਨ, ਪਰ ਜਦੋਂ ਪੈਸੇ ਵਾਪਸ ਲੈਣ ਸਬੰਧੀ ਮੀਟਿੰਗ ਸੱਦੀ ਗਈ ਤਾਂ ਸ਼ਿਵਿੰਦਰ ਨੇ ਇਸ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਰਿਕਵਰੀ ਨੂੰ ਟਾਲਿਆ ਜਾ ਸਕੇ।
ਮਲਵਿੰਦਰ ਨੇ ਕਿਹਾ ਕਿ ਜਿਵੇਂ ਹੀ ਪਤਾ ਚਲਦੇ ਮੈਂ ਦਫ਼ਤਰ ਵੱਲ ਗਿਆ ਤਾਂ ਸ਼ਿਵਿੰਦਰ ਨੇ ਮੇਰੇ 'ਤੇ ਹਮਲਾ ਕਰ ਦਿਤਾ। ਦਸ ਦਈਏ ਕਿ ਦੋਵੇਂ ਸਿੰਘ ਭਰਾਵਾਂ ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਮਤਭੇਦ ਚਲਦੇ ਆ ਰਹੇ ਹਨ।