ਪੰਜਾਬ ਲਈ ਕੈਪਟਨ ਨੇ ਕਰਤਾ ਵੱਡਾ ਐਲਾਨ, ਮਿਲਣਗੇ ਸਭ ਨੂੰ ਖੁੱਲ੍ਹੇ ਗੱਫੇ!
Published : Dec 7, 2019, 9:47 am IST
Updated : Dec 7, 2019, 9:47 am IST
SHARE ARTICLE
Captain Amarinder Singh announces
Captain Amarinder Singh announces

ਸਰਕਾਰ ਵੱਲੋਂ ਜਾਪਾਨੀ ਕੰਪਨੀਆਂ ਤੇ ਵੱਡਾ ਫੋਕਸ ਕੀਤਾ ਗਿਆ ਸੀ।

ਜਲੰਧਰ: ਪੰਜਾਬ ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਦੀ ਅੱਜ ਸਮਾਪਤੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਿਵੇਸ਼ ਕਰਨ ਆਈਆਂ ਕੰਪਨੀਆਂ ਨੂੰ ਹਰ ਸੁਵਿਧਾ ਦੇਣ ਦਾ ਵਾਅਦਾ ਕੀਤਾ। ਦੋ ਦਿਨ ਦੇ ਇਨਵੈਸਟ ਸਮਿਟ ਵਿੱਚ ਗੰਭੀਰ ਚਰਚਾ ਹੋਈ, ਜਿਸ ਦੌਰਾਨ ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਪਾਲਿਸੀਆਂ ਵੱਧ ਧਿਆਨ ਰੱਖਿਆ। ਸਰਕਾਰ ਵੱਲੋਂ ਇਹ ਸਮਿਟ ਵਿੱਚ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਉੱਤੇ ਵੀ ਫੋਕਸ ਕੀਤਾ ਗਿਆ।

Capt. Amrinder Singh Capt. Amrinder Singh ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਬਾਹਰਲੀਆਂ ਸਟੇਟਾਂ ਵਿੱਚ ਜਾਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ, ਜੇ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਉਨ੍ਹਾਂ ਦੀ ਘਰ ਵਾਪਸੀ ਹੋਵੇਗੀ। ਕੈਪਟਨ ਨੇ ਆਪਣੀ ਸਪੀਚ ਵਿੱਚ ਇੰਨਾ ਵੀ ਕਹਿ ਦਿੱਤਾ ਕਿ ਜੇਕਰ ਪੰਜਾਬ ਵਿੱਚ ਕੋਈ ਕੱਲ੍ਹ ਨੂੰ ਹੀ ਆਪਣਾ ਪਲਾਂਟ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਵੇਗੀ।

Capt. Amrinder Singh Capt. Amrinder Singhਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੇ ਬਿਨਾਂ ਕਿਸੇ ਫਾਰਮੈਲਿਟੀ ਤੋਂ ਉਹ ਇੱਕ ਦਿਨ ਦੇ ਅੰਦਰ ਅੰਦਰ ਆਪਣਾ ਕੰਮ ਪੰਜਾਬ ਵਿੱਚ ਸ਼ੁਰੂ ਕਰ ਸਕਦਾ ਹੈ। ਦੋ ਦਿਨ ਦੇ ਸਮੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਸਰਾਂ ਦੀ ਟੀਮ ਗਠਨ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਕੰਪਨੀਆਂ ਦੀ ਦੇਖ ਰੇਖ ਉਹ ਅਫ਼ਸਰਾਂ ਦੀ ਟੀਮ ਕਰੇਗੀ ਤੇ ਤੀਹ ਦਿਨ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

Captain Amrinder SinghCaptain Amrinder Singhਸਰਕਾਰ ਵੱਲੋਂ ਜਾਪਾਨੀ ਕੰਪਨੀਆਂ ਤੇ ਵੱਡਾ ਫੋਕਸ ਕੀਤਾ ਗਿਆ ਸੀ। ਜਾਪਾਨੀ ਕੰਪਨੀਆਂ ਦੇ ਸੈਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਪਨੀਆਂ ਨੇ ਪੰਜਾਬ ਨੂੰ ਸਮਝਿਆ ਹੈ। ਹੁਣ ਸਮਝਣ ਤੋਂ ਬਾਅਦ ਉਹ ਕੰਪਨੀਆਂ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਹਿਸਾਬ ਕਿਤਾਬ ਲਾਉਣਗੀਆਂ।

PhotoPhotoਜਿਸ ਤਰ੍ਹਾਂ ਜਾਪਾਨੀ ਕੰਪਨੀਆਂ ਨੇ ਸੋਚ ਵਿਚਾਰਨ ਦਾ ਸਮਾਂ ਮੰਗਿਆ, ਉਸ ਤਰ੍ਹਾਂ ਇੰਟਰਨੈਸ਼ਨਲ ਟਰੈਕਟਰਜ਼ ਦੇ ਵਾਈਸ ਚੇਅਰਮੈਨ ਏਐਸ ਮਿੱਤਲ ਨੇ ਚਰਚਾ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਸਿੱਧਾ ਸਪਲਾਇਰਜ਼ ਨਾਲ ਸੰਪਰਕ ਸਾਧਣਾ ਚਾਹੀਦਾ ਹੈ ਤਾਂ ਕਿ ਜ਼ਰੂਰਤ ਦੇ ਹਿਸਾਬ ਨਾਲ ਸਮੇਂ ਸਿਰ ਪੰਜਾਬ ਵਿਚ ਜਾਪਾਨੀ ਕੰਪਨੀਆਂ ਪਹੁੰਚ ਸਕਣ।ਹੁਣ ਤੀਹ ਦਿਨ ਦੇ ਅੰਦਰ-ਅੰਦਰ ਪੰਜਾਬ ਸਰਕਾਰ ਇਸ ਸਮਿਟ ਦੀ ਰਿਪੋਰਟ ਬਣਾਏਗੀ। ਉਸ ਤੋਂ ਹੀ ਪਤਾ ਲੱਗੇਗਾ ਕਿ ਆਖਰ ਕਿਹੜੇ ਕਿਹੜੇ ਕਾਰੋਬਾਰੀ ਪੰਜਾਬ ਵਿੱਚ ਆਉਣ ਲਈ ਤਿਆਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement