ਭਨਿਆਰਾਂਵਾਲੇ ਸਾਧ ਦੇ ਵਿਵਾਦਿਤ ਗ੍ਰੰਥ 'ਤੇ ਲੱਗੀ ਰੋਕ ਹਾਈ ਕੋਰਟ ਵਲੋਂ ਬਰਕਰਾਰ
Published : Dec 7, 2019, 7:41 am IST
Updated : Dec 7, 2019, 7:52 am IST
SHARE ARTICLE
Piara Singh's plea fails to find favour with HC
Piara Singh's plea fails to find favour with HC

ਅਖੌਤੀ ਸਾਧ ਪਿਆਰਾ ਸਿੰਘ ਭਨਿਆਰਾਂਵਾਲੇ ਨੇ ਹਾਈ ਕੋਰਟ 'ਚ ਅਪੀਲ ਦਾਇਰ ਕਰ ਰੋਕ ਹਟਾਉਣ ਦੀ ਕੀਤੀ ਸੀ ਮੰਗ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਿਰਸਾ ਵਾਲੇ ਸੌਦਾ ਸਾਧ ਤੋਂ ਵੀ ਪਹਿਲਾਂ ਇਸ ਸਦੀ ਦੀ ਸ਼ੁਰੂਆਤ ਵਿਚ ਹੀ ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਸਿੱਖ ਧਰਮ, ਫ਼ਲਸਫ਼ੇ ਤੇ ਮਰਿਆਦਾ ਦੀ ਇਕ ਵੱਡੀ ਅਵਗਿਆ ਹੋਈ ਸੀ। ਜਿਸ ਨੂੰ ਅਖੌਤੀ ਸਾਧ ਪਿਆਰਾ ਸਿੰਘ ਭਨਿਆਰਾ ਵਾਲੇ ਵਲੋਂ ਰਚੇ ਗਏ ਭਵ ਸਾਗਰ ਗ੍ਰੰਥ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਸਿੱਖ ਸਫ਼ਾਂ ਵਿਚ ਤਿੱਖਾ ਵਿਰੋਧ ਹੋਇਆ ਤਾਂ ਤਤਕਾਲੀ ਪੰਜਾਬ ਸਰਕਾਰ ਨੇ ਸਾਲ 2001 ਵਿਚ ਇਸ ਗ੍ਰੰਥ ਉੱਤੇ ਰੋਕ ਲਗਾ ਦਿਤੀ।

Punjab GovtPunjab Govt

ਇਹ ਰੋਕ ਬਗੈਰ ਕਿਸੇ ਠੋਸ ਕਾਰਨ ਦੱਸੇ ਹੋਣ ਕਾਰਨ ਹਾਈ ਕੋਰਟ ਵਿਚ ਚੁਣੌਤੀ ਦਾ ਵਿਸ਼ਾ ਬਣ ਗਈ। ਭਨਿਆਰਾਂ ਵਾਲੇ ਨੇ ਅਪਣੇ ਚੇਲਿਆਂ ਦੀ ਮਦਦ ਨਾਲ ਇਸ ਕਾਨੂੰਨੀ ਕਚਿਆਈ ਦਾ ਲਾਹਾ ਚੁੱਕਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੀ ਇਸ ਰੋਕ ਨੂੰ ਚੁਣੌਤੀ ਦੇ ਦਿਤੀ। ਤਤਕਾਲੀ ਪੰਜਾਬ ਸਰਕਾਰ ਦੇ ਕਾਲ ਵਿਚ ਕੀਤੀ ਗਈ ਉਕਤ ਕਾਰਵਾਈ ਹੁਣ ਇੰਨਾ ਲੰਮਾ ਸਮਾਂ ਅਦਾਲਤੀ ਚਾਰਾਜੋਈ ਦਾ ਵਿਸ਼ਾ ਬਣੀ ਰਹੀ ਕਿ ਹੁਣ ਇੰਨੇ ਸਾਲਾਂ ਬਾਅਦ ਜਾ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਿੰਨ ਮੈਂਬਰੀ ਸੰਵਿਧਾਨਕ ਬੈਂਚ ਨੇ ਇਸ ਰੂਪ ਨੂੰ ਬਰਕਰਾਰ ਕਰਾਰ ਦਿਤਾ ਹੈ।

Punjab and Haryana high CourtPunjab and Haryana high Court

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹਾਈ ਕੋਰਟ ਵਿਚ ਇਹ ਕੇਸ ਲੜ ਰਹੇ ਐਡਵੋਕੇਟ ਰਮਨਪ੍ਰੀਤ ਸਿੰਘ ਬਾੜਾ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ 2008 'ਚ ਅਖੌਤੀ ਸਾਧ ਭਨਿਆਰਾਂ ਵਾਲਾ ਤਤਕਾਲੀ ਪੰਜਾਬ ਸਰਕਾਰ ਦੀ ਉਕਤ ਕਚਿਆਈ ਦਾ ਲਾਹਾ ਲੈਣ 'ਚ ਉਦੋਂ ਕਾਮਯਾਬ ਹੋ ਗਿਆ ਜਦੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਹਿ ਦਿਤਾ ਕਿ ਰੋਕ ਕਿਸੇ ਤਰਕ ਅਤੇ ਕਾਰਨ ਨੂੰ ਆਧਾਰ ਬਣਾ ਕੇ ਲਗਾਈ ਜਾਵੇ।

SGPCSGPC

15 -12 -2008 ਨੂੰ ਤਤਕਾਲੀ ਪੰਜਾਬ ਸਰਕਾਰ ਨੇ ਇਸ ਰੂਪ ਨੂੰ ਲਗਾਉਣ ਦੀ ਬਕਾਇਦਾ ਨੋਟੀਫ਼ਿਕੇਸ਼ਨ ਜਾਰੀ ਕੀਤੀ ਅਤੇ ਜਿਸ ਵਿਚ ਸਿੱਖ ਧਰਮ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਦੱਸ ਕੇ ਇਹ ਸਰੂਪ ਨੂੰ ਕਾਇਮ ਕੀਤਾ ਗਿਆ। ਜਿਸ ਤੋਂ ਕਰੀਬ ਛੇ ਮਹੀਨੇ ਤੋਂ ਬਾਅਦ ਭਨਿਆਰਾਂਵਾਲੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੀ ਉਕਤ ਨੋਟੀਫ਼ਿਕੇਸ਼ਨ ਨੂੰ ਚੁਣੌਤੀ ਦੇ ਕੇ ਰੋਕ ਹਟਾਉਣ ਦੀ ਕਰ ਦਿਤੀ ਕਰੀਬ ਇਕ ਦਹਾਕੇ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਤਿੰਨ ਮੈਂਬਰੀ ਸੰਵਿਧਾਨਕ ਬੈਂਚ ਇਸ ਕੇਸ ਦੀ ਸੁਣਵਾਈ ਕਰਦਾ ਆ ਰਿਹਾ ਹੈ। ਜਿਸ ਦੌਰਾਨ ਹਾਈ ਕੋਰਟ ਨੇ ਇਸ ਸਬੰਧ ਵਿਚ ਇਕ ਕਮੇਟੀ ਬਣਾਉਣ ਦਾ ਨਿਰਦੇਸ਼ ਜਾਰੀ ਕੀਤੇ ਜਿਸ 'ਚ ਸ਼੍ਰੋਮਣੀ ਕਮੇਟੀ ਨੂੰ ਵੀ ਮੈਂਬਰ ਦੇਣ ਲਈ ਕਿਹਾ ਗਿਆ।

SGPC SGPC

ਐਡਵੋਕੇਟ ਬਾੜਾ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਬੜਾ ਸਖ਼ਤ ਸਟੈਂਡ ਲਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਫ਼ਲਸਫ਼ੇ ਦੇ ਵਿਰੁਧ ਜਾਣ ਵਾਲੇ ਕਿਸੇ ਵੀ ਗ੍ਰੰਥ ਜਾਂ ਕਿਤਾਬ ਦੇ ਅਧਿਐਨ ਕਰਨ ਵਾਸਤੇ ਆਪਣੇ ਸਿੱਖ ਮੈਂਬਰ ਨਹੀਂ ਭੇਜੇਗੀ। ਜਿਸ ਉੱਤੇ ਇਹ ਮਾਮਲਾ ਸੁਪਰੀਮ ਕੋਰਟ ਤਕ ਗਿਆ ਅਤੇ ਬਾਅਦ ਵਿਚ ਨਿਰਣਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾ ਭੇਜੇ ਜਾਣ। ਆਖ਼ਰਕਾਰ ਅੱਜ ਹਾਈ ਕੋਰਟ ਦੇ ਤਿੰਨ ਮੈਂਬਰੀ ਸੰਵਿਧਾਨਕ ਬੈਂਚ ਨੇ ਉਕਤ ਸਾਰੇ ਤੱਥਾਂ ਨੂੰ ਮਦੇਨਜ਼ਰ ਰੱਖਦੇ ਹੋਏ ਭਨਿਆਰਾ ਵਾਲੇ ਦੀ ਉਸ ਵਿਵਾਦਿਤ ਗ੍ਰੰਥ ਤੋਂ ਰੋਕ ਹਟਾਏ ਜਾਣ ਦੀ ਮੰਗ ਨੂੰ ਰੱਦ ਕਰ ਦਿੱਤਾ ਤੇ ਪਟੀਸ਼ਨ ਹੁਣ ਖ਼ਾਰਜ ਹੋ ਗਈ ਹੈ।

supreme courtSupreme court

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement