Punjab News: ਮੁੰਡੇ ਤੋ ਦਿਨ ਦਿਹਾੜੇ ਲੁੱਟ ਖੋਹ ਦੀ ਕੋਸ਼ਿਸ, ਬਹਾਦਰੀ ਨਾਲ ਬਚਿਆ 
Published : Dec 7, 2023, 9:59 am IST
Updated : Dec 7, 2023, 9:59 am IST
SHARE ARTICLE
File Photo
File Photo

ਨੌਜਵਾਨ ਨੇ ਬਹਾਦਰੀ ਨਾਲ ਗੁਰਮੇਲ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਆਪਨੀ ਜਾਨ ਬਚਾਈ

Shri Muktsar Saheb: ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿਖੇ ਦਿਨ ਦਿਹਾੜੇ ਨੌਜਵਾਨ ਤੋਂ ਮੋਟਸਾਈਕਲਾਂ ਸਵਾਰ ਲੁਟੇਰਿਆਂ ਵਲੋਂ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਨੇ ਬਹਾਦਰੀ ਨਾਲ ਗੁਰਮੇਲ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਆਪਨੀ ਜਾਨ ਬਚਾਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਆਕਾਸ਼ਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਡੱਬਵਾਲਾ ਕਲਾਂ ਫਾਜਿਲਕਾ ਨੇ ਦੱਸਿਆ ਕਿ  ਉਹ ਮਾਈਕਰੋ ਫਾਈਨੈਂਸ ਕੰਪਨੀ ਫਿਊਜਨ ਵਿਚ ਕੰਮ ਕਰਦਾ ਹੈ ਜਦੋਂ ਉਹ ਦੁਪਿਹਰ ਵੇਲ਼ੇ ਗੂਰੁਸਰ ਦੇ ਰਜਬਾਹੇ ਕੋਲ ਪਹੁੰਚਿਆ ਤਾਂ ਇੱਕ ਮੋਟਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਮੋਟਸਾਈਕਲ ਡੇਗਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਸੜਕ ਦੇ ਕਿਨਾਰੇ ਤੇ ਇੰਟਰਲਾਕ ਫੈਕਟਰੀ ਨੇੜੇ ਬਣੇ ਘਰ ਵਿਚ ਆਪਣਾ ਮੋਟਸਾਈਕਲ ਸੁੱਟ ਕੇ ਦਾਖਲ ਹੋਇਆ ਅਤੇ ਆਪਣੀ ਜਾਨ ਬਚਾਈ।

ਉਹਨਾਂ ਦੱਸਿਆ ਕਿ ਉਸ ਕੋਲ 70-80 ਹਜਾਰ ਦੇ ਕਰੀਬ ਰੁਪਏ ਸਨ ਜਿਸਨੂੰ ਉਸ ਨੇ ਮੁਸ਼ਕਿਲ ਨਾਲ ਬਚਾਇਆ। ਦੱਸ ਦਇਏ ਕਿ ਘਟਨਾ ਸੀਸੀ ਟੀਵੀ ਕੈਦ ਹੋ ਗਈ ਜਿਸ ਤੋਂ ਪਤਾ ਚਲਦਾ ਕਿ ਸੱਟ ਲੱਗਣ ਦੇ ਬਾਵਜੂਦ ਨੌਜਵਾਨ ਨੇ ਕਿਵੇ ਦਲੇਰੀ ਨਾਲ ਲੁਟੇਰਿਆਂ ਦੇ ਮਨਸੂਬਿਆਂ ਤੇ ਪਾਣੀ ਫੇਰਿਆ। ਉਥੇ ਹੀ ਮੋਕੇ ਤੇ ਗਿਦੜਬਾਹਾ ਥਾਣਾ ਤੋ ਦਸਮੇਸ਼ ਸਿੰਘ ਏ ਐੱਸ ਆਈ ਜਾਂਚ ਕਰਨ ਪਹੁੰਚੇ ਉਨ੍ਹਾਂ ਦਸਿਆ ਕਿ ਇਸਦੀ ਪੜਤਾਲ ਕੀਤੀ ਜਾ ਰਹੀ ਹੈ।

(For more news apart from An attempt to rob the boy, stay tuned to Rozana Spokesman)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement