
Derabassi Chemical Factory Fire News: ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ
Derabassi Chemical Factory Fire News in punjabi : ਡੇਰਾਬੱਸੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਬੇਹੜਾ ਸੜਕ ਉਤੇ ਸਥਿਤ ਮੱਗੋ ਕੈਮੀਕਲ ਫੈਕਟਰੀ ਵਿਚ ਅੱਜ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ: Uttarakhand News: ਰਾਮਨਗਰ ਦੇ ਗਿਰਿਜਾ ਮਾਤਾ ਮੰਦਰ ਕੰਪਲੈਕਸ 'ਚ ਲੱਗੀ ਅੱਗ, ਕਈ ਦੁਕਾਨਾਂ ਸੜ ਕੇ ਸੁਆਹ
ਮੌਕੇ ਉਤੇ ਮੌਜੂਦ ਫੈਕਟਰੀ ਮਾਲਕਾਂ ਅਤੇ ਕਰਮਚਾਰੀਆਂ ਵਲੋਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤੇਜ਼ ਚਲਦੀ ਹਵਾ ਕਰਕੇ ਕੁਝ ਹੀ ਮਿੰਟਾਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤਾ 'ਚ ਗਰਭਵਤੀ ਔਰਤ ਦੀ ਹੋਈ ਮੌਤ
ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਫੈਕਟਰੀ ਵਿਚ ਕੈਮੀਕਲ ਨੂੰ ਅੱਗ ਲੱਗੀ ਤਾਂ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹੋ ਗਈਆਂ ਕਿ ਪਲਾਂ ਵਿੱਚ ਹੀ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।